LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਬੰਬ ਬਲਾਸਟ 'ਚ ਮਾਰੇ ਗਏ ਸ਼ੱਕੀ ਦੀ ਹੋਈ ਪਛਾਣ, ਬੰਬ ਲਗਾਉਂਦੇ ਸਮੇਂ ਹੋਈ ਸੀ ਮੌਤ

25 dec 3

ਚੰਡੀਗੜ੍ਹ : ਪੰਜਾਬ ਦੀ ਲੁਧਿਆਣਾ ਅਦਾਲਤ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਸ਼ੱਕੀ ਦੀ ਪਛਾਣ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਲਗਾਉਣ ਸਮੇਂ ਧਮਾਕਾ ਹੋਣ ਕਾਰਨ ਗਗਨਦੀਪ (Gagandeep) ਦੀ ਜਾਨ ਚਲੀ ਗਈ ਸੀ। ਗਗਨਦੀਪ ਪੰਜਾਬ ਪੁਲਿਸ ਦਾ ਬਰਖਾਸਤ ਹੈੱਡ ਕਾਂਸਟੇਬਲ ਸੀ। ਉਹ ਪੰਜਾਬ ਦੇ ਖੰਨਾ ਦਾ ਰਹਿਣ ਵਾਲਾ ਸੀ ਅਤੇ ਦੋ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਇਆ ਸੀ।ਦਰਅਸਲ ਵੀਰਵਾਰ ਨੂੰ ਲੁਧਿਆਣਾ ਦੀ ਅਦਾਲਤ 'ਚ ਧਮਾਕਾ ਹੋਇਆ ਸੀ। ਇਸ ਧਮਾਕੇ 'ਚ 1 ਦੀ ਮੌਤ ਹੋ ਗਈ। 5 ਲੋਕ ਜ਼ਖਮੀ ਹੋ ਗਏ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਨੇ ਬੰਬ ਲਗਾਇਆ ਸੀ। ਅਦਾਲਤ 'ਚ ਬੰਬ ਲਗਾਉਣ ਦੌਰਾਨ ਹੋਏ ਧਮਾਕੇ ਕਾਰਨ ਉਸ ਦੀ ਜਾਨ ਚਲੀ ਗਈ।

 Also Read : ਜੈਸਲਮੇਰ 'ਚ ਭਾਰਤੀ ਹਵਾਈ ਸੈਨਾ ਦਾ ਮਿਗ-21 ਹਾਦਸਾਗ੍ਰਸਤ, ਪਾਇਲਟ ਦੀ ਮੌਤ

ਪੁਲਿਸ  ਅਨੁਸਾਰ ਗਗਨਦੀਪ ਅਦਾਲਤ ਵਿੱਚ ਬੰਬ ਲਗਾ ਰਿਹਾ ਸੀ। ਬੰਬ ਲਗਾਉਂਦੇ ਹੀ ਧਮਾਕਾ ਹੋ ਗਿਆ। ਇਹ ਉਸਦੀ ਮੌਤ ਦਾ ਕਾਰਨ ਸੀ। ਇਸ ਹਾਦਸੇ 'ਚ 5 ਲੋਕ ਜ਼ਖਮੀ ਵੀ ਹੋਏ ਹਨ।ਸੂਤਰਾਂ ਮੁਤਾਬਕ ਧਮਾਕੇ ਦੌਰਾਨ ਗਗਨਦੀਪ ਦਾ ਮੋਬਾਈਲ ਫੋਨ ਫਟ ਗਿਆ। ਪਰ ਗਗਨਦੀਪ ਕੋਲ ਇੰਟਰਨੈੱਟ ਡੌਂਗਲ ਸੀ। ਜਿਸ ਦੇ ਰਾਹੀਂ ਉਹ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਸੀ।ਐਨਆਈਏ (NIA) ਅਤੇ ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਉਹ ਆਨਲਾਈਨ ਸੋਸ਼ਲ ਮੀਡੀਆ ਰਾਹੀਂ ਬੰਬ ਨੂੰ ਅਸੈਂਬਲ ਕਰਨ ਅਤੇ ਐਕਟੀਵੇਟ ਕਰਨ ਬਾਰੇ ਕਿਸੇ ਤੋਂ ਜਾਣਕਾਰੀ ਲੈ ਰਿਹਾ ਸੀ ਅਤੇ ਲਾਈਵ ਹਦਾਇਤਾਂ ਅਨੁਸਾਰ ਬੰਬ ਨੂੰ ਐਕਟੀਵੇਟ ਕਰਨ ਵਿੱਚ ਲੱਗਾ ਹੋਇਆ ਸੀ। ਇਸ ਦੌਰਾਨ ਧਮਾਕਾ ਹੋਇਆ।

Also Read : ਕਪੂਰਥਲਾ ਬੇਅਦਬੀ ਮਾਮਲਾ: ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਗੁਰਦੁਆਰੇ ਦਾ ਕੇਅਰਟੇਕਰ ਗ੍ਰਿਫਤਾਰ

ਇਸ ਇੰਟਰਨੈੱਟ ਡੌਂਗਲ ਦੇ ਸਿਮ ਦੇ ਆਧਾਰ 'ਤੇ ਗਗਨਦੀਪ ਦੀ ਪਛਾਣ ਹੋਈ ਅਤੇ ਬਾਅਦ 'ਚ ਪਰਿਵਾਰ ਨੇ ਟੈਟੂ ਦੇਖ ਕੇ ਲਾਸ਼ ਨੂੰ ਪਛਾਣ ਲਿਆ। ਗਗਨਦੀਪ ਦਾ ਆਪਣੀ ਪਤਨੀ ਨਾਲ ਤਕਰਾਰ ਚੱਲ ਰਿਹਾ ਸੀ ਅਤੇ ਉਸ ਦੀ ਪਤਨੀ ਪੁਲਸ ਦੀ ਨੌਕਰੀ ਤੋਂ ਕੱਢੇ ਜਾਣ ਅਤੇ ਬਾਅਦ ਵਿਚ ਗੈਰ-ਕਾਨੂੰਨੀ ਕੰਮਾਂ ਵਿਚ ਸ਼ਾਮਲ ਹੋਣ ਕਾਰਨ ਉਸ ਤੋਂ ਨਾਰਾਜ਼ ਸੀ।ਸੁਰੱਖਿਆ ਏਜੰਸੀਆਂ (Security agencies) ਨੇ IPDR ਇੰਟਰਨੈੱਟ ਪ੍ਰੋਟੋਕੋਲ ਡਿਟੇਲ ਰਿਕਾਰਡ ਰਾਹੀਂ ਗੈਂਗਸਟਰ ਰਿੰਦਾ ਦੇ ਨਾਂ ਦਾ ਖੁਲਾਸਾ ਕੀਤਾ ਹੈ। ਰਿੰਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਸਭ ਤੋਂ ਵੱਡੇ ਗੈਂਗਸਟਰ ਰਿੰਦਾ ਦਾ ਪੂਰਾ ਨਾਂ ਹਰਵਿੰਦਰ ਸਿੰਘ ਹੈ। ਉਹ ਪਿਛਲੇ 2 ਸਾਲਾਂ ਤੋਂ ਪਾਕਿਸਤਾਨ 'ਚ ਹੈ।

Also Read : ਓਮੀਕ੍ਰੋਨ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਹਰਿਆਣਾ ਵਿਚ ਲੱਗਾ ਨਾਈਟ ਕਰਫਿਊ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਵੀ ਅਦਾਲਤ ਵਿੱਚ ਇਸ ਧਮਾਕੇ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਚੰਨੀ ਨੇ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਕੁਝ ਦੇਸ਼ ਵਿਰੋਧੀ ਤਾਕਤਾਂ ਉਸੇ ਤਰ੍ਹਾਂ ਕੰਮ ਕਰ ਰਹੀਆਂ ਹਨ। ਸਰਕਾਰ ਇਸ ਪ੍ਰਤੀ ਸੁਚੇਤ ਹੈ, ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ। ਬੇਅਦਬੀ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ, ਹੁਣ ਧਮਾਕਾ ਕਰ ਦਿੱਤਾ ਗਿਆ ਹੈ।

In The Market