LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਕਾਨ ਦੀ ਛੱਤ ਡਿੱਗਣ ਨਾਲ ਗਰਭਵਤੀ ਮਹਿਲਾ ਦੀ ਮੌਤ

nbgf

ਪਟਿਆਲਾ: ਪੰਜਾਬ ਦੇ ਜ਼ਿਲ੍ਹਾ ਪਟਿਆਲਾ (Patiala) ਦੇ (Nabha) ਨਾਭਾ ਬਲਾਕ ਤੋਂ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ।ਇਥੇ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਗਰਭਵਤੀ ਮਹਿਲਾ (Pregnant Woman dead)  ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਹਾਦਸਾ ਪਿੰਡ ਬੌੜਾ ਖੁਰਦ ਵਿਖੇ ਗ਼ਰੀਬ ਪਰਿਵਾਰ ਦੇ ਘਰ ਵਾਪਰਿਆ ਹੈ। 

Read this:  ਦਿੱਲੀ ਦੇ ਸ਼ਾਹਦਰਾ ਇਲਾਕੇ 'ਚ ਹੋਇਆ ਵੱਡਾ ਧਮਾਕਾ, 4 ਲੋਕਾਂ ਦੀ ਹੋਈ ਮੌਤ

ਇਸ ਹਾਦਸੇ ਵਿਚ 23 ਸਾਲਾ ਔਰਤ ਦੀ ਮੌਤ (Pregnant Woman dead) ਹੋ ਗਈ। ਮ੍ਰਿਤਕ ਔਰਤ ਦੋ ਮਹੀਨੇ ਦੀ ਗਰਭਵਤੀ ਸੀ। ਇਹ ਘਟਨਾ ਤੜਕੇ ਸਵੇਰੇ 5 ਵਜੇ ਵਾਪਰੀ ਹੈ।ਗਰਭਵਤੀ ਮਹਿਲਾ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ। ਸਥਾਨਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਫੁਲੀਆ ਬੇਗਮ (22 ਸਾਲ) ਪਤਨੀ ਇਬਰਾਹਿਮ ਖ਼ਾਨ ਵਜੋਂ ਹੋਈ ਹੈ। ਫੁਲੀਆ ਬੇਗ਼ਮ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ।

ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ 5 ਵਜੇ ਸੁੱਤੇ ਪਏ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਉਹਨਾਂ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਉਹਨਾਂ ਨੂੰ ਮਲਬੇ ਹੇਠੋਂ ਕੱਢਿਆ ਪਰ ਇਸ ਦੌਰਾਨ ਮਹਿਲਾ ਦੀ ਮੌਤ ਹੋ ਚੁੱਕੀ ਸੀ।

ਇਸ ਮੌਕੇ ਪਿੰਡ ਦੇ ਸਰਪੰਚ ਜਗਰੂਪ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਬਹੁਤ ਹੀ ਗ਼ਰੀਬ ਪਰਿਵਾਰ ਹੈ।ਉਹਨਾਂ ਕਿਹਾ ਕਿ ਉਹਨਾਂ ਨੇ ਕਈ ਵਾਰ ਕੱਚੇ ਘਰਾਂ ਨੂੰ ਪੱਕੇ ਕਰਵਾਉਣ ਲਈ ਅਰਜ਼ੀਆਂ ਦਿੱਤੀਆਂ ਸਨ ਪਰ ਪਿੰਡ ਵਿਚ ਕੋਈ ਵੀ ਕੱਚਾ ਘਰ ਪੱਕਾ ਨਹੀਂ ਹੋਇਆ।

Read this- ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ ਹੋਈ ਘਰ ਵਾਪਸੀ, ਮਨਜਿੰਦਰ ਸਿਰਸਾ ਟਵੀਟ ਕਰ ਦਿੱਤੀ ਜਾਣਕਾਰੀ

In The Market