LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਪੋਰਟਸ ਕਾਲਜ ਵਿਚ ਖਿਡਾਰੀਆਂ ਨੂੰ ਮਿਲੇ ਖੇਡ ਮੰਤਰੀ ਮੀਤ ਹੇਅਰ

16 ap meet

ਜਲੰਧਰ : ਸੂਬੇ ਦੇ ਸਿੱਖਿਆ ਮੰਤਰੀ (Minister of State for Education) ਜਿਨ੍ਹਾਂ ਕੋਲ ਖੇਡ ਵਿਭਾਗ (Sports Department) ਦਾ ਵੀ ਚਾਰਜ ਹੈ ਅੱਜ ਜਲੰਧਰ ਦੇ ਬਲਟਰਨ ਪਾਰਕ (Jalandhar's Bultron Park) ਵਿਚ ਪਹੁੰਚੇ। ਉਥੇ ਉਹ ਸਪੋਰਟਸ ਕਾਲਜ (Sports College) ਵਿਚ ਗਏ ਅਤੇ ਉਨ੍ਹਾਂ ਨੇ ਉਥੇ ਨਵੀਂ ਵਿਛਾਈ ਗਈ ਐਸਟ੍ਰੋਟਰਫ (Astroturf) ਦੇ ਨਾਲ-ਨਾਲ ਹੋਸਟਲ ਆਦਿ ਦਾ ਵੀ ਦੌਰਾ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸਥਾਨਕ ਵਿਧਾਇਕ ਰਮਨ ਅਰੋੜਾ (MLA Raman Arora), ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ (Kartarpur MLA Balkar Singh) ਅਤੇ ਨਾਰਥ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਦਿਨੇਸ਼ ਢੱਲ (Dinesh Dhall) ਵੀ ਸਨ। Also Read : ਪੰਜਾਬ ਦੇ ਲੋਕਾਂ ਨੂੰ ਜਲਦ ਮਿਲੇਗੀ ਮੁਫਤ 300 ਯੂਨਿਟ ਬਿਜਲੀ, ਸੀ.ਐੱਮ. ਮਾਨ ਨੇ ਕੀਤਾ ਟਵੀਟ


ਮੀਤ ਹੇਅਰ ਨੇ ਸਪੋਰਟਸ ਕਾਲਜ ਵਿਚ ਜਾ ਕੇ ਸਭ ਤੋਂ ਪਹਿਲਾਂ ਉਥੇ ਕੰਮ ਕਰ ਰਹੇ ਕੋਚਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀਆਂ ਸਮੱਸਿਵਾਆਂ ਸੁਣੀਆਂ। ਇਸ ਤੋਂ ਬਾਅਦ ਉਹ ਸਿੱਧੇ ਹੋਸਟਲ ਵਿਚ ਰਹਿ ਕੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਵਿਚਾਲੇ ਜਾ ਪਹੁੰਚੇ। ਉਨ੍ਹਾਂ ਨੇ ਸਪੋਰਟਸ ਕਾਲਜ ਤੋਂ ਜੂਨੀਅਰ ਅਤੇ ਸੀਨੀਅਰ ਖਿਡਾਰੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਖੇਡ ਦੇ ਖੇਤਰਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਪੁੱਛਿਆ। ਖਿਡਾਰੀਆਂ ਨੇ ਕਿਹਾ ਕਿ ਪਹਿਲਾਂ ਕਾਲਜ ਵਿਚ ਐਸਟ੍ਰੋ ਟਰਫ ਦਾ ਬੁਰਾ ਹਾਲ ਸੀ। ਪਰ ਹੁਣ ਉਹ ਵਿਛਾ ਦਿੱਤੀ ਗਈ ਹੈਸ਼ ਖਾਣ ਨੂੰ ਲੈ ਕੇ ਖਿਡਾਰੀਆਂ ਨੇ ਕਿਹਾ ਕਿ ਪਹਿਲਾਂ ਵਿਚਾਲੇ ਜਿਹੇ ਖਾਣਾ ਠੇਕੇਦਾਰੀ ਸਿਸਟਮ 'ਤੇ ਚਲਾਇਆ ਗਿਆ ਸੀ ਜਿਸ ਨਾਲ ਉਨ੍ਹਾਂ ਨੂੰ ਕਾਫੀ ਸਮੱਸਿਆ ਨਾਲ ਜੂਝਣਾ ਪੈਂਦਾ ਸੀ। ਖਾਣਾ ਠੀਕ ਨਹੀਂ ਮਿਲਦਾ ਸੀ ਪਰ ਹੁਣ ਦੁਬਾਰਾ ਫਿਰ ਤੋਂ ਕਾਰਪੋਰੇਟ ਸਿਸਟਮ ਸ਼ੁਰੂ ਹੋ ਗਿਆ ਹੈ। ਖਾਣੇ ਨੂੰ ਲੈ ਕੇ ਹੁਣ ਕੋਈ ਸਮੱਸਿਆ ਨਹੀਂ ਹੈ।
ਖੇਡਾਂ ਨੂੰ ਲੈ ਕੇ ਖਿਡਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਖੇਡ ਦਾ ਸਾਮਾਨ ਨਹੀਂ ਮਿਲ ਰਿਹਾ ਹੈ। ਉਹ ਪ੍ਰੈਕਟਿਸ ਖੁਦ ਆਪਣਾ ਸਾਮਾਨ ਖਰੀਦ ਕਰ ਰਹੇ ਹਨ। ਜਦੋਂ ਹੋਸਟਲ ਵਿਚ ਰਾਸ਼ਟਰੀ ਪੱਧਰ ਦੇ ਕਈ ਖਿਡਾਰੀ ਹਨ। ਇਥੋਂ ਤੱਕ ਕਿ ਇਸੇ ਹੋਸਟਲ ਤੋਂ ਨਿਕਲੀ ਹਾਕੀ ਟੀਮ ਨੇ ਓਲੰਪਿਕ ਵਿਚ ਦੁਬਾਰਾ ਫਿਰ ਤੋਂ ਭਾਰਤ ਦੀ ਐਂਟਰੀ ਕਰਵਾਈ ਹੈ ਅਤੇ ਮੈਡਲ ਜਿੱਤਿਆ ਹੈ। ਕੋਚਾਂ ਨੇ ਮੰਤਰੀ ਨੂੰ ਦੱਸਿਆ ਕਿ ਸਾਮਾਨ ਦੀ ਸਹੀ ਮਾਇਨਿਆਂ ਵਿਚ ਬਹੁਤ ਸਮੱਸਿਆ ਹੈ। ਇਹ ਸਮੱਸਿਆ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਹੋ ਗਈ ਹੈ। ਹਾਲਾਂਕਿ ਚੋਣ ਦੇ ਦਿਨਾਂ ਵਿਚ ਜ਼ਰੂਰ ਇਥੇ ਸਾਮਾਨ ਪਹੁੰਚ ਜਾਂਦਾ ਹੈ ਪਰ ਬਾਅਦ ਵਿਚ ਕੋਈ ਸੁਧ ਨਹੀਂ ਲੈਂਦਾ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਸਾਰੇ ਖਿਡਾਰੀਆਂ ਨੂੰ ਕਿਹਾ ਕਿ ਉਹ ਆਪਣੀ ਖੇਡ ਵੱਲ ਧਿਆਨ ਦੇਣ। ਮਨ ਲਗਾ ਕੇ ਖੇਡਣ। ਅੱਜ ਉਨ੍ਹਾਂ ਦਾ ਇਥੇ ਆਉਣ ਦਾ ਮਕਸਦ ਹੀ ਇਹੀ ਸੀ ਕਿ ਉਹ ਖਿਡਾਰੀਆਂ ਦੀਆਂ ਸਮੱਸਿਵਾਆਂ ਬਾਰੇ ਜਾਣ ਸਕਣ। ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰਾਂ ਦੀ ਗਲਤ ਨੀਤੀਆਂ ਕਾਰਣ ਹੀ ਪੰਜਾਬ ਜੋ ਕਦੇ ਖੇਡ ਦੇ ਖੇਤਰ ਵਿਚ ਸਿਰਮੌਰ ਹੁੰਦਾ ਸੀ ਅੱਜ ਪਿਛੜ ਗਿਆ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬਸ ਇਕ ਵਾਰ ਫਿਰ ਤੋਂ ਪੰਜਾਬ ਉਥੇ ਲੈ ਕੇ ਜਾਣਾ ਹੈ ਜਿੱਥੇ ਖੇਡਾਂ ਵਿਚ ਉਹ ਪਹਿਲਾਂ ਹੁੰਦਾ ਸੀ। ਉਨ੍ਹਾਂ ਨੇ ਖਿਡਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧੇ ਉਨ੍ਹਾਂ ਨੂੰ ਚੰਡੀਗੜ੍ਹ ਜਾਂ ਬਰਨਾਲਾ ਵਿਚ ਆ ਕੇ ਮਿਲ ਸਕਦੇ ਹਨ।

In The Market