ਬਠਿੰਡਾ - ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਅੱਜ ਬਠਿੰਡਾ (Bathinda) ਵਿਖੇ ਕਬੱਡੀ ਦੇ ਖ਼ਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਅਕਾਲੀ-ਬਸਪਾ ਗੱਠਜੋੜ (Akali-BSP alliance) ਦੀ ਸਰਕਾਰ ਬਣਨ 'ਤੇ ਪੰਜਾਬੀਆਂ ਦੀ ਮਾਂ-ਖੇਡ ਕਬੱਡੀ (Kabaddi) ਦੀ ਸ਼ਾਨ ਮੁੜ ਸਿਖਰਾਂ 'ਤੇ ਪਹੁੰਚਾਉਣ ਦਾ ਐਲਾਨ ਕੀਤਾ। ਡੱਬਵਾਲੀ ਰੋਡ, ਬਠਿੰਡਾ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਦੇ ਪੰਜਾਬ ਕੱਪ, ਕਬੱਡੀ ਲੀਗ ਅਤੇ ਵਿਸ਼ਵ ਕੱਪ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
Also Read: ਪੰਜਾਬ ਦੇ ਡਿਪਟੀ CM ਓਪੀ ਸੋਨੀ ਦਾ ਵੱਡਾ ਬਿਆਨ, ਕਿਹਾ- 'ਫਿਰ ਫੈਲ ਰਿਹਾ ਹੈ ਕੋਰੋਨਾ'
ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਮੁੜ ਤੋਂ ਵਰਲਡ ਕਬੱਡੀ ਕੱਪ ਕਰਵਾਏ ਜਾਣਗੇ, ਜਿਸ ਦਾ ਪਹਿਲਾ ਇਨਾਮ ਪੰਜ ਕਰੋੜ ਰੁਪਏ ਦਾ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਕਬੱਡੀ ਕੱਪ ਵੀ ਕਰਵਾਏ ਜਾਣਗੇ, ਜਿਸ ਵਿਚ ਜ਼ਿਲ੍ਹਾ ਪੱਧਰ ਦੇ ਖਿਡਾਰੀ ਆਪਣੀਆਂ ਟੀਮਾਂ ਨਾਲ ਖੇਡਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵਿੱਚੋਂ ਚੰਗੇ ਖਿਡਾਰੀ ਚੁਣ ਕੇ ਕਬੱਡੀ ਲੀਗ ਕਰਵਾਈ ਜਾਵੇਗੀ, ਜਿਸ ਨਾਲ ਪੰਜਾਬੀ ਖੇਡ ਕਬੱਡੀ ਦੁਨੀਆਂ ’ਚ ਪਹਿਲਾਂ ਦੀ ਤਰ੍ਹਾਂ ਵਿਖਾਈ ਦੇਵੇਗੀ।
Also Read: ਹਮੇਸ਼ਾ ਹੀ ਕਲਾਕਾਰਾਂ ਵਧਾਇਆ 'ਪੰਜਾਬ ਦਾ ਸਿਆਸੀ ਪਾਰਾ', ਕਿਸੇ ਨੂੰ ਮਿਲੀ ਜਿੱਤ ਤੇ ਕਿਸੇ ਦੀ ਝੋਲੀ ਪਈ ਹਾਰ
ਸੁਖਬੀਰ ਬਾਦਲ ਨੇ ਕਬੱਡੀ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਖੇਡਾਂ ਰਾਹੀਂ ਜ਼ਖ਼ਮੀ ਹੋਣ ਵਾਲੇ ਖਿਡਾਰੀਆਂ ਦਾ ਭਵਿੱਖ ਵੀ ਸੁਰੱਖਿਅਤ ਕੀਤਾ ਜਾਵੇਗਾ। ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਪੁਰਾਣੇ ਖਿਡਾਰੀਆਂ ਨੂੰ ਵੀ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਰੁਜ਼ਗਾਰ ਦਿੱਤਾ ਜਾਵੇ। ਖ਼ਿਡਾਰੀਆਂ ਲਈ ਜੋ ਵੀ ਹੋਰ ਸਹੂਲਤਾਵਾਂ ਹੋਈਆਂ, ਉਹ ਸਭ ਉਨ੍ਹਾਂ ਵਲੋਂ ਦਿੱਤੀਆਂ ਜਾਣਗੀਆਂ।
Also Read: ਹਿਮਾਚਲ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ, ਉੱਤਰੀ ਭਾਰਤ 'ਚ ਵੀ ਡਿੱਗੇਗਾ 'ਪਾਰਾ'
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਖ਼ਿਡਾਰੀਆਂ ਦੇ ਖੇਡਣ ਲਈ ਵਧੀਆਂ ਅਤੇ ਚੰਗੇ ਸਟੇਡੀਅਮ ਦੇ ਨਾਲ-ਨਾਲ ਖੇਡ ਦੇ ਮੈਦਾਨ ਤਿਆਰ ਕਰਵਾਉਂਣਗੇ, ਜਿਥੇ-3 ਤੋਂ 4 ਹਜ਼ਾਰ ਦੇ ਕਰੀਬ ਲੋਕ ਬੈਠ ਕੇ ਮੈਚ ਵੇਖ ਸਕਣ। ਮੈਦਾਨ ’ਚ ਖ਼ਾਸ ਤਰ੍ਹਾਂ ਦੀਆਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂਕਿ ਖ਼ਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab Holidays 2025: छुट्टियां ही छुट्टियां! इतने दिन पंजाब में बंद रहेंगे स्कूल, कॉलेज और दफ्तर
Transgender Love affair: युवक ने किया ट्रांसजेंडर से शादी करने का फैसला, माता-पिता ने कर ली आत्महत्या!
Veer Bal Diwas: PM मोदी ने वीर बाल दिवस पर 'साहिबजादों' को दी श्रद्धांजलि, कहा-'छोटे साहिबजादों की शहादत पीढ़ियों तक जारी रहेगी...