LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਡਿਪਟੀ CM ਓਪੀ ਸੋਨੀ ਦਾ ਵੱਡਾ ਬਿਆਨ, ਕਿਹਾ- 'ਫਿਰ ਫੈਲ ਰਿਹਾ ਹੈ ਕੋਰੋਨਾ'

6d5

ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਦਸਤਕ ਮੁਹਿੰਮ ਤਹਿਤ ਅੱਜ ਚੰਡੀਗੜ੍ਹ ਵਿੱਚ ਜਾਗਰੂਕਤਾ ਵੈਨ ਨੂੰ ਡਿਪਟੀ ਸੀਐੱਮ (Deputy CM) ਅਤੇ ਪੰਜਾਬ ਦੇ ਸਿਹਤ ਮੰਤਰੀ (Health Minister of Punjab) ਓਪੀ ਸੋਨੀ (OP Soni) ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਓ.ਪੀ ਸੋਨੀ ਨੇ ਕਿਹਾ ਕਿ ਅੱਜ ਪੰਜਾਬ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਤਰਫੋਂ ਤੀਜੀ ਲਹਿਰ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ, ਚਾਹੇ ਉਹ ਪਹਿਲੀ ਡੋਜ਼ ਹੋਵੇ ਜਾਂ ਦੂਜੀ, ਇਹ ਵੈਨ ਹਰ ਘਰ ਅਤੇ ਹਰ ਪਰਿਵਾਰ ਨੂੰ ਟੀਕਾ ਲਗਵਾਉਣ ਵਿੱਚ ਮਦਦ ਕਰੇਗੀ।

Also Read: ਹਮੇਸ਼ਾ ਹੀ ਕਲਾਕਾਰਾਂ ਵਧਾਇਆ 'ਪੰਜਾਬ ਦਾ ਸਿਆਸੀ ਪਾਰਾ', ਕਿਸੇ ਨੂੰ ਮਿਲੀ ਜਿੱਤ ਤੇ ਕਿਸੇ ਦੀ ਝੋਲੀ ਪਈ ਹਾਰ

ਉਨ੍ਹਾਂ ਸੂਬੇ ਵਿੱਚ ਕੋਰੋਨਾ ਵੈਕਸੀਨ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ 2 ਕਰੋੜ 45 ਲੱਖ ਦੇ ਕਰੀਬ ਨੂੰ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ, ਜਦਕਿ ਦੂਜੀ ਡੋਜ਼ 70 ਲੱਖ ਦੇ ਕਰੀਬ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪੰਜਾਬ ਦੇ ਕੁਝ ਜ਼ਿਲ੍ਹੇ ਅਜਿਹੇ ਹਨ ਜਿੱਥੇ 90 ਫੀਸਦੀ ਟੀਕਾ ਲਗਾਇਆ ਗਿਆ ਹੈ। ਜਿਨ੍ਹਾਂ ਨੇ ਪਹਿਲੀ ਅਤੇ ਦੂਜੀ ਡੋਜ਼ ਨਹੀਂ ਲਈ ਹੈ, ਸਾਡੀ ਵੈਨ ਉਨ੍ਹਾਂ ਨੂੰ ਡੋਜ਼ ਦੇਵੇਗੀ। ਸਰਕਾਰ ਕੋਲ ਵੈਕਸੀਨ ਦਾ ਕਾਫੀ ਸਟਾਕ ਪਿਆ ਹੈ, ਇਸ ਲਈ ਅਸੀਂ ਅੱਜ ਇੱਕ ਵੈਨ ਰਵਾਨਾ ਕੀਤੀ ਹੈ।

 Also Read: ਦਿਲਰੋਜ਼ ਦੀ ਕਾਤਲ ਖਿਲਾਫ ਮਨੀਸ਼ਾ ਗੁਲਾਟੀ ਦਾ ਵੱਡਾ ਐਕਸ਼ਨ, ਕਿਹਾ-'ਜਲਦ ਮਿਲੇਗਾ ਇਨਸਾਫ'

ਓ.ਪੀ.ਸੋਨੀ ਨੇ ਦੇਸ਼ ਵਿੱਚ ਵੱਧ ਰਹੇ ਓਮਾਈਕਰੋਨ ਦੇ ਮੱਦੇਨਜ਼ਰ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਓਮਾਈਕਰੋਨ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ, ਪਰ ਪੰਜਾਬ ਸਰਕਾਰ ਵੱਲੋਂ ਵੀ ਇਸ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Also Read: ਹਿਮਾਚਲ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ, ਉੱਤਰੀ ਭਾਰਤ 'ਚ ਵੀ ਡਿੱਗੇਗਾ 'ਪਾਰਾ'

In The Market