LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PoK ਦੀ ਸਮੂਹਿਕ ਜਬਰ-ਜਨਾਹ ਪੀੜਤਾ ਨੇ PM ਮੋਦੀ ਤੋਂ ਮੰਗੀ ਮਦਦ, ਦੱਸੀ ਖੌਫਨਾਕ ਹੱਡ ਬੀਤੀ

13a pok

ਨਵੀਂ ਦਿੱਲੀ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਔਰਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਦਰਅਸਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਔਰਤ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ। ਮਹਿਲਾ ਲਗਾਤਾਰ ਆਪਣੇ ਨਾਲ ਹੋਏ ਇਸ ਘਿਨੌਣੇ ਅਪਰਾਧ ਦੇ ਖਿਲਾਫ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ, ਜਿਸ ਤੋਂ ਬਾਅਦ ਉਸ ਨੇ ਪੀਐੱਮ ਤੋਂ ਮਦਦ ਦੀ ਮੰਗ ਕੀਤੀ ਹੈ।

Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸ਼ੁਰੂ, ਹੋ ਸਕਦੈ ਵੱਡਾ ਐਲਾਨ

ਪ੍ਰਧਾਨ ਮੰਤਰੀ ਤੋਂ ਮਦਦ ਮੰਗਣ ਵਾਲੀ ਔਰਤ ਦਾ ਨਾਂ ਮਾਰੀਆ ਤਾਹਿਰ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਅਤੇ ਉਸਦੇ ਬੱਚੇ ਨੂੰ ਪਾਕਿਸਤਾਨ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇੱਕ ਭਾਵੁਕ ਵੀਡੀਓ ਸ਼ੇਅਰ ਕਰਦੇ ਹੋਏ, ਉਸਨੇ ਕਿਹਾ, ਮੈਂ ਇੱਕ ਸਮੂਹਿਕ ਜਬਰ-ਜਨਾਹ ਪੀੜਤ ਹਾਂ ਅਤੇ ਪਿਛਲੇ ਸੱਤ ਸਾਲਾਂ ਤੋਂ ਨਿਆਂ ਲਈ ਲੜ ਰਹੀ ਹਾਂ। ਮੈਂ ਪੀਐਮ ਮੋਦੀ ਤੋਂ ਸ਼ਰਨ ਮੰਗ ਰਹੀ ਹਾਂ ਕਿਉਂਕਿ ਪੀਓਕੇ ਦੀ ਪੁਲਿਸ, ਸਰਕਾਰਾਂ ਅਤੇ ਨਿਆਂਪਾਲਿਕਾ ਇਨ੍ਹਾਂ ਸੱਤ ਸਾਲਾਂ ਵਿੱਚ ਮੈਨੂੰ ਨਿਆਂ ਨਹੀਂ ਦਿਵਾ ਸਕੀਆਂ।

Also Read: ਰੂਪਨਗਰ 'ਚ ਵੱਡੀ ਵਾਰਦਾਤ, ਬੰਦ ਪਏ ਘਰ 'ਚੋਂ ਮਿਲੀਆਂ ਰਿਟਾਇਰਡ ਅਧਿਆਪਕ ਸਣੇ 3 ਲੋਕਾਂ ਦੀਆਂ ਲਾਸ਼ਾਂ

ਪੀਐਮ ਮੋਦੀ ਤੋਂ ਇਹ ਮੰਗ
ਮਾਰੀਆ ਦਾ ਕਹਿਣਾ ਹੈ ਕਿ ਇਸ ਵੀਡੀਓ ਰਾਹੀਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਮੈਨੂੰ ਭਾਰਤ ਆਉਣ ਦੀ ਇਜਾਜ਼ਤ ਦੇਣ। ਇੱਥੇ ਉਸਦੀ ਅਤੇ ਉਸਦੇ ਬੱਚੇ ਦੀ ਜਾਨ ਨੂੰ ਖਤਰਾ ਹੈ। ਮਾਰੀਆ ਨੇ ਕਿਹਾ ਕਿ ਉਸ ਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇੱਥੋਂ ਦੀ ਪੁਲਿਸ ਅਤੇ ਸਿਆਸਤਦਾਨ ਚੌਧਰੀ ਤਾਰਿਕ ਫਾਰੂਕ ਮੈਨੂੰ ਅਤੇ ਮੇਰੇ ਬੱਚੇ ਨੂੰ ਕਿਸੇ ਵੀ ਸਮੇਂ ਮਾਰ ਸਕਦੇ ਹਨ, ਇਸ ਲਈ ਮੈਂ ਪ੍ਰਧਾਨ ਮੰਤਰੀ ਤੋਂ ਇਜਾਜ਼ਤ ਮੰਗਦੀ ਹਾਂ ਕਿ ਮੈਨੂੰ ਭਾਰਤ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਜਾਵੇ ਅਤੇ ਸੁਰੱਖਿਆ ਦਿੱਤੀ ਜਾਵੇ।

Also Read: ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਵਰ੍ਹੇਗੰਢ ਮੌਕੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

2015 ਤੋਂ ਇਨਸਾਫ਼ ਦੀ ਮੰਗ ਕਰ ਰਹੀ
ਤੁਹਾਨੂੰ ਦੱਸ ਦੇਈਏ ਕਿ ਮਾਰੀਆ ਸਾਲ 2015 ਤੋਂ ਆਪਣੇ ਨਾਲ ਹੋਏ ਘਿਨੌਣੇ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ਜਿਸ ਵਿੱਚ 2015 ਵਿੱਚ ਵਾਪਰੀ ਦੁਖਦਾਈ ਘਟਨਾ ਬਾਰੇ ਦੱਸਿਆ ਗਿਆ ਸੀ। ਉਹ ਉਸ ਵੀਡੀਓ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਵੀ ਲੈ ਰਹੀ ਹੈ, ਜਿਨ੍ਹਾਂ ਨੇ ਇਹ ਅਪਰਾਧ ਕੀਤਾ ਹੈ।

In The Market