LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਪੂਰਥਲਾ ਬੇਅਦਬੀ ਮਾਮਲਾ: ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਗੁਰਦੁਆਰੇ ਦਾ ਕੇਅਰਟੇਕਰ ਗ੍ਰਿਫਤਾਰ

24d dar

ਕਪੂਰਥਲਾ- ਕਪੂਰਥਲਾ ਦੇ ਨਿਜ਼ਾਮਪੁਰ ਮੋਰ ਗੁਰਦੁਆਰੇ 'ਚ ਬੇਅਦਬੀ ਨਹੀਂ ਬਲਕਿ ਨੌਜਵਾਨ ਦਾ ਕਤਲ ਹੋਇਆ ਸੀ। ਇਹ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਕਿਹਾ ਕਿ ਇਸ ਮਾਮਲੇ 'ਚ ਜਲਦ ਹੀ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਸੀਐਮ ਚੰਨੀ ਦੇ ਐਲਾਨ ਤੋਂ ਬਾਅਦ ਪੰਜਾਬ ਪੁਲਿਸ ਨੇ ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਸਿੰਘ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

Also Read: ਜਨਵਰੀ ਮਹੀਨੇ 14 ਦਿਨ ਬੈਂਕ ਰਹਿਣਗੇ ਬੰਦ, ਦੇਖੋ ਸੂਚੀ

ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ 'ਚ ਵੀ ਅਜਿਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਹਰਕਤ 'ਚ ਆ ਗਈ ਸੀ। ਪਹਿਲਾਂ ਤਾਂ ਕਪੂਰਥਲਾ ਕਾਂਡ ਨੂੰ ਬੇਅਦਬੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਮੁੱਖ ਮੰਤਰੀ ਦੇ ਇਸ ਦਾਅਵੇ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਨੌਜਵਾਨ ਦਾ ਉਥੇ ਕਤਲ ਹੋਇਆ ਸੀ ਅਤੇ ਇਹ ਲਿੰਚਿੰਗ ਦਾ ਮਾਮਲਾ ਹੈ।

Also Read: Omicron ਦੇ ਖਤਰੇ ਕਾਰਨ ਮੱਧ ਪ੍ਰਦੇਸ਼ ਤੋਂ ਬਾਅਦ ਹੁਣ UP 'ਚ ਵੀ ਨਾਈਟ ਕਰਫਿਊ 

CM ਨੇ ਕਿਹਾ- FIR 'ਚ ਹੋਵੇਗੀ ਸੋਧ
ਚੰਡੀਗੜ੍ਹ ਵਿੱਚ ਸੀਐਮ ਚੰਨੀ ਨੇ ਪੱਤਰਕਾਰਾਂ ਨੂੰ ਕਿਹਾ, 'ਕਪੂਰਥਲਾ ਮਾਮਲੇ ਦੀ ਜਾਂਚ ਕੀਤੀ ਗਈ ਹੈ, ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਬੇਅਦਬੀ ਹੋਈ ਹੋਵੇ। ਕਪੂਰਥਲਾ 'ਚ ਪਹਿਲੀ ਮੰਜ਼ਿਲ 'ਤੇ ਇਕ ਵਿਅਕਤੀ ਨੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਸੀ। ਇਹ ਮਾਮਲਾ ਕਤਲ ਤੱਕ ਚਲਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਵੀ ਟਰੇਸ ਕਰ ਲਿਆ ਗਿਆ ਹੈ। ਨਵੇਂ ਤੱਥਾਂ ਤੋਂ ਬਾਅਦ ਹੁਣ ਐੱਫਆਈਆਰ ਵਿੱਚ ਸੋਧ ਕੀਤੀ ਜਾਵੇਗੀ।’ ਚੰਨੀ ਦੇ ਐਲਾਨ ਤੋਂ ਇੱਕ ਘੰਟੇ ਬਾਅਦ ਹੀ ਗੁਰਦੁਆਰੇ ਦੇ ਸੇਵਾਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

In The Market