ਚੰਡੀਗੜ੍ਹ: ਪੰਜਾਬ ’ਚ ਚਲ ਰਹੇ ਸਿਆਸੀ ਸੰਕਟ ਨੂੰ ਖਤਮ ਕਰਨ ਲਈ (navjot singh sidhu) ਨਵਜੋਤ ਸਿੰਘ ਸਿੱਧੂ ਨੂੰ ਇਕਵਾਰ ਫਿਰ ਤੋਂ ਸੂਬੇ ’ਚ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ। ਦਰਅਸਲ (congress) ਕਾਂਗਰਸ ਨੇ ਪੰਜਾਬ ’ਚਸਿਆਸੀ ਖਿਚੋਤਾਣ ਨੂੰ ਖਤਮ ਕਰਨ ਲਈ ਇਕ ਫਾਰਮੂਲਾ ਤਿਆਰ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਜਿਥੇ ਇਹ ਸਾਫ ਹੈ ਕਿ ਸੂਬੇ ’ਚ ਪਾਰਟੀ ਤੇ ਸਰਕਾਰ ਦਾ ਚਿਹਰਾ ਕੈਪਟਨ ਹੋਣਗੇ ਉਥੇ ਹੀ ਆਉਣ ਵਾਲੇ ਸਮੇਂ ’ਚ ਕੈਬਨਿਟ ’ਚ ਨਵੇਂ ਮੰਤਰੀ ਬਣਾਏ ਜਾ ਸਕਦੇ ਨੇ। ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ ਹੈ। ਇਸ ਬਾਰੇ ਹਾਈਕਮਾਨ ਦੀਆਂ ਦਿੱਲੀ ਵਿੱਚ ਅਹਿਮ ਮੀਟਿੰਗਾਂ ਚੱਲ ਰਹੀਆਂ ਹਨ।
ਇਸ ਵਿਚਕਾਰ ਅੱਜ ਖੜਗੇ ਕਮੇਟੀ ਨੇ ਪੰਜਾਬ ਦੇ ਲੀਡਰਾਂ ਨਾਲ ਮਟਿੰਗਾਂ ਮਗਰੋਂ ਰਿਪੋਰਟ ਤਿਆਰ ਕਰ ਲਈ ਹੈ। ਇਹ ਰਿਪੋਰਟ ਅੱਜ ਹਾਈਕਮਾਨ ਨੂੰ ਸੌਂਪੀ ਜਾਵੇਗੀ। ਪੰਜਾਬ ਦੇ ਲੀਡਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਫੈਸਲੇ ਉੱਪਰ ਹਨ। ਸੂਤਰਾਂ ਦੇ ਮੁਤਾਬਿਕ ਫਾਰਮੂਲੇ ਤਹਿਤ ਨਵਜੋਤ ਸਿੱਧੂ ਨੂੰ ਮੰਤਰੀ ਦਾਅਹੁਦਾ ਤੇ ਪਾਰਟੀ ’ਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਸੂਬਾਇਕਾਈ ’ਚ ਚਲ ਰਹੀ ਕਲੇਸ਼ ਨੂੰ ਦੂਰ ਕਰਨ ਦੇ ਮਕਸਦ ਨਾਲ ਗਠਿਤ ਕਮੇਟੀ ਦੇ ਸਾਹਮਣੇ ਸ਼ੁੱਕਰਵਾਰ ਨੂੰ ਪੇਸ਼ ਹੋਏ ਸਨ ਤੇ ਇਹ ਮੁਲਾਕਾਤ ਕਰੀਬ ਤਿੰਨ ਘੰਟੇ ਤੱਕ ਚਲੀ। ਬੈਠਕ ਤੋਂ ਬਾਅਦ ਅਮਰਿੰਦਰ ਸਿੰਘ ਨੇ ਇਸਮੁਲਾਕਾਤ ਦਾ ਬਿਊਰਾ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਕਿ ਉਨਾ ਨੇ ਇਸ ਗਲ ’ਤੇ ਜ਼ੋਰ ਦਿੱਤਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮਿਲ ਕੇ ਜਿੱਤਣਾ ਹੈ।
ਇਸ ਬੈਠਕ ’ਚ ਅਮਰਿੰਦਰ ਸਿੰਘ ਨੇ ਖੁਦ ਨੂੰ ਪੰਜਾਬ ਦੀ ਸਿਆਸਤ ਦਾ ਕੈਪਟਨ ਸਾਬਿਤ ਕਰ ਦਿੱਤਾ। ਬੈਠਕਾਂ ਦੀ ਕਵਾਇਦ ਤੋਂ ਜੋ ਗੱਲਾਂ ਸਾਹਮਣੇ ਆਈਆਂ ਸਨ ਉਸ ਹਿਸਾਬ ਨਾਲ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਰਹੇ ਨਵਜੋਤ ਸਿੰਘ ਸਿੱਧੂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੈਪਟਨ ਉਨਾ ਨੂੰ ਟੀਮ ’ਚ ਸ਼ਾਮਲ ਕਰਨ ਲਈ ਤਿਆਰ ਨੇ ਪਰ ਬੱਲੇਬਾਜੀ ਕਰ ਜ਼ਿਆਦਾ ਰਨ ਬਨਾਉਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ। ਸੂਤਰਾਂ ਮੁਤਾਬਕ ਕੈਪਟਨ ਦਾ ਵਿਕੇਟ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਕੈਪਟਨ ਦੇ ਖਿਲਾਫ ਮੋਰਚਾ ਖੋਲਣ ਵਾਲੇ ਨਵਜੋਤ ਸਿੱਧੂ ਨੂੰ ਵੀ ਕਾਂਗਰਸ ਨਾਰਾਜ਼ ਨਹੀਂ ਰੱਖਣਾ ਚਾਹੁੰਦੀ, ਜਿਸਦੇ ਚੱਲਦਿਆਂ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर