LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਣ ਕਮਿਸ਼ਨ ਦੀ ਇਨ੍ਹਾਂ 17 ਸੀਟਾਂ 'ਤੇ ਰਹੇਗੀ ਤਿੱਖੀ ਨਜ਼ਰ, ਸੁਰੱਖਿਆ ਦੇ ਸਖ਼ਤ ਪ੍ਰਬੰਧ 

20 feb voting

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2022  ਨੂੰ ਲੈ ਕੇ ਅੱਜ ਯਾਨੀ ਕਿ 20 ਫਰਵਰੀ (20 February) ਨੂੰ ਸੂਬੇ ਵਿਚ ਵੋਟਾਂ ਪਾਈਆਂ ਜਾਣਗੀਆਂ। ਲੋਕਾਂ ਵਲੋਂ ਆਪਣੀ ਵੋਟ ਦੇ ਅਧਿਕਾਰ (Voting rights) ਦੀ ਵਰਤੋਂ ਕੀਤੀ ਜਾਵੇਗੀ। ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੂਬੇ ਦੇ ਮੁੱਖ ਚੋਣ ਅਧਿਕਾਰੀ (Chief Electoral Officer) (ਸੀ.ਈ.ਓ.) ਡਾ. ਕਰੁਣਾ ਰਾਜੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਅੰਮ੍ਰਿਤਸਰ ਪੂਰਬੀ (Amritsar East) ਅਤੇ ਚਮਕੌਰ ਸਾਹਿਬ (Chamkaur Sahib) ਸਮੇਤ 17 ਸੀਟਾਂ ਅਜਿਹੀਆਂ ਹਨ, ਜਿੱਥੇ ਖਰਚਾ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਉਥੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਬੇ ਵਿੱਚ ਨੀਮ ਫੌਜੀ ਦਸਤੇ ਦੀਆਂ 700 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੂਰੀ ਪੁਲਿਸ ਫੋਰਸ ਵੀ ਸੁਰੱਖਿਆ 'ਚ ਰਹੇਗੀ। ਪੰਜਾਬ ਵਿੱਚ ਭਲਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

punjab: Punjab polls: Campaigning ends, over to voters now - The Economic  Times
ਕਮਿਸ਼ਨ ਅੰਮ੍ਰਿਤਸਰ ਪੂਰਬੀ, ਪਠਾਨਕੋਟ, ਡੇਰਾ ਬਾਬਾ ਨਾਨਕ, ਮਜੀਠਾ, ਅੰਮ੍ਰਿਤਸਰ ਕੇਂਦਰੀ, ਚਮਕੌਰ ਸਾਹਿਬ, ਸਾਹਨੇਵਾਲ, ਲੁਧਿਆਣਾ ਦੱਖਣੀ, ਆਤਮਨਗਰ, ਗਿੱਲ, ਲੰਬੀ ਅਤੇ ਗਿੱਦੜਬਾਹਾ, ਰਾਮਪੁਰਾ ਫੂਲ, ਬਠਿੰਡਾ ਸ਼ਹਿਰੀ, ਮੌੜ, ਸੁਨਾਮ ਅਤੇ ਸਨੌਰ ਵਿੱਚ ਖਰਚਿਆਂ ਨੂੰ ਲੈ ਕੇ ਚੌਕਸ ਹੈ। ਕਿਸੇ ਵੀ ਕਾਰਵਾਈ ਲਈ ਭਲਕੇ ਪੋਲਿੰਗ ਵਾਲੇ ਦਿਨ 1100 ਕਵਿੱਕ ਰਿਸਪਾਂਸ ਟੀਮਾਂ (QRTs) ਤਾਇਨਾਤ ਕੀਤੀਆਂ ਜਾਣਗੀਆਂ।ਡਾ: ਕਰੁਣਾ ਰਾਜੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟਿੰਗ ਲਈ ਵੈਕਸੀਨ ਸਰਟੀਫਿਕੇਟ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟਰ ਕੋਲ ਆਪਣਾ ਵੋਟਰ ਕਾਰਡ ਅਤੇ ਵੋਟਰ ਸੂਚੀ ਵਿੱਚ ਨਾਮ ਹੋਣਾ ਚਾਹੀਦਾ ਹੈ ਤਾਂ ਹੀ ਉਹ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਨੇ ਲਾਜ਼ਮੀ ਵੈਕਸੀਨ ਸਰਟੀਫਿਕੇਟ ਨੂੰ ਅਫਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥ ਵਿੱਚ ਕਿਤੇ ਵੀ ਉਨ੍ਹਾਂ ਨੂੰ ਇਸ ਬਾਰੇ ਨਹੀਂ ਪੁੱਛਿਆ ਜਾਵੇਗਾ। ਪੋਲਿੰਗ ਸਟੇਸ਼ਨ 'ਤੇ ਹਰੇਕ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ।

Voting on for Punjab panchayat polls, 13,276 villages to get sarpanchs -  India News

ਜੇਕਰ ਕਿਸੇ ਦਾ ਤਾਪਮਾਨ ਆਮ ਨਾਲੋਂ ਵੱਧ ਹੋਵੇਗਾ ਤਾਂ ਉਸ ਨੂੰ ਇੰਤਜ਼ਾਰ ਕਰਨਾ ਪਵੇਗਾ। ਉਹ ਆਮ ਸਥਿਤੀ ਤੋਂ ਬਾਅਦ ਜਾਂ ਅੰਤ ਵਿੱਚ ਆਪਣੀ ਵੋਟ ਪਾ ਸਕੇਗਾ। ਕੋਵਿਡ ਪਾਜ਼ੇਟਿਵ ਨੂੰ ਪੋਸਟਲ ਬੈਲਟ ਦੀ ਸਹੂਲਤ ਮਿਲੇਗੀ। ਬਜ਼ੁਰਗ ਅਤੇ ਅਪੰਗ ਵਿਅਕਤੀ ਘਰ ਜਾਂ ਬੂਥ 'ਤੇ ਆ ਕੇ ਵੋਟ ਪਾ ਸਕਦੇ ਹਨ। ਪੰਜਾਬ ਵਿੱਚ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਲਈ ਚੋਣ ਕਮਿਸ਼ਨ ਨੇ ਸੂਬਾ ਪੱਧਰ ’ਤੇ 3 ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ 23 ਜ਼ਿਲ੍ਹਿਆਂ ਵਿੱਚ 64 ਜਨਰਲ ਅਬਜ਼ਰਵਰ, 30 ਪੁਲਿਸ ਅਬਜ਼ਰਵਰ ਅਤੇ 50 ਐਕਸਪੇਂਡੀਚਰ ਆਬਜ਼ਰਵਰ ਲਗਾਏ ਗਏ ਹਨ।ਡਾ: ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 500 ਕਰੋੜ ਰੁਪਏ ਦਾ ਸਾਮਾਨ ਬਰਾਮਦ ਹੋਇਆ ਹੈ। ਇਸ ਵਿਚੋਂ ਇਕੱਲੇ ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦੀ ਕੀਮਤ 368.60 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 35 ਕਰੋੜ ਦੀ ਸ਼ਰਾਬ ਅਤੇ 32 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਹੈ। 64 ਕਰੋੜ ਦਾ ਸੋਨਾ, ਚਾਂਦੀ ਆਦਿ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਤੱਕ ਚੋਣਾਂ ਨਾਲ ਸਬੰਧਤ 22 ਹਜ਼ਾਰ 827 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ਵਿੱਚੋਂ ਬਹੁਤੀਆਂ ਹੱਲ ਹੋ ਚੁੱਕੀਆਂ ਹਨ।

In The Market