LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab Election-2022: EC ਨੇ ਨਵੇਂ ਵੋਟਰਾਂ ਦੀ ਪਛਾਣ ਲਈ 3 ਮੈਂਬਰੀ ਕਮੇਟੀ ਦਾ ਕੀਤਾ ਗਠਨ

21d ec

ਚੰਡੀਗੜ੍ਹ: ਪੰਜਾਬ (Punjab) ਦੇ ਮੁੱਖ ਚੋਣ ਅਧਿਕਾਰੀ (CEO) ਡਾ. ਐੱਸ. ਕਰੁਣਾ ਰਾਜੂ (Karuna Raju) ਨੇ ਪੰਜਾਬ ਵਿੱਚ ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਤਿੰਨ ਮੈਂਬਰੀ ਕਮੇਟੀ ਦੀ ਅਗਵਾਈ SVEEP ਕੋਆਰਡੀਨੇਟਰ ਡਾਕਟਰ ਨਵਨੀਤ ਵਾਲੀਆ ਕਰ ਰਹੇ ਹਨ, ਜਦੋਂ ਕਿ ਸੁਪਰਡੈਂਟ ਰਾਕੇਸ਼ ਖੰਨਾ ਅਤੇ ਡਾਟਾ-ਅਧਾਰਤ ਪ੍ਰਸ਼ਾਸਕ ਚਰਨਜੀਤ ਸਿੰਘ ਇਸ ਦੇ ਮੈਂਬਰ ਹਨ। ਐਡੀਸ਼ਨਲ ਸੀਈਓ ਅਮਨਦੀਪ ਕੌਰ, ਜੋ ਕਿ ਰਾਜ ਲਈ ਵੋਟਰ ਰੋਲ ਨੋਡਲ ਅਫਸਰ ਵੀ ਹਨ, ਕਮੇਟੀ ਦੀ ਨਿਗਰਾਨੀ ਕਰਨਗੇ।

Also Read: ਲਾਕਡਾਊਨ ਦੌਰਾਨ ਬ੍ਰਿਟਿਸ਼ PM ਜਾਨਸਨ ਨੇ ਕੀਤੀ 'ਵਾਈਨ ਪਾਰਟੀ', ਹੁਣ ਪਿਆ 'ਪੰਗਾ'

ਸੀਈਓ ਨੇ ਦੱਸਿਆ ਕਿ ਸਿੱਖਿਆ, ਸਿਹਤ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ, ਹੁਨਰ ਵਿਕਾਸ, ਕਿਰਤ ਵਿਭਾਗ, ਨਰਸਿੰਗ, ਮੈਡੀਕਲ ਯੂਨੀਵਰਸਿਟੀਆਂ ਅਤੇ ਸਮਾਜ ਭਲਾਈ ਵਿਭਾਗ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਮੌਜੂਦ ਹੈ ਅਤੇ ਇਹ ਸਾਰੇ ਵਿਭਾਗ ਇਸ ਮੁਹਿੰਮ ਦੇ ਸਰਗਰਮ ਭਾਗੀਦਾਰ ਹਨ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ 1 ਜਨਵਰੀ 2002 ਤੋਂ 31 ਦਸੰਬਰ 2003 ਦਰਮਿਆਨ ਪੈਦਾ ਹੋਏ ਲੋਕਾਂ ਦਾ ਡਾਟਾ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਦਾ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਬਣਾਇਆ ਜਾ ਸਕੇ।

Also Read: 'ਅਸ਼ਲੀਲ ਫੋਟੋਆਂ ਖਿੱਚ ਨੌਜਵਾਨ ਨੇ ਵਸੂਲੇ ਡੇਢ ਲੱਖ', ਕੁੜੀਆਂ ਨੇ ਦਿੱਤੀ ਦਰਦਨਾਕ ਮੌਤ!

ਉਨ੍ਹਾਂ ਕਿਹਾ ਕਿ ਇੱਕ ਵਾਰ ਸਾਰਾ ਡਾਟਾ ਇਕੱਠਾ ਹੋ ਜਾਣ ਤੋਂ ਬਾਅਦ ਇਸ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਗਠਨ ਦਾ ਸਾਡਾ ਉਦੇਸ਼ ਵੱਧ ਤੋਂ ਵੱਧ ਯੋਗ ਨੌਜਵਾਨ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਹੈ ਤਾਂ ਜੋ ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

In The Market