LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੇਅਦਬੀ ਮਾਮਲਿਆਂ 'ਤੇ ਡੇਰਾ ਮੁਖੀ ਤੋਂ 70 ਸਵਾਲ ਪੁੱਛੇਗੀ SIT

7n rahim

ਫਰੀਦਕੋਟ- ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ ਵਿਚ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜੇਗੀ। ਉਹ ਉੱਥੇ ਬੇਅਦਬੀ ਦੀਆਂ ਤਿੰਨ ਘਟਨਾਵਾਂ ਦੇ ਸਿਲਸਿਲੇ ਵਿਚ ਪੁੱਛਗਿੱਛ ਕਰੇਗੀ। 

Also Read: PM ਮੋਦੀ ਤੇ CM ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਅਲਰਟ

ਬੇਅਦਬੀ ਦੀਆਂ ਇਹ ਘਟਨਾਵਾਂ ਜੂਨ ਤੋਂ ਅਕਤੂਬਰ 2015 ਤਕ ਫ਼ਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਪਿੰਡ ਵਿਚ ਹੋਈ ਸੀ। ਟੀਮ ਡੇਰਾ ਮੁਖੀ ਤੋਂ 70 ਸਵਾਲ ਪੁੱਛੇਗੀ। ਹਾਈ ਕੋਰਟ ਨੇ ਪਿਛਲੇ ਮਹੀਨੇ ਫ਼ਰੀਦਕੋਟ ਅਦਾਲਤ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਜਾਰੀ ਪ੍ਰੋਡਕਸ਼ਨ ਵਾਰੰਟ ’ਤੇ ਰੋਕ ਲਗਾ ਦਿੱਤੀ ਸੀ। ਫ਼ਰੀਦਕੋਟ ਅਦਾਲਤ ਨੇ ਡੇਰਾ ਮੁਖੀ ਨੂੰ ਪੁੱਛਗਿੱਛ ਲਈ ਸੁਨਾਰੀਆ ਜੇਲ੍ਹ ਤੋਂ ਫ਼ਰੀਦਕੋਟ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਡੇਰਾ ਮੁਖੀ ਨੂੰ ਫ਼ਰੀਦਕੋਟ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਜੇਕਰ ਐੱਸਆਈਟੀ ਨੇ ਪੁੱਛਗਿੱਛ ਕਰਨੀ ਹੈ ਤਾਂ ਉਹ ਖ਼ੁਦ ਸੁਨਾਰੀਆ ਜੇਲ੍ਹ ਜਾਵੇ। 

Also Read: T20 WC: ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਅਫਗਾਨਿਸਤਾਨ ਤੋਂ ਜਿੱਤਿਆ ਮੈਚ, ਭਾਰਤ ਸੈਮੀਫਾਈਨਲ ਤੋਂ ਬਾਹਰ

ਡੇਰਾ ਮੁਖੀ ਨੂੰ ਪਿਛਲੇ ਸਾਲ ਬੇਅਦਬੀ ਦੇ ਇਕ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਸੁਨਾਰੀਆ ਜੇਲ੍ਹ ਜਾਣ ਵਾਲੀ ਐੱਸਆਈਟੀ ਵਿਚ ਨਵੇਂ ਮੈਂਬਰ ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਹਨ, ਜਿਨ੍ਹਾਂ ਨੇ ਉਪਿੰਦਰਜੀਤ ਸਿੰਘ ਘੁੰਮਣ ਦੀ ਜਗ੍ਹਾ ਲਈ ਹੈ।

Also Read: ਸੁਖਬੀਰ ਬਾਦਲ ਦਾ CM ਚੰਨੀ 'ਤੇ ਹਮਲਾ, ਕਿਹਾ- 'ਸਰਕਾਰ ਕਰ ਰਹੀ ਡਰਾਮੇ'

In The Market