LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੋਨੂੰ ਸੂਦ ਦੀ ਭੈਣ ਮਾਲਵਿਕਾ ਦੇ ਹੱਕ ਵਿਚ ਰਾਹੁਲ ਗਾਂਧੀ ਅੱਜ ਕਰਨਗੇ ਪ੍ਰਚਾਰ

17feb gandhi

ਮੋਗਾ : ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਅੱਜ ਪੰਜਾਬ ਵਿਚ ਰਹਿਣਗੇ। ਉਹ ਬਾਲੀਵੁੱਡ ਸਟਾਰ ਸੋਨੂੰ ਸੂਦ (Bollywood star Sonu Sood) ਦੀ ਭੈਣ ਮਾਲਵਿਕਾ ਸੂਦ (Malvika Sood) ਲਈ ਮੋਗਾ ਵਿਚ ਚੋਣ ਰੈਲੀ (Election rally in Moga) ਕਰਨਗੇ। ਮੋਗਾ ਤੋਂ ਇਲਾਵਾ ਰਾਹੁਲ ਗਾਂਧੀ ਫਤਿਹਗੜ੍ਹ ਸਾਹਿਬ (Fatehgarh Sahib) ਵਿਚ ਵੀ ਪ੍ਰਚਾਰ ਕਰਨਗੇ। ਪੰਜਾਬ ਵਿਚ ਚੋਣ ਪ੍ਰਚਾਰ (Election campaign) ਲਈ ਆਖਰੀ 2 ਦਿਨ ਬਚੇ ਹਨ। ਕਲ ਸ਼ਾਮ 6 ਵਜੇ ਤੋਂ ਬਾਅਦ ਪ੍ਰਚਾਰ ਬੰਦ ਹੋ ਜਾਵੇਗਾ। ਚੋਣ ਕਮਿਸ਼ਨ (Election Commission) ਵਲੋਂ ਇਸ ਬਾਰੇ ਵਿਚ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। Also Read : ਕੱਚੇ ਤੇਲ ਦੀਆਂ ਕੀਮਤਾਂ ਵਿਚ ਸੁਸਤੀ, ਜਾਣੋ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ 

Rahul Gandhi, Tejasvi Surya: Gutter-Level Thinking: Congress On BJP MP  Tejasvi Surya's Thailand Jibe At Rahul Gandhi
ਰਾਹੁਲ ਗਾਂਧੀ ਪੰਜਾਬ ਵਿਚ ਲਗਾਤਾਰ ਸੁਰੱਖਿਆ ਦਾ ਹਵਾਲਾ ਦੇ ਰਹੇ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਬਰਨਾਲਾ ਰੈਲੀ ਵਿਚ ਇਸ਼ਾਰਿਆਂ ਵਿਚ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਰਸ ਦੀ ਸਰਕਾਰ ਨਾ ਬਣੀ ਤਾਂ ਪੰਜਾਬ ਵਿਚ ਅੱਗ ਲੱਗ ਸਕਦੀ ਹੈ। ਰਾਹੁਲ ਗਾੰਧੀ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਐਕਸਪੈਰੀਮੈਂਟ ਕਰਨਾ ਹੈ ਤਾਂ ਫਿਜ਼ਿਕਸ-ਕੈਮਿਸਟਰੀ ਦੀ ਲੈਬ ਵਿਚ ਜਾਓ। ਉਨ੍ਹਾਂ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਨੂੰ ਲੈ ਕੇ ਸੀ, ਜਿਸ ਦੇ ਲਈ ਪੇਂਡੂ ਖੇਤਰਾਂ ਵਿਚ ਲੋਕ ਬਦਲਾਅ ਦੇ ਮੂਡ ਵਿਚ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 75 ਸਾਲ ਤੋਂ ਅਕਾਲੀ ਦਲ ਅਤੇ ਕਾਂਗਰਸ ਰਾਜ ਕਰ ਰਹੇ ਹਨ। ਇਸ ਲਈ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਨ।

In The Market