LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਰਭੀ ਮਲਿਕ 2012 ਬੈਚ ਦੀ IAS ਹੈ ਅਧਿਕਾਰੀ , ਨਗਰ ਨਿਗਮ 'ਚ ਬਤੌਰ ਐਡੀਸ਼ਨਲ ਕਮਿਸ਼ਨਰ ਦੇ ਚੁੱਕੇ ਹਨ ਸੇਵਾਵਾਂ

ludhiyana dc

ਲੁਧਿਆਣਾ : IAS (ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ) (Indian Administrative Service) ਸੁਰਭੀ ਮਲਿਕ (Surbhi Malik) ਨੂੰ ਲੁਧਿਆਣਾ ਦੀ ਨਵੀਂ ਡਿਪਟੀ ਕਮਿਸ਼ਨਰ (New Deputy Commissioner of Ludhiana) (ਡੀ.ਸੀ.) ਨਿਯੁਕਤ ਕੀਤਾ ਗਿਆ ਹੈ। ਉਹ ਲੁਧਿਆਣਾ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ (The first woman Deputy Commissioner of Ludhiana) ਹੋਵੇਗੀ। ਸੁਰਭੀ ਮਲਿਕ 2012 ਬੈਚ ਦੀ ਆਈ.ਏ.ਐੱਸ. (Surbhi Malik is a 2012 batch IAS officer.) ਹੈ। ਇਸ ਤੋਂ ਪਹਿਲਾਂ ਉਹ ਨਗਰ ਨਿਗਮ ਲੁਧਿਆਣਾ (Municipal Corporation Ludhiana) ਵਿਚ ਬਤੌਰ ਐਡੀਸ਼ਨਲ ਕਮਿਸ਼ਨਰ (As Additional Commissioner) ਸੇਵਾ ਨਿਭਾਅ ਚੁੱਕੀ ਹੈ। Also Read : PoK ਦੀ ਸਮੂਹਿਕ ਜਬਰ-ਜਨਾਹ ਪੀੜਤਾ ਨੇ PM ਮੋਦੀ ਤੋਂ ਮੰਗੀ ਮਦਦ, ਦੱਸੀ ਖੌਫਨਾਕ ਹੱਡ ਬੀਤੀ


ਸਾਲ 2021 ਵਿਚ ਕੁਝ ਸਮੇਂ ਲਈ ਡੀ.ਸੀ. ਫਤਿਹਗੜ੍ਹ ਸਾਹਿਬ ਦੇ ਅਹੁਦੇ 'ਤੇ ਵੀ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਸੁਰਭੀ ਮਲਿਕ ਐੱਸ.ਡੀ.ਐੱਮ. ਨੰਗਲ, ਏ.ਡੀ.ਸੀ. ਰੂਪਨਗਰ, ਏ.ਡੀ.ਸੀ. (ਡੀ) ਲੁਧਿਆਣਾ, ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਦੀ ਇੰਚਾਰਜ, ਪਟਿਆਲਾ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਅਤੇ ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਰਜਿਸਟ੍ਰਾਰ ਵਜੋਂ ਵੀ ਸੇਵਾ ਦੇ ਚੁੱਕੀ ਹੈ। ਮੌਜੂਦਾ ਸਮੇਂ ਵਿਚ ਉਹ ਸਥਾਨਕ ਕੈਬਨਿਟ ਵਿਭਾਗ ਵਿਚ ਵਿਸ਼ੇਸ਼ ਸਕੱਤਰ ਅਤੇ ਪੰਜਾਬ ਮਿਊਂਸਪਲ ਇੰਫਰਾਸਟ੍ਰੱਕਚਰ ਡਿਵੈਲਪਮੈਂਟ ਕੰਪਨੀ ਵਿਚ ਜੁਆਇੰਟ ਮੈਨੇਜਿੰਗ ਡਾਇਰੈਕਟਰ ਕਮ ਚੀਫ ਐਗਜ਼ੀਕਿਊਟਿਵ ਅਹੁਦੇ 'ਤੇ ਤਾਇਨਾਤ ਸੀ। ਦੱਸ ਦਈਏ ਕਿ ਸਾਬਕਾ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੀ ਅਜੇ ਸਰਕਾਰ ਨੇ ਕਿਤੇ ਨਿਯੁਕਤੀ ਨਹੀਂ ਕੀਤੀ ਹੈ। 

In The Market