LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ 8 ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ; ਪੰਜਾਬ ਸਣੇ ਹੋਰ ਸੂਬਿਆਂ ਦੇ ਸ਼ੂਟਰ ਲਾਰੈਂਸ ਗੈਂਗ 'ਚ ਹੋਏ ਸ਼ਾਮਲ

6june sidhuuu1

ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਉਹ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਵਸਨੀਕ ਹਨ। ਸਾਰੇ ਸ਼ਾਰਪ ਸ਼ੂਟਰ ਗੈਂਗਸਟਰ ਲਾਰੈਂਸ ਗੈਂਗ ਨਾਲ ਸਬੰਧਤ ਹਨ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਹੀ 29 ਮਈ ਨੂੰ ਮਾਨਸਾ ਵਿੱਚ ਪੰਜਾਬੀ ਗਾਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

Also Read: ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਲਾੜੇ ਨੇ ਕੀਤੀ ਅਜਿਹੀ ਹਰਕਤ, ਲਾੜੀ ਨੇ ਪਹੁੰਚਾਇਆ ਜੇਲ੍ਹ

ਇਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਹੁਣ ਇਨ੍ਹਾਂ 4 ਰਾਜਾਂ ਦੀ ਪੁਲਿਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਕਾਤਲਾਂ ਨੂੰ ਹਥਿਆਰ ਅਤੇ ਗੱਡੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਤਲ ਤੋਂ ਪਹਿਲਾਂ ਰੁਕਣ ਲਈ ਥਾਂ ਮੁਹੱਈਆ ਕਰਵਾਉਣ ਵਾਲੇ ਵਿਅਕਤੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਰੇਕੀ ਵਿੱਚ ਮਦਦ ਕਰਨ ਵਾਲੇ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਸ਼ਾਰਪ ਸ਼ੂਟਰ
ਮੂਸੇਵਾਲਾ ਕਤਲ ਕਾਂਡ ਵਿੱਚ ਸੁਭਾਸ਼ ਬੋਂਦਾ, ਸੰਤੋਸ਼ ਯਾਦਵ, ਸੌਰਭ, ਮਨਜੀਤ ਸਿੰਘ, ਪ੍ਰਿਅਵਰਤ ਫੌਜੀ, ਹਰਕਮਲ, ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚ ਹਰਕਮਲ, ਰੂਪਾ ਅਤੇ ਮਨਪ੍ਰੀਤ ਪੰਜਾਬ ਦੇ ਵਸਨੀਕ ਹਨ। ਪੁਲਿਸ ਅਨੁਸਾਰ ਇਹ ਸਾਰੇ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਕੋਟਕਪੂਰਾ ਹਾਈਵੇਅ ’ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਿੱਥੇ ਰੁਕੇ। ਇਸ ਪਿੱਛੇ 2 ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ।

Also Read: 'ਤੇਰਾ ਹਾਲ ਵੀ ਮੂਸੇਵਾਲਾ ਵਰਗਾ ਕਰ ਦਿਆਂਗੇ', ਧਮਕੀ ਤੋਂ ਬਾਅਦ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ ਪੁਲਿਸ

ਪੰਜਾਬ ਪੁਲਿਸ ਨੇ 10 ਸ਼ਾਰਪ ਸ਼ੂਟਰਾਂ ਦੀ ਹਿੱਟ ਲਿਸਟ ਬਣਾਈ
ਪੰਜਾਬ ਪੁਲਿਸ ਨੇ ਕੁੱਲ 10 ਸ਼ਾਰਪ ਸ਼ੂਟਰਾਂ ਦੀ ਹਿੱਟਲਿਸਟ ਤਿਆਰ ਕੀਤੀ ਹੈ। ਇਨ੍ਹਾਂ ਵਿੱਚ 2 ਹੋਰ ਗੈਂਗਸਟਰਾਂ ਤੋਂ ਇਲਾਵਾ 8 ਸ਼ਾਰਪ ਸ਼ੂਟਰ ਵੀ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਵੀ ਹੋ ਗਈ ਹੈ ਪਰ ਇਸ ਨੂੰ ਗੁਪਤ ਰੱਖਿਆ ਗਿਆ ਹੈ।

ਸ਼ੂਟਰਾਂ ਨੂੰ ਜੋਧਪੁਰ ਤੋਂ ਮਿਲੇ ਹਥਿਆਰ 
ਸੂਤਰਾਂ ਮੁਤਾਬਕ ਗੈਂਗਸਟਰ ਲਾਰੈਂਸ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਦੱਸਿਆ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਰਾਜਸਥਾਨ ਦੇ ਜੋਧਪੁਰ ਤੋਂ ਲਿਆਂਦੇ ਗਏ ਸਨ। ਇਹ ਹਥਿਆਰ ਵਿਜੇ, ਰਾਕਾ ਅਤੇ ਰਣਜੀਤ ਨਾਮ ਦੇ 3 ਬਦਮਾਸ਼ ਲੈ ਕੇ ਆਏ ਸਨ।

Also Read: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਹੀ ਮਿਲੇਗੀ ਬੁਲਟਪਰੂਫ ਗੱਡੀ ਤੇ ਜੈਕੇਟ, ਹਾਈਕੋਰਟ ਨੇ ਰੱਦ ਕੀਤੀ ਪਟੀਸ਼ਨ

ਰਾਜਸਥਾਨ ਤੋਂ ਲਿਆਂਦੀ ਸੀ ਕਤਲ ਵਿੱਚ ਵਰਤੀ ਗਈ ਬੋਲੈਰੋ
ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਲਈ ਬੋਲੈਰੋ ਗੱਡੀ ਰਾਜਸਥਾਨ ਤੋਂ ਲਿਆਂਦੀ ਗਈ ਸੀ। ਨਸੀਬ ਖਾਨ ਇਹ ਬੋਲੈਰੋ ਲੈ ਕੇ ਆਇਆ ਸੀ। ਉਸ ਨੇ ਇਹ ਬੋਲੈਰੋ ਫਤਿਹਾਬਾਦ ਵਿੱਚ ਚਰਨਜੀਤ ਨੂੰ ਦਿੱਤੀ ਸੀ। ਇਹ ਚਰਨਜੀਤ ਹੀ ਬੋਲੈਰੋ ਪੰਜਾਬ ਲੈ ਕੇ ਆਇਆ ਸੀ। ਜਿਸ ਵਿੱਚ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ।

ਘਟਨਾ ਤੋਂ ਬਾਅਦ ਯੂਪੀ ਅਤੇ ਨੇਪਾਲ ਵਿੱਚ ਲੁਕੇ ਹੋਏ ਹਨ ਸ਼ਾਰਪ ਸ਼ੂਟਰ
ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ਾਰਪ ਸ਼ੂਟਰ ਉੱਤਰ ਪ੍ਰਦੇਸ਼ ਅਤੇ ਨੇਪਾਲ ਵਿੱਚ ਲੁਕੇ ਹੋ ਸਕਦੇ ਹਨ। ਉੱਤਰ ਦਾ ਮੁਜ਼ੱਫਰਨਗਰ ਪੁਲਿਸ ਦੇ ਰਡਾਰ 'ਤੇ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਨੇਪਾਲ ਵਿੱਚ ਛਾਪੇਮਾਰੀ ਕੀਤੀ ਹੈ।

In The Market