LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਵੱਡਾ ਖੁਲਾਸਾ, 1 ਕਰੋੜ 'ਚ ਹੋਇਆ ਸੀ ਕਤਲ ਦਾ ਸੌਦਾ

8 july sidhu

ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 1 ਕਰੋੜ ਰੁਪਏ ਲਈ ਕੀਤਾ ਗਿਆ ਸੀ। ਇਸ ਵਿਚ ਹਰ ਸ਼ਾਰਪ ਸ਼ੂਟਰ ਨੂੰ 5-5 ਲੱਖ ਰੁਪਏ ਮਿਲੇ। ਬਾਕੀ ਦੇ ਪੈਸੇ ਹੋਰ ਮਦਦਗਾਰਾਂ ਕੋਲ ਗਏ। 29 ਮਈ ਨੂੰ ਜਿਸ ਦਿਨ ਮੂਸੇਵਾਲਾ ਦਾ ਕਤਲ ਹੋਇਆ ਸੀ, ਕਾਤਲਾਂ ਕੋਲ 10 ਲੱਖ ਦੀ ਨਕਦੀ ਸੀ। ਇਹ ਉਨ੍ਹਾਂ ਦੀ ਕਾਰ ਵਿਚ ਸੀ। ਇਹ ਨਕਦੀ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਭੇਜੀ ਸੀ।

Also Read:  ਦਿਹਾੜੀ ਮਜ਼ਦੂਰ ਦੇ ਬੇਟੇ ਨੂੰ ਮਿਲੀ 2.5 ਕਰੋੜ ਦੀ ਸਕਾਲਰਸ਼ਿਪ, ਅਮਰੀਕੀ ਕਾਲਜ ਤੋਂ ਕਰੇਗਾ ਗ੍ਰੈਜੂਏਟ

ਪੰਜਾਬ ਪੁਲਿਸ ਦੀ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਤੋਂ ਪੁੱਛਗਿੱਛ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਹੁਣ ਇਨ੍ਹਾਂ ਕੋਲੋਂ ਨਕਦੀ ਬਰਾਮਦ ਕਰਨ ਵਿਚ ਲੱਗੀ ਹੋਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ। ਹਾਲਾਂਕਿ, ਨਕਦੀ ਦੀ ਬਰਾਮਦਗੀ ਤੋਂ ਪਹਿਲਾਂ ਪੁਲਿਸ ਨੇ ਅਜੇ ਤੱਕ ਰਸਮੀ ਤੌਰ 'ਤੇ ਕੁਝ ਨਹੀਂ ਕਿਹਾ ਹੈ।

Also Read: ਨਹੀਂ ਰਹੇ ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ, ਭਾਸ਼ਣ ਦੌਰਾਨ ਕਾਤਲ ਨੇ ਮਾਰੀਆਂ ਸਨ ਦੋ ਗੋਲੀਆਂ

ਪੰਜਾਬ-ਹਰਿਆਣਾ ਸਰਹੱਦ 'ਤੇ ਹਥਿਆਰਾਂ ਦੀ ਸਿਖਲਾਈ
ਮੂਸੇਵਾਲਾ ਦੇ ਕਤਲ ਵਿਚ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਜਿਸ ਵਿਚ ਆਸਟਰੀਆ ਦੀ ਗਲੋਕ ਪਿਸਤੌਲ, ਜਰਮਨੀ ਦੀ ਹੈਕਲਰ ਐਂਡ ਕੋਚ ਪੀ-30 ਹੈਂਡਗਨ, ਸਟਾਰ ਪਿਸਤੌਲ, ਤੁਰਕੀ ਦੀ ਜਿਗਾਨਾ ਸੈਮੀ-ਆਟੋਮੈਟਿਕ ਪਿਸਤੌਲ ਅਤੇ ਏ.ਕੇ.47 ਦੀ ਵਰਤੋਂ ਕੀਤੀ ਗਈ। ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਸਿਖਲਾਈ ਲਈ। ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਮਾਨਸਾ ਨੇੜੇ ਪੰਜਾਬ-ਹਰਿਆਣਾ ਸਰਹੱਦ 'ਤੇ ਸਥਿਤ ਇਕ ਸੁੰਨਸਾਨ ਜਗ੍ਹਾ 'ਤੇ ਗੋਲੀਆਂ ਚਲਾਈਆਂ। ਇਸ ਦੇ ਲਈ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਕਾਰਤੂਸ ਵੀ ਭੇਜੇ ਗਏ ਸਨ।

ਮੰਨੂ ਨੂੰ ਜੇਲ ਵਿਚ ਕੁੱਟਿਆ ਗਿਆ, ਉਸੇ ਤੋਂ ਪਹਿਲੀ ਗੋਲੀ ਚਲਵਾਈ
ਮੋਗਾ ਦਾ ਰਹਿਣ ਵਾਲਾ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਕੁਝ ਸਮਾਂ ਪਹਿਲਾਂ ਜੇਲ੍ਹ ਗਿਆ ਸੀ। ਉਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਸ਼ੱਕ ਸੀ ਕਿ ਬੰਬੀਹਾ ਗੈਂਗ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਦਾ ਵੀਡੀਓ ਵੀ ਬਾਅਦ 'ਚ ਵਾਇਰਲ ਕਰ ਦਿੱਤਾ ਗਿਆ। ਮੰਨੂ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਉਹ ਬੰਬੀਹਾ ਗੈਂਗ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਹੀ ਕਾਰਨ ਹੈ ਕਿ ਗੋਲਡੀ ਬਰਾੜ ਨੇ ਸਾਰੇ ਸ਼ਾਰਪਸ਼ੂਟਰਾਂ ਨੂੰ ਕਿਹਾ ਕਿ ਮੰਨੂ ਮੂਸੇਵਾਲਾ ਨੂੰ ਪਹਿਲੀ ਗੋਲੀ ਮਾਰੇਗਾ। ਇਸ ਦੇ ਲਈ ਉਸ ਨੂੰ ਏ.ਕੇ 47 ਦਿੱਤੀ ਗਈ ਸੀ। ਮੂਸੇਵਾਲਾ ਮੰਨੂ ਦੀ ਗੋਲੀ ਨਾਲ ਮਾਰਿਆ ਗਿਆ ਸੀ।

Also Read: ਸਿੱਧੂ ਮੂਸੇਵਾਲਾ ਦੇ SYL ਤੋਂ ਬਾਅਦ ਕਨਵਰ ਗਰੇਵਾਲ ਦਾ 'Rihai' ਗੀਤ ਵੀ ਬੈਨ

29 ਮਈ ਨੂੰ ਹੋਇਆ ਸੀ ਕਤਲ
ਮਾਨਸਾ ਦੇ ਜਵਾਹਰਕੇ 'ਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕੁਲਦੀਪ ਉਰਫ਼ ਕਸ਼ਿਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਗੱਡੀ ਦੀ ਰੇਕੀ ਕਰਕੇ ਭੱਜਣ ਵਿਚ ਮਦਦ ਕਰਨ ਦੇ ਦੋਸ਼ ਵਿਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

In The Market