LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਗਹਿਰਾਇਆ ਬਿਜਲੀ ਸੰਕਟ, ਲੱਗਣ ਲੱਗੇ ਲੰਬੇ ਕੱਟ

7a bijli

ਚੰਡੀਗੜ੍ਹ- ਪੰਜਾਬ ਵਿੱਚ ਬਿਜਲੀ ਸੰਕਟ ਵਧਣਾ ਸ਼ੁਰੂ ਹੋਣ ਲੱਗਿਆ ਹੈ। ਹੁਣੇ ਤੋਂ ਪੇਂਡੂ ਖੇਤਰਾਂ ਵਿੱਚ 7 ​​ਘੰਟੇ ਤੱਕ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਸ਼ਹਿਰਾਂ ਵਿੱਚ ਵੀ 2 ਤੋਂ 3 ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਸੂਬੇ ਦੇ ਬਿਜਲੀ ਮੰਤਰੀ ਦਿੱਲੀ ਪੁੱਜੇ। ਉਹ ਨੇ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮਿਲ ਕੇ ਕੋਲੇ ਦੀ ਮੰਗ ਕੀਤੀ ਹੈ। ਜੇਕਰ ਜਲਦ ਹੀ ਕੋਲੇ ਦੀ ਸਪਲਾਈ ਨਾ ਹੋਈ ਤਾਂ ਪੰਜਾਬ ਵਿੱਚ ਪਿਛਲੇ ਸਾਲ ਵਾਂਗ ਬਲੈਕਆਊਟ ਵਰਗੀ ਸਥਿਤੀ ਬਣ ਸਕਦੀ ਹੈ। ਦੂਜੇ ਪਾਸੇ ਜੇਕਰ ਝੋਨੇ ਦੇ ਸੀਜ਼ਨ 'ਚ ਲੋੜੀਂਦੀ ਬਿਜਲੀ ਨਾ ਮਿਲੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।

Also Read: ਰੇਤ ਮਾਫੀਆ 'ਤੇ ਮਾਨ ਸਰਕਾਰ ਦਾ ਐਕਸ਼ਨ, ਮਾਈਨਿੰਗ ਵਿਭਾਗ ਦੀ ਬੁਲਾਈ ਮੀਟਿੰਗ

ਮੰਗ ਅਤੇ ਸਪਲਾਈ ਵਿਚਾਲੇ ਵਧ ਰਿਹਾ ਫਰਕ
ਪੰਜਾਬ ਵਿੱਚ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਪਿਛਲੀ ਵਾਰ ਨਾਲੋਂ 5 ਡਿਗਰੀ ਵੱਧ ਹੈ। ਇਸ ਕਾਰਨ ਏਸੀ-ਕੂਲਰ ਨਾਲ ਬਿਜਲੀ ਦੀ ਮੰਗ ਵਧ ਗਈ ਹੈ। ਅਪ੍ਰੈਲ ਵਿੱਚ ਹੀ ਪੰਜਾਬ ਵਿੱਚ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। ਜਿਸ ਕਾਰਨ ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ ਕਰੀਬ 450 ਮੈਗਾਵਾਟ ਦਾ ਫਰਕ ਪੈ ਗਿਆ ਹੈ। ਇਹ ਸਥਿਤੀ ਉਦੋਂ ਹਨ ਜਦੋਂ ਕਣਕ ਦੀ ਵਾਢੀ ਹੋਣੀ ਬਾਕੀ ਹੈ ਅਤੇ ਝੋਨੇ ਦਾ ਸੀਜ਼ਨ ਆਉਣਾ ਬਾਕੀ ਹੈ। ਉਸ ਸਮੇਂ ਤੱਕ ਬਿਜਲੀ ਦੀ ਮੰਗ 15,000 ਮੈਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ।

ਬਿਜਲੀ ਮੰਤਰੀ ਨੇ ਰੋਜ਼ਾਨਾ 20 ਰੈਕ ਮੰਗਿਆ ਕੋਲਾ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦਿੱਲੀ ਵਿੱਚ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ 10 ਜੂਨ ਤੱਕ ਰੋਜ਼ਾਨਾ 20 ਰੈਕ ਕੋਲਾ ਦਿੱਤਾ ਜਾਵੇ। ਉਨ੍ਹਾਂ ਨੇ ਪੰਜਾਬ ਲਈ ਵਾਧੂ 50 ਲੱਖ ਮੀਟ੍ਰਿਕ ਟਨ ਕੋਲੇ ਦੀ ਮੰਗ ਵੀ ਕੀਤੀ ਤਾਂ ਜੋ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਕੋਲ ਕੋਲੇ ਦਾ ਕਾਫੀ ਭੰਡਾਰ ਹੋਵੇ। ਹਾਲਾਂਕਿ ਕੇਂਦਰ ਨੇ ਪਹਿਲਾਂ ਹੀ ਰਾਜਾਂ ਨੂੰ ਆਪਣੇ ਪੱਧਰ 'ਤੇ ਕੋਲੇ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਉਹ ਬਿਜਲੀ ਮੰਤਰੀ ਆਰ.ਕੇ. ਸਿੰਘ ਨੂੰ ਵੀ ਮਿਲੇ। ਜਿੱਥੇ ਉਨ੍ਹਾਂ ਨੇ ਜੂਨ ਤੋਂ ਅਕਤੂਬਰ ਤੱਕ ਪੰਜਾਬ ਲਈ ਨੈਸ਼ਨਲ ਗਰਿੱਡ ਤੋਂ ਰੋਜ਼ਾਨਾ 1500 ਮੈਗਾਵਾਟ ਬਿਜਲੀ ਮੰਗੀ।

Also Read: ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਆਮ ਆਦਮੀ ਲਈ ਰਾਹਤ

CM ਮਾਨ ਲਈ ਚੁਣੌਤੀ
ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਸਾਲ ਬਿਜਲੀ ਸੰਕਟ ਨੂੰ ਨਹੀਂ ਸੰਭਾਲ ਸਕੀ ਸੀ। ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਤਾਂ ਦੂਰ, ਕੋਲੇ ਦੇ ਸੰਕਟ ਨੇ ਘਰਾਂ ਦੀਆਂ ਬੱਤੀਆਂ ਵੀ ਬੰਦ ਕਰਾ ਦਿੱਤੀਆਂ। ਹੁਣ ਪੰਜਾਬ ਵਿਚ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਅਜਿਹੇ 'ਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

In The Market