ਬਠਿੰਡਾ : ਇਥੋਂ ਦੇ ਗਣੇਸ਼ ਨਗਰ ਨੇੜੇ ਮੇਨ ਸੜਕ ’ਤੇ ਇਕ ਲਾਵਾਰਸ ਅਟੈਚੀ (Suspicious briefcase) ਮਿਲਣ ਕਾਰਣ ਸਨਸਨੀ ਫੈਲ ਗਈ। ਲਾਵਾਰਸ ਅਟੈਚੀ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ (Police Administration) ਨੂੰ ਵੀ ਭਾਜੜਾਂ ਪੈ ਗਈਆਂ ਅਤੇ ਪੁਲਿਸ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕਰਕੇ ਉਸ ਦੀ ਚੈਕਿੰਗ ਲਈ ਟੀਮਾਂ ਮੰਗਵਾਈਆਂ। ਅਹਿਤਿਆਤ ਵਜੋਂ ਬੰਬ ਸਕੁਆਇਡ ਦਸਤਿਆਂ ਵਲੋਂ ਮਿੱਟੀ ਦੇ ਬੋਰੇ ਭਰ ਕੇ ਲਿਆਂਦੇ ਗਏ ਅਤੇ ਅਟੈਚੀ ਦੀ ਜਾਂਚ ਸ਼ੁਰੂ ਕੀਤੀ ਗਈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਬਠਿੰਡਾ ਵਿਚ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਅਜਿਹੇ ਅਟੈਚੀ ਮਿਲ ਚੁੱਕੇ ਹਨ।
Also Read: 'ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ' ਕਿਸਾਨ ਅੰਦੋਲਨ 'ਤੇ ਬੋਲੇ ਗਾਇਕ ਰੇਸ਼ਮ ਅਨਮੋਲ
ਉਧਰ ਕੁੱਝ ਦਿਨ ਪਹਿਲਾਂ ਹੀ ਪਠਾਨਕੋਟ ਏਅਰਬੇਸ ਨੇੜੇ ਵੀ ਧਮਾਕਾ ਹੋਇਆ ਸੀ ਅਤੇ ਬੀਤੇ ਦਿਨੀਂ ਫਰੀਦਕੋਟ ਵਿਖੇ ਡੇਰਾ ਪ੍ਰੇਮੀ ਦੇ ਹੋਏ ਕਤਲ ਤੋਂ ਬਾਅਦ ਵੀ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਹਰ ਪਾਸੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤਕ ਪੁਲਿਸ ਦਸਤਿਆਂ ਵਲੋਂ ਅਟੈਚੀ ਦੀ ਜਾਂਚ ਜਾਰੀ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold-Silver Price Today : सोने-चांदी की कीमतों में हलचल जानें आज आपके शहर में क्या है गोल्ड-सिल्वर का रेट
Earthquake News: भूकंप के झटकों से हिली धरती, घबराए लोग घरों से बाहर निकल आए
Himachal Weather update: हिमाचल में भारी बर्फबारी से 226 सड़कें और 3 एनएच बंद, यात्रा करने से पहले पढ़ लें ये खबर