LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

300 ਯੂਨਿਟ ਬਿਜਲੀ ਵਾਅਦੇ ਬਾਰੇ ਦੇਖੋ ਕੀ ਬੋਲੇ ਪੰਜਾਬ ਸੀ.ਐੱਮ. ਮਾਨ 

15ap mann

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਲੋਂ ਪੰਜਾਬੀਆਂ ਨੂੰ ਮੁਫ਼ਤ ਬਿਜਲੀ (Free electricity) ਦਾ ਤੋਹਫ਼ਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇੰਡਸਟਰੀ ਦੀਆਂ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਖੇਤੀਬਾੜੀ (Agriculture) ਨੂੰ ਮਿਲਣ ਵਾਲੀ ਫ੍ਰੀ ਬਿਜਲੀ (Free electricity) ਵੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ (300 units electricity free) ਦਿੱਤੀ ਜਾਵੇਗੀ। ਇਸ ਦੀ ਸ਼ੁਰੂਆਤ 1 ਜੁਲਾਈ ਤੋਂ ਹੋਵੇਗੀ। ਇਹ ਐਲਾਨ ਹਰ ਵਰਗ ਦੇ ਲਈ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਸੂਬੇ ਵਿਚ ਖੁਦ ਦੇ ਬਿਜਲੀ ਪਲਾਂਟ (Power plant) ਹਨ ਅਤੇ ਇਥੇ ਬਿਜਲੀ ਬਣਾਈ ਜਾਂਦੀ ਹੈ, ਜਦੋਂ ਕਿ ਦਿੱਲੀ ਬਿਜਲੀ ਦੀ ਖਰੀਦ ਕਰਦਾ ਹੈ ਇਸ ਦੇ ਬਾਵਜੂਦ ਦਿੱਲੀ ਦੇ ਲੋਕਾਂ ਦੇ ਬਿਜਲੀ ਦੇ ਬਿੱਲ (Electricity bills) ਸਿਫਰ ਵਿਚ ਤਬਦੀਲ ਹੋ ਗਏ ਹਨ। Also Read : ਪੰਜਾਬ ਦੇ ਲੋਕਾਂ ਨੂੰ ਜਲਦ ਮਿਲੇਗੀ ਮੁਫਤ 300 ਯੂਨਿਟ ਬਿਜਲੀ, ਸੀ.ਐੱਮ. ਮਾਨ ਨੇ ਕੀਤਾ ਟਵੀਟ

16 ap punjab government
ਹਾਲਾਂਕਿ ਪਹਿਲਾਂ ਤੋਂ 200 ਯੂਨਿਟ ਛੋਟ ਲੈ ਰਹੇ ਐੱਸ.ਸੀ., ਬੀ.ਸੀ. ਅਤੇ ਗਰੀਬੀ ਰੇਖਾ ਤੋਂ ਹੇਠਾਂ ਯਾਨੀ ਬੀ.ਪੀ.ਐੱਲ. ਪਰਿਵਾਰਾਂ ਨੂੰ ਹੁਣ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਮਿਲੇਗੀ। ਉਸ ਦੇ ਉਪਰ ਉਹ ਜੋ ਬਿਜਲੀ ਖਰਚ ਕਰਣਗੇ, ਸਿਰਫ ਉਸੇ ਦਾ ਬਿੱਲ ਦੇਣਾ ਹੋਵੇਗਾ। ਉਨ੍ਹਾਂ ਨੂੰ ਪੂਰਾ ਬਿੱਲ ਨਹੀਂ ਚੁਕਾਉਣਾ ਹੋਵੇਗਾ। ਸਰਕਾਰ ਵਪਾਰਕ ਅਤੇ ਉਦਯੋਗਿਕ ਬਿਜਲੀ ਦੇ ਰੇਟ ਵਿਚ ਕੋਈ ਵਾਧਾ ਨਹੀਂ ਕਰੇਗੀ। ਕਿਸਾਨਾਂ ਨੂੰ ਵੀ ਮੁਫਤ ਬਿਜਲੀ ਜਾਰੀ ਰਹੇਗੀ। ਇਸ ਤੋਂ ਇਲਾਵਾ 2 ਕਿਲੋਵਾਟ ਤੱਕ ਦੇ ਸਾਰੇ ਘਰਾਂ ਦਾ 31 ਦਸੰਬਰ 2021 ਤੱਕ ਦਾ ਪੂਰਾ ਬਕਾਇਆ ਸਰਕਾਰ ਨੇ ਮੁਆਫ ਕਰ ਦਿੱਤਾ ਹੈ। ਬਿਜਲੀ ਨਿਗਮ ਵਿਚ ਭਰਤੀ 718 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਮਾਨ ਨੇ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਕੋਲ ਪੈਸਿਆਂ ਦੀ ਨਹੀਂ ਸਗੋਂ ਨੀਅਤ ਦੀ ਘਾਟ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਖਹਿਰਾ ਵਲੋਂ ਸੋਸ਼ਲ ਮੀਡੀਆ ਇਕ ਪੋਸਟ ਪਾ ਕੇ ਆਪ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਜੇਕਰ 301 ਯੂਨਿਟ ਖਰਚ ਹੋ ਜਾਂਦੇ ਹਨ ਤਾਂ ਕੀ ਬਿੱਲ ਪੂਰਾ ਆਵੇਗਾ ਜਾਂ ਫਿਰ 300 ਯੂਨਿਟ ਘਟਾਉਣ ਤੋਂ ਬਾਅਦ ਬਿੱਲ ਆਵੇਗਾ ? 

In The Market