LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਦਿਹਾਂਤ: ਭਿੱਖੀਵਿੰਡ ਵਿਖੇ ਹੋਵੇਗਾ ਅੰਤਿਮ ਸੰਸਕਾਰ

26june balbir

ਚੰਡੀਗੜ੍ਹ- ਪਾਕਿਸਤਾਨ ਵਿੱਚ ਜਾਸੂਸੀ ਦੇ ਦੋਸ਼ ਵਿੱਚ ਜੇਲ੍ਹ ਵਿੱਚ ਕੈਦ ਰਹੇ ਤੇ ਉਥੇ ਹੀ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਐਤਵਾਰ ਸਵੇਰੇ ਮੌਤ ਹੋ ਗਈ। ਉਹ 60 ਸਾਲਾਂ ਦੀ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਪੰਜਾਬ ਦੇ ਕਸਬਾ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਵਿਖੇ ਕੀਤਾ ਜਾਵੇਗਾ।

Also Read: ਸੰਗਰੂਰ ਜਿਮਨੀ ਚੋਣ Result: ਸਿਮਰਨਜੀਤ ਮਾਨ ਤੇ ਆਪ ਦੇ ਗੁਰਮੇਲ ਸਿੰਘ ਵਿਚਾਲੇ ਫਸਵਾਂ ਮੁਕਾਬਲਾ

ਪ੍ਰਾਪਤ ਜਾਣਕਾਰੀ ਅਨੁਸਾਰ ਦਲਬੀਰ ਕੌਰ ਨੇ ਸ਼ਨੀਵਾਰ ਰਾਤ ਨੂੰ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਰਿਸ਼ਤੇਦਾਰਾਂ ਵੱਲੋਂ ਤੁਰੰਤ ਨੇੜਲੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਸਿਹਤ ਲਗਾਤਾਰ ਵਿਗੜਦੀ ਰਹੀ ਅਤੇ ਐਤਵਾਰ ਸਵੇਰੇ ਉਸ ਨੇ ਆਖਰੀ ਸਾਹ ਲਿਆ।

Also Read: IAS ਸੰਜੇ ਪੋਪਲੀ ਮਾਮਲੇ 'ਚ ਵਿਜੀਲੈਂਸ ਦਾ ਵੱਡਾ ਖੁਲਾਸਾ, ਘਰੋਂ 12 ਕਿਲੋ ਸੋਨਾ ਤੇ ਹੋਰ ਸਾਮਾਨ ਬਰਾਮਦ

1991 ਵਿਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਰਬਜੀਤ ਸਿੰਘ ਨੂੰ ਭਾਰਤੀ ਜਾਸੂਸ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਸਰਬਜੀਤ ਦੀ ਭੈਣ ਦਲਬੀਰ ਕੌਰ ਸੁਰਖੀਆਂ ਵਿੱਚ ਆ ਗਈ ਸੀ। 9 ਸਾਲ ਪਹਿਲਾਂ 2013 ਵਿਚ ਸਰਬਜੀਤ ਦਾ ਪਾਕਿਸਤਾਨ ਦੀ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਸੀ।

ਸਰਬਜੀਤ ਸਾਰੀ ਉਮਰ ਆਪਣੇ ਭਰਾ ਦੀ ਰਿਹਾਈ ਲਈ ਲੜਦੀ ਰਹੀ
1991 ਵਿਚ ਆਪਣੇ ਭਰਾ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਰਬਜੀਤ ਨੇ ਆਪਣੇ ਭਰਾ ਦੀ ਰਿਹਾਈ ਲਈ ਯਤਨ ਸ਼ੁਰੂ ਕਰ ਦਿੱਤੇ। ਕਦੇ ਉਹ ਰਾਸ਼ਟਰਪਤੀ, ਕਦੇ ਪ੍ਰਧਾਨ ਮੰਤਰੀ ਅਤੇ ਕਦੇ ਵਿਦੇਸ਼ ਮੰਤਰਾਲੇ ਦੇ ਚੱਕਰ ਲਾਉਂਦੀ ਸੀ। 2011 ਵਿਚ ਉਹ ਆਪਣੇ ਭਰਾ ਨੂੰ ਮਿਲਣ ਪਾਕਿਸਤਾਨ ਗਈ ਸੀ। 2013 'ਚ ਜਦੋਂ ਸਰਬਜੀਤ 'ਤੇ ਹਮਲੇ ਦੀ ਸੂਚਨਾ ਭਾਰਤ ਪਹੁੰਚੀ ਤਾਂ ਉਹ ਸਰਬਜੀਤ ਦੀਆਂ ਧੀਆਂ ਨਾਲ ਪਾਕਿਸਤਾਨ ਗਈ ਸੀ।

Also Read: Whatsapp ਦਾ ਸ਼ਾਨਦਾਰ ਫੀਚਰ, ਬਿਨਾਂ ਪਤਾ ਲੱਗੇ ਦੇਖ ਸਕੋਗੇ ਹੋਰਾਂ ਦੇ ਸਟੇਟਸ ਤੇ ਮੈਸੇਜ

ਸਰਬਜੀਤ ਤੇ ਦਲਬੀਰ 'ਤੇ ਬਣੀ ਫਿਲਮ
2016 'ਚ ਪਾਕਿਸਤਾਨ ਦੀ ਜੇਲ 'ਚ ਮਰਨ ਵਾਲੇ ਸਰਬਜੀਤ ਅਤੇ ਦਲਬੀਰ ਕੌਰ 'ਤੇ ਵੀ ਫਿਲਮ ਬਣੀ ਸੀ। ਰਣਦੀਪ ਹੁੱਡਾ ਨੇ ਸਰਬਜੀਤ ਦੀ ਭੂਮਿਕਾ ਨਿਭਾਈ ਹੈ, ਜਦਕਿ ਐਸ਼ਵਰਿਆ ਰਾਏ ਨੇ ਦਲਬੀਰ ਕੌਰ ਦੀ ਭੂਮਿਕਾ ਨਿਭਾਈ ਹੈ।

In The Market