LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭੁਲੱਥ: ਆਟੋ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, ਤਿੰਨ ਨੌਜਵਾਨ ਹਲਾਕ

9j acc

ਭੁਲੱਥ : ਬੀਤੀ ਰਾਤ ਭੁਲੱਥ ਵਿਖੇ ਕਰਤਾਰਪੁਰ ਰੋਡ ’ਤੇ ਆਟੋ ਅਤੇ ਮਹਿੰਦਰਾ ਐਕਸ. ਯੂ. ਵੀ. ਦਰਮਿਆਨ ਵਾਪਰੇ ਹਾਦਸੇ ਵਿਚ ਆਟੋ ਸਵਾਰ ਬਾਰਾਂ ਲੋਕਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਜਦਕਿ ਬਾਕੀ 9 ਵਿਅਕਤੀ ਜ਼ਖ਼ਮੀ ਹੋ ਗਏ।  ਦੱਸ ਦਈਏ ਕਿ ਜਿਸ ਥਾਂ ਇਹ ਹਾਦਸਾ ਹੋਇਆ, ਉੱਥੇ ਸੜਕ ਇਕ ਪਾਸੇ ਤੋਂ ਪੁੱਟ ਕੇ ਪਿਛਲੇ ਦਿਨੀਂ ਸੀਵਰੇਜ ਦੀ ਲਾਈਨ ਪਾਈ ਗਈ ਸੀ ਪਰ ਉਸ ਜਗ੍ਹਾ ’ਤੇ ਮਿੱਟੀ ਦੀ ਢੇਰੀ ਪਈ ਹੋਣ ਕਰਕੇ ਲਾਂਘੇ ਲਈ ਅੱਧੀ ਸੜਕ ਹੀ ਚੱਲ ਰਹੀ ਸੀ। ਵੱਡੀ ਗੱਲ ਤਾਂ ਇਹ ਹੈ ਕਿ ਇੱਥੇ ਕੋਈ ਰੇਡੀਅਮ ਰੀਬਨ ਵੀ ਨਹੀਂ ਲਗਾਇਆ ਗਿਆ ਜਦਕਿ ਕੰਮ ਦੇ ਸ਼ੁਰੂ ਹੋਣ ਵਾਲੀ ਥਾਂ ਅਤੇ ਸਮਾਪਤੀ ਵਾਲੀ ਥਾਂ ’ਤੇ ਇਕ ਇਕ ਬੈਰੀਅਰ ਜ਼ਰੂਰ ਰੱਖਿਆ ਹੋਇਆ ਹੈ ਪਰ ਕੰਮ ਚੱਲਣ ਵਾਲੀ ਥਾਂ ਤੇ ਰੇਡੀਅਮ ਰੀਬਨ ਨਹੀਂ ਲੱਗਾ ਹੋਇਆ।

Also Read: ਭਗਵੰਤ ਸਿੰਘ ਦਾ ਵੱਡਾ ਦਾਅਵਾ, ਕਿਹਾ- '10 ਮਾਰਚ ਨੂੰ ਪੰਜਾਬ ਵਿਚ ਚੜ੍ਹੇਗੀ ਨਵੀਂ ਸਵੇਰ'

ਦੱਸਣਯੋਗ ਹੈ ਕਿ ਆਟੋ ਬੇਗੋਵਾਲ ਤੋਂ ਆ ਰਿਹਾ ਸੀ ਜਿਸ ਵਿਚ 12 ਵੇਟਰ ਸਵਾਰ ਸਨ ਜੋ ਇਕ ਵਿਆਹ ਸਮਾਰੋਹ ਤੋਂ ਆਏ ਸਨ। ਜਦੋਂ ਇਹ ਆਟੋ ਭੁਲੱਥ ਸ਼ਹਿਰ ਤੋਂ ਬਾਹਰ ਕਰਤਾਰਪੁਰ ਰੋਡ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਐਕਸ. ਯੂ. ਵੀ. ਗੱਡੀ ਅਤੇ ਇਸ ਆਟੋ ਦਰਮਿਆਨ ਟੱਕਰ ਹੋ ਗਈ। ਇਸ ਦੌਰਾਨ ਮੌਕੇ ’ਤੇ ਹੀ ਸੁਮਿਤ ਮਿਸ਼ਰਾ ਪੁੱਤਰ ਰਾਜਨਾਥ ਮਿਸ਼ਰਾ ਵਾਸੀ ਟਲਵਾ ਥਾਣਾ ਮਾਝਾਗੜ੍ਹ ਜ਼ਿਲ੍ਹਾ ਗੋਪਾਲਗੰਜ ਬਿਹਾਰ ਅਤੇ ਆਸ਼ੂਤੋਸ਼ ਉਰਫ ਸੋਨੂੰ ਪੁੱਤਰ ਰਾਘਵ ਯਾਦਵ ਵਾਸੀ ਬੀਟਾ ਥਾਣਾ ਬੁਹਾਰੀ ਜ਼ਿਲ੍ਹਾ ਬਲੀਆ ਉੱਤਰ ਪ੍ਰਦੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ਤੋਂ ਦੋ ਘੰਟੇ ਬਾਅਦ ਇਲਾਜ ਦੌਰਾਨ ਇਨ੍ਹਾਂ ਦੇ ਤੀਜੇ ਸਾਥੀ ਮੁਨੀਸ਼ ਯਾਦਵ ਪੁੱਤਰ ਮੁੰਨਣ ਯਾਦਵ ਵਾਸੀ ਬੀਟਾ ਥਾਣਾ ਬੁਹਾਰੀ ਜ਼ਿਲ੍ਹਾ ਬਲੀਆ ਉੱਤਰ ਪ੍ਰਦੇਸ਼ ਦੀ ਵੀ ਮੌਤ ਹੋ ਗਈ।

Also Read: ਸੁਖਪਾਲ ਖਹਿਰਾ ਖਿਲਾਫ ਪੇਸ਼ ED ਦੇ ਚਲਾਨ 'ਤੇ ਬੇਟੇ ਮਹਿਤਾਬ ਖਹਿਰਾ ਨੇ ਚੁੱਕੇ ਸਵਾਲ, ਸ਼ੇਅਰ ਕੀਤੀ ਪੋਸਟ

ਦੂਜੇ ਪਾਸੇ ਇਸ ਸੰਬੰਧ ਵਿਚ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਦਾ ਕਹਿਣਾ ਹੈ ਕਿ ਐਕਸ. ਯੂ. ਵੀ. ਗੱਡੀ ਦੇ ਚਾਲਕ ਹਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬਾਗਵਾਨਪੁਰ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

In The Market