LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੈਂਕ ਦੀ ਵੱਡੀ ਅਣਗਹਿਲੀ, ਕਿਸਾਨ ਦੇ ਖਾਤੇ 'ਚ ਆਏ ਪੈਸੇ ਕੋਈ ਹੋਰ ਕਢਵਾ ਲੈ ਗਿਆ

problem

ਮੌੜ ਮੰਡੀ (ਇੰਟ.)- ਜਿਥੇ ਸਰਕਾਰ ਵੱਲੋ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਅੱਜ ਸ਼ਬ ਡਵੀਜਨ ਮੋੜ ਮੰਡੀ ਵਿਖੇ ਇੱਕ ਬੈਕ ਵੱਲੋ ਕਿਸਾਨ ਦੀ ਫਸਲ ਦੇ ਖਾਤੇ ਵਿੱਚ ਆਏ ਪੈਸੇ ਹੋਰ ਵਿਅਕਤੀ ਨੂੰ ਦੇਣ ਦਾ ਮਾਮਲਾ ਸਾਹਮਣੇ ਆਈਆਂ ਹੈ। ਕਿਸਾਨਾਂ ਵੱਲੋ ਇਸ ਖਿਲਾਫ ਬੈਂਕ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸਨ ਕੀਤਾ ਗਿਆ। ਕਿਸਾਨ ਨੇ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਜਦੋਂ ਕਿ ਅਧਿਕਾਰੀ ਕੈਮਰੇ ਸਾਹਮਣੇ ਆਉਣ ਨੂੰ ਤਿਆਰ ਨਹੀ ਹਨ।

ਇਹ ਵੀ ਪੜ੍ਹੋ- ਇਸਾਕ ਹੇਰਜ਼ੋਗ ਬਣੇ ਇਜ਼ਰਾਇਲ ਦੇ 11ਵੇਂ ਰਾਸ਼ਟਰਪਤੀ
ਦੇਸ਼ ਦੇ ਕਿਸਾਨ ਸਰਕਾਰ ਵੱਲੋ ਫਸਲਾਂ ਦੀ ਅਦਾਇਗੀ ਸਿੱਧੀ ਬੈਂਕ ਖਾਤੇ ਵਿੱਚ ਪਾਉਣ ਦਾ ਪਹਿਲਾਂ ਹੀ ਵਿਰੋਧ ਕਰ ਰਹੇ ਸਨ ਪਰ ਅੱਜ ਸਿੱਧੀ ਖਾਤੇ ਵਿੱਚ ਆਈ ਫਸਲ ਦੀ ਅਦਾਇਗੀ ਵੀ ਬੈਂਕ ਦੀ ਕਥਿਤ ਲਾਹਪ੍ਰਵਾਹੀ ਜਾਂ ਅਣਦੇਖੀ ਇੱਕ ਕਿਸਾਨ ਲਈ ਮੁਸਕਲ ਬਣ ਗਈ ਹੈ।  ਦਰਅਸਲ ਪਿੰਡ ਲੇਲੇਵਾਲਾ ਦੇ ਕਿਸਾਨ ਜਸਵੰਤ ਸਿੰਘ ਪੁੱਤਰ ਭੂਰਾ ਸਿੰਘ ਦੇ ਖਾਤੇ ਵਿੱਚ ਕਣਕ ਦੀ ਫਸਲ ਦੇ 1,87,625 ਰੁਪਏ ਆਏ ਸਨ। ਜਦੋਂ ਉਹ ਬੈਂਕ ਵਿਚੋਂ ਪੈਸੇ ਕੱਢਵਾਉਣ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ ਵਿਚੋਂ ਤਾਂ ਪਹਿਲਾ ਹੀ ਪੈਸੇ ਨਿਕਲ ਚੁੱਕੇ ਹਨ।

ਇਹ ਵੀ ਪੜ੍ਹੋ : ਪੁੱਤਰ ਦੀ ਜਾਨ ਬਚਾਉਣ ਲਈ ਪਿਓ ਨੇ ਕੀਤਾ ਅਜਿਹਾ ਕੰਮ, ਜਾਣ ਕੇ ਹੋਵੋਗੇ ਹੈਰਾਨ

ਪੀੜਤ ਕਿਸਾਨ ਨੇ ਦੱਸਿਆਂ ਕਿ ਉਸ ਦੇ ਨਾਮ ਦੇ ਹੀ ਗਹਿਰੀ ਬਾਰਾ ਸਿੰਘ ਦੇ ਕਿਸਾਨ ਨੂੰ 1,87,500 ਰੁਪਏ ਕੱਢ ਕੇ ਦੇ ਦਿੱਤੇ ਗਏ ਹਨ ਤੇ ਹੁਣ ਬੈਕ ਅਧਿਕਾਰੀ ਉਸ ਦੀ ਕੋਈ ਗੱਲ ਨਹੀ ਸੁਣ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਸਿੱਧੀ ਅਦਾਇਗੀ ਦੇਣ ਦੇ ਫੈਸਲੇ ਦਾ ਪਹਿਲਾਂ ਹੀ ਕਿਸਾਨ ਵਿਰੋਧ ਕਰ ਰਹੇ ਹਨ। ਬੈਕ ਦੀ ਅਣਗਹਿਲੀ ਕਰਕੇ ਗਲਤ ਆਈ ਚੈਕ ਬੁੱਕ ਕਰਕੇ ਕਿਸਾਨ ਦੇ ਪੈਸੇ ਹੋਰ ਵਿਅਕਤੀ ਕੱਢਵਾ ਕੇ ਲੈ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਪੀੜਤ ਕਿਸਾਨ ਨੂੰ ਉਸ ਦੇ ਬਣਦੇ ਪੈਸੇ ਨਹੀ ਦਿੱਤੇ ਜਾਂਦੇ ਸੰਘਰਸ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ ਹੋਰ ਤੇਜ਼ ਹੋਵੇਗਾ। ਓਧਰ ਦੂਜੇ ਪਾਸੇ ਬੈਂਕ ਅਧਿਕਾਰੀ ਕੈਮਰੇ ਸਾਹਮਣੇ ਤਾਂ ਨਹੀ ਆਏ ਪਰ ਪਤਾ ਲੱਗਾ ਕਿ ਜਿਸ ਵਿਅਕਤੀ ਨੇ ਪੈਸੇ ਕੱਢਵਾਏ ਹਨ ਉਸ ਤੋ ਪੈਸੇ ਵਾਪਸ ਕਰਵਾਉਣ ਲਈ ਪੁਲਸ ਦੀ ਮਦਦ ਨਾਲ ਬੈਂਕ ਅਧਿਕਾਰੀ ਜੱਦੋ ਜਹਿਦ ਵਿੱਚ ਲੱਗੇ ਹੋਏ ਹਨ।

In The Market