LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20 WC: ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਭਾਰਤ ਸੈਮੀਫਾਈਨਲ ਤੋਂ ਬਾਹਰ

7n new

ਆਬੂ ਧਾਬੀ- ਟੀ-20 ਵਿਸ਼ਵ ਕੱਪ ਦਾ 40ਵਾਂ ਮੁਕਾਬਲਾ ਗਰੁੱਪ 1 ਦੀਆਂ ਦੋ ਟੀਮਾਂ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦਰਮਿਆਨ ਅੱਜ ਆਬੂਧਾਬੀ ਦੇ ਮੈਦਾਨ 'ਤੇ ਖੇਡਿਆ ਖੇਡਿਆ ਗਿਆ। ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 124 ਦੌੜਾਂ ਬਣਾਈਆਂ। ਇਸ ਤਰ੍ਹਾਂ ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ।

Also Read: ਸੁਖਬੀਰ ਬਾਦਲ ਦਾ CM ਚੰਨੀ 'ਤੇ ਹਮਲਾ, ਕਿਹਾ- 'ਸਰਕਾਰ ਕਰ ਰਹੀ ਡਰਾਮੇ'

ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 18.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 125 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਡੇਰਿਲ ਮਿਸ਼ੇਲ 16 ਦੌੜਾਂ ਦ ਨਿੱਜੀ ਸਕੋਰ 'ਤੇ ਮੁਜੀਬ ਦੀ ਗੇਂਦ ਨੂੰ ਮੁਹੰਮਦ ਸ਼ਹਿਜ਼ਾਦ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਮਾਰਟਿਨ ਗੁਪਟਿਲ 28 ਦੌੜਾਂ ਦੇ ਨਿੱਜੀ ਸਕੋਰ 'ਤੇ ਰਾਸ਼ਿਦ ਖ਼ਾਨ ਵਲੋਂ ਬੋਲਡ ਹੋ ਗਏ ਪਵੇਲੀਅਨ ਪਰਤ ਗਏ। 

Also Read: ਕਿਸਾਨ ਆਗੂ ਗੁਰਨਾਮ ਚਢੂਨੀ ਦਾ ਵੱਡਾ ਬਿਆਨ, 26 ਨਵੰਬਰ ਨੂੰ ਹੋ ਸਕਦੈ ਸੰਸਦ ਵੱਲ ਕੂਚ

ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੇ ਕਾਨਵੇ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਤੇ ਦੋਵਾਂ ਨੇ ਅਫਗ਼ਾਨਿਸਤਾਨ ਦੇ ਖ਼ਿਲਾਫ਼ ਟੀਮ ਨੂੰ ਜਿੱਤ ਦਿਵਾ ਦਿੱਤੀ। ਕੇਨ ਵਿਲੀਅਮਸਨ ਨੇ ਅਜੇਤੂ 40 ਦੌੜਾਂ ਤੇ ਡੇਵੋਨ ਕਾਨਵੇ ਨੇ ਵੀ ਅਜੇਤੂ ਰਹਿੰਦੇ ਹੋਏ 36 ਦੌੜਾਂ ਬਣਾਈਆਂ।

Also Read: ਪੰਜਾਬ ਸਰਕਾਰ ਦੀ ਸਖਤੀ, ‘ਪੰਜਾਬੀ ਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ-2008’ ਦੀ ਉਲੰਘਣਾ 'ਤੇ ਲੱਗੇਗਾ ਭਾਰੀ ਜੁਰਮਾਨਾ

In The Market