LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕੈਬਨਿਟ ਦੀ ਪਹਿਲੀ ਲਿਸਟ 'ਚ ਵੱਡੇ ਚਿਹਰਿਆਂ ਨੂੰ ਨਹੀਂ ਮਿਲੀ ਥਾਂ, ਚੋਣਾਂ ਤੋਂ ਪਹਿਲਾਂ ਸੀ ਇਹ ਤਿਆਰੀ

missing

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੇ ਪਹਿਲੇ ਮੰਤਰੀਮੰਡਲ (Cabinet) ਵਿਚੋਂ ਵੱਡੇ ਚਿਹਰੇ ਬਾਹਰ ਹੋ ਗਏ। ਮੰਤਰੀ ਅਹੁਦੇ ਦੇ ਸਭ ਤੋਂ ਵੱਡੇ ਦਾਅਵੇਦਾਰ ਅਮਨ ਅਰੋੜਾ, (Aman Arora,) ਸਰਵਜੀਤ ਕੌਰ ਮਾਣੂੰਕੇ (Sarvajit Kaur Manunke) ਅਤੇ ਪ੍ਰੋ. ਬਲਜਿੰਦਰ ਕੌਰ (Prof. Baljinder Kaur) ਦਾ ਨਾਂ ਪਹਿਲੀ ਸੂਚੀ (The first list) ਵਿਚ ਨਹੀਂ ਆਇਆ। ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਿਰ ਇਨ੍ਹਾਂ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ? ਇਸ ਨੂੰ ਲੈ ਕੇ ਹੁਣ ਆਪ ਦੀ ਅੰਦਰੂਨੀ ਕਲੇਸ਼ ਦੀ ਗੱਲ ਬਾਹਰ ਆਉਣ ਲੱਗੀ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਤਿੰਨਾਂ ਨੂੰ ਮੰਤਰੀ ਅਹੁਦੇ ਨਾ ਮਿਲਣ ਪਿੱਛੇ ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ ਹਨ। ਜਦੋਂ ਆਪ ਨੇ ਟਿਕਟ ਵੰਡ ਵਿਚ ਦੇਰੀ ਕੀਤੀ ਤਾਂ ਕੁਝ ਮੌਜੂਦਾ ਵਿਧਾਇਕ ਪਾਰਟੀ ਛੱਡਣ ਦੀ ਤਿਆਰੀ ਵਿਚ ਸਨ। ਇਨ੍ਹਾਂ ਵਿਚ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ ਅਤੇ ਬਲਜਿੰਦਰ ਕੌਰ ਦਾ ਵੀ ਨਾਂ ਚਰਚਾ ਵਿਚ ਰਿਹਾ। ਹਾਲਾਂਕਿ ਤਿੰਨਾਂ ਨੇ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਕਿ ਉਹ ਆਪ ਛੱਡ ਕੇ ਕਿਸੇ ਦੂਜੀ ਪਾਰਟੀ ਵਿਚ ਜਾ ਰਹੇ ਹਨ। ਉਥੇ ਹੀ ਆਪ ਨੇ ਪਾਰਟੀ ਪੱਧਰ 'ਤੇ ਵੀ ਕਦੇ ਅਜਿਹੀ ਗੱਲ ਨਹੀਂ ਕਹੀ।

Ludhiana land scam: Ask Minister Ashu to resign immediately or face  protest, says AAP to CM | Cities News,The Indian Express
2017 ਦੀਆਂ ਚੋਣਾਂ ਵਿਚ ਆਪ ਦੇ 20 ਉਮੀਦਵਾਰ ਚੋਣ ਜਿੱਤੇ। ਇਨ੍ਹਾਂ ਵਿਚੋਂ 2002 ਦੀਆਂ ਚੋਣਾਂ ਆਉਣ ਤੱਕ 10 ਪਾਰਟੀ ਛੱਡ ਗਏ। ਕੁਝ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਰੁਪਿੰਦਰ ਰੂਬੀ, ਨਾਜਰ ਮਾਨਸ਼ਾਹੀਆ, ਪਿਰਮਲ ਸਿੰਘ, ਜਗਤਾਰ ਸਿੰਘ ਵਰਗੇ ਵਿਧਾਇਕ ਕਾਂਗਰਸ ਵਿਚ ਚਲੇ ਗਏ। ਉਸ ਵੇਲੇ ਇਹ ਚਰਚਾ ਰਹੀ ਕਿ ਆਪ ਕਈ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਸਕਦੀ ਹੈ। ਜਿਸ ਦੀ ਪਿੱਛੇ ਸਰਵੇ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਹਾਲਾਂਕਿ 10 ਵਿਧਾਇਕਾਂ ਦੇ ਛੱਡ ਕੇ ਜਾਣ ਤੋਂ ਬਾਅਦ ਆਪ ਦੇ ਦਿੱਲੀ ਅਗਵਾਈ 'ਤੇ ਦਬਾਅ ਵੱਧਣ ਲੱਗਾ। ਜਿਸ ਤੋਂ ਬਾਅਦ ਪਹਿਲੀ ਲਿਸਟ ਵਿਚ ਅਚਾਨਕ ਅਰੋੜਾ, ਮਾਣੂੰਕੋ  ਅਤੇ ਬਲਜਿੰਦਰ ਸਮੇਤ 10 ਵਿਧਾਇਕਾਂ ਦਾ ਨਾਂ ਅਨਾਉਂਸ ਕਰ ਦਿੱਤਾ ਗਿਆ। ਅਮਨ ਅਰੋੜਾ ਨੇ ਪੰਜਾਬ ਚੋਣਾਂ ਵਿਚ 117 ਸੀਟਾਂ 'ਤੇ 75,277 ਦੇ ਫਰਕ ਨਾਲ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਸੁਨਾਮ ਤੋਂ ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ ਹਰਾਇਆ। ਉਨ੍ਹਾਂ ਨੂੰ ਲੈ ਕੇ ਚਰਚਾ ਸੀ ਕਿ ਮੰਤਰੀ ਬਣਾਉਣ ਦੇ ਨਾਲ ਉਨ੍ਹਾਂ ਨੂੰ ਅਹਿਮ ਵਿੱਤ ਮੰਤਰਾਲਾ ਦਿੱਤਾ ਜਾ ਸਕਦਾ ਹੈ ਪਰ ਪਹਿਲੀ ਲਿਸਟ ਵਿਚੋਂ ਹੀ ਉਹ ਗਾਇਬ ਹੋ ਗਏ।ਪੰਜਾਬ ਵਿਚ ਮੁੱਖ ਮੰਤਰੀ ਸਮੇਤ 18 ਮੰਤਰੀ ਬਣ ਸਕਦੇ ਹਨ। ਇਨ੍ਹਾਂ ਵਿਚ ਸੀ.ਐੱਮ. ਭਗਵੰਤਮ ਮਾਨ ਅਤੇ 10 ਮੰਤਰੀ ਬਣ ਚੁੱਕੇ ਹਨ। ਅਜੇ ਵੀ 7 ਮੰਤਰੀ ਹੋਰ ਬਣਨੇ ਬਾਕੀ ਹਨ। ਅਜਿਹੇ ਵਿਚ ਇਸ ਨੂੰ ਲੈ ਕੇ ਸੁਗਬੁਗਾਹਟ ਜ਼ਰੂਰ ਹੈ ਕਿ ਸ਼ੁਰੂਆਤੀ ਝਟਕਾ ਦੇ ਕੇ ਆਪ ਇਨ੍ਹਾਂ ਨੂੰ ਮੰਤਰੀ ਬਣਾ ਸਕਦੀ ਹੈ।

In The Market