LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ 'ਚ ਫਸੇ ਪੰਜਾਬੀਆਂ ਲਈ ਪੰਜਾਬ ਸਰਕਾਰ ਨੇ ਬਣਾਇਆ ਨਾਨ ਸਟਾਪ ਚੱਲਣ ਵਾਲਾ ਕੰਟਰੋਲ ਰੂਮ

26feb punjab

ਚੰਡੀਗੜ੍ਹ : ਰੂਸ-ਯੁਕਰੇਨ (Russia-Ukraine) ਦੀ ਜੰਗ ਵਿਚ ਫਸੇ ਪੰਜਾਬੀਆਂ ਦੀ ਮਦਦ ਲਈ ਪੰਜਾਬ ਸਰਕਾਰ (Government of Punjab) ਨੇ 24 ਘੰਟੇ 7 ਦਿਨ ਚੱਲਣ ਵਾਲਾ ਕੰਟਰੋਲ ਰੂਮ (Control room) ਬਣਾ ਦਿੱਤਾ ਹੈ। ਇਸ ਵਿਚ ਯੁਕਰੇਨ ਵਿਚ ਫਸੇ ਵਿਅਕਤੀ (People stranded in Ukraine) ਆਪਣੇ ਬਾਰੇ ਜਾਣਕਾਰੀ ਦੇ ਸਕਦੇ ਹਨ। ਇਸ ਤੋਂ ਇਲਾਵਾ ਰਿਸ਼ਤੇਦਾਰ ਵੀ ਸਰਕਾਰ ਨੂੰ ਸੂਚਨਾ ਦੇ ਸਕਦੇ ਹਨ। ਪੰਜਾਬ ਤੋਂ ਕਾਲ ਕਰਨ ਲਈ ਹੈਲਪਲਾਈਨ ਨੰਬਰ (Helpline number) 1100 ਅਤੇ ਵਿਦੇਸ਼ਾਂ ਤੋਂ ਕਾਲ ਕਰਨ ਲਈ 0172-4111905 ਨੰਬਰ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ (Government of Punjab) ਨੇ ਭਰੋਸਾ ਦਿੱਤਾ ਹੈ ਕਿ ਯੁਕਰੇਨ ਵਿਚ ਫਸੇ ਪੰਜਾਬੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਤੁਰੰਤ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ। ਜਿਸ ਦੇ ਜ਼ਰੀਏ ਯੁਕਰੇਨ ਤੋਂ ਉਨ੍ਹਾਂ ਦਾ ਰੈਸਕਿਊ ਕੀਤਾ ਜਾ ਸਕੇ। ਏ.ਡੀ.ਜੀ.ਪੀ. ਐੱਮ.ਐੱਫ. ਫਾਰੂਖੀ ਨੂੰ ਕੰਟਰੋਲ ਰੂਮ ਦਾ ਨੋਡਲ ਅਫਸਰ (Nodal Officer) ਲਗਾਇਆ ਗਿਆ ਹੈ।

Channi Requests Jaishankar to Make Arrangements for Safe Evacuation of  Indians from Ukraine
ਪੰਜਾਬ ਦੇ ਸੀ.ਐੱਮ. ਚਰਨਜੀਤ ਚੰਨੀ ਨੇ ਯੁਕਰੇਨ ਵਿਚ ਫਸੇ ਪੰਜਾਬੀਆਂ ਨੂੰ ਕੱਢਣ ਲਈ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਵੀ ਲਿਖੀ ਹੈ। ਸੀ.ਐੱਮ. ਨੇ ਕਿਹਾ ਕਿ ਯੁਕਰੇਨ ਵਿਚ ਬਹੁਤ ਸਾਰੇ ਸਟੂਡੈਂਟ ਅਤੇ ਪੰਜਾਬੀ ਫਸੇ ਹੋਏ ਹਨ ਯੁਕਰੇਨ ਵਿਚ ਪੈਦਾ ਹੋਈ ਸਥਿਤੀ ਦੇ ਚੱਲਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਫੀ ਚਿੰਤਤ ਹਨ। ਇਸ ਤੋਂ ਇਲਾਵਾ ਉਥੇ ਸਟੂਡੈਂਟਸ ਨੂੰ ਸੁਰੱਖਿਅਤ ਥਾਂ ਅਤੇ ਪੈਸਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਛੇਤੀ ਕੋਸ਼ਿਸ਼ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਕੱਢੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਵ੍ਹਾਟਸਐਪ ਨੰਬਰ 98778-47778 ਨੰਬਰ ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਯੁਕਰੇਨ ਵਿਚ ਫਸੇ ਪੰਜਾਬੀ ਜਾਂ ਉਨ੍ਹਾਂ ਦੇ ਪਰਿਵਾਰ ਇਸ ਨੰਬਰ 'ਤੇ ਸੰਪਰਕ ਕਰਨ। ਉਨ੍ਹਾਂ ਵਲੋਂ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪੂਰੀ ਮਦਦ ਕੀਤੀ ਜਾਵੇਗੀ।

In The Market