LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਗਰੂਰ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਵਿਗੜੀ ਸਿਹਤ, ਪਟਿਆਲਾ ਕੀਤਾ ਗਿਆ ਰੈਫਰ

29june simran

ਮਾਨਸਾ- ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਸਿਹਤ ਵਿਗੜ ਗਈ ਹੈ। 77 ਸਾਲਾ ਮਾਨ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਕੱਲ੍ਹ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹਾਲਾਂਕਿ ਮਾਨ ਦੇ ਪਰਿਵਾਰ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਬਿਹਤਰ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਵੀ ਮਾਨ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੇ ਹੋਏ ਇਲਾਜ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Also Read: 1 ਜੁਲਾਈ ਤੋਂ ਇਨ੍ਹਾਂ ਚੀਜ਼ਾਂ 'ਤੇ ਲੱਗੇਗਾ ਬੈਨ, AMUL ਤੋਂ ਮਦਰ ਡੇਅਰੀ ਤੱਕ ਨੂੰ ਵੀ ਰਾਹਤ ਨਹੀਂ

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਿਮਰਨਜੀਤ ਮਾਨ ਦੇ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨਾਲ ਗੱਲ ਕੀਤੀ। ਉਨ੍ਹਾਂ ਨੂੰ ਪੂਰੀ ਡਾਕਟਰੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਮਾਨ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ।

ਗਲੇ ਵਿਚ ਇਨਫੈਕਸ਼ਨ, ਜੇਤੂ ਜਲੂਸ ਵਿਚ ਸਿਹਤ ਵਿਗੜੀ
ਸਿਮਰਨਜੀਤ ਮਾਨ ਗਲੇ ਦੀ ਇਨਫੈਕਸ਼ਨ ਤੋਂ ਪੀੜਤ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਕੋਵਿਡ ਟੈਸਟ ਕੀਤਾ ਗਿਆ ਅਤੇ ਉਹ ਪਾਜ਼ੇਟਿਵ ਮਿਲੇ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਪਹਿਲਾਂ ਹੋਮ ਆਈਸੋਲੇਸ਼ਨ ਵਿਚ ਰੱਖਿਆ। 26 ਜੂਨ ਨੂੰ ਜਦੋਂ ਉਹ ਐੱਮ.ਪੀ ਚੋਣਾਂ ਜਿੱਤੇ ਤਾਂ ਜੇਤੂ ਜਲੂਸ ਕੱਢਦੇ ਸਮੇਂ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਹ ਜਲੂਸ ਨੂੰ ਅਧੂਰਾ ਛੱਡ ਕੇ ਘਰ ਚਲੇ ਗਏ।

Also Read: ਸਿੱਧੂ ਮੂਸੇ ਵਾਲਾ ਦਾ ‘SYL’ Billboard Canadian Hot 100 ’ਚ ਸ਼ਾਮਲ

ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਰਾਇਆ
ਸਿਮਰਨਜੀਤ ਮਾਨ ਲੰਬੇ ਸਮੇਂ ਤੋਂ ਚੋਣ ਲੜ ਰਹੇ ਹਨ। ਹਾਲਾਂਕਿ ਉਹ ਪਹਿਲਾਂ ਕਦੇ ਮੁਕਾਬਲੇ ਤੱਕ ਵਿਚ ਨਹੀਂ ਰਹੇ। ਪਿਛਲੀਆਂ ਵਿਸ ਚੋਣਾਂ ਵਿੱਚ ਅਮਰਗੜ੍ਹ ਸੀਟ ਤੋਂ ਉਨ੍ਹਾਂ ਨੂੰ ਚੰਗੀਆਂ ਵੋਟਾਂ ਮਿਲੀਆਂ ਹੋਣਗੀਆਂ। ਇਸ ਤੋਂ ਬਾਅਦ ਉਨ੍ਹਾਂ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜੀ। ਇੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾਇਆ। ਸੰਗਰੂਰ ਸੀਟ ਇਸ ਤੋਂ ਪਹਿਲਾਂ ਭਗਵੰਤ ਮਾਨ ਕੋਲ ਸੀ। ਉਹ 2 ਵਾਰ ਸੰਸਦ ਮੈਂਬਰ ਰਹੇ। ਇਸ ਵਾਰ ਉਨ੍ਹਾਂ ਨੇ ਸੀਐੱਮ ਬਣਨ ਲਈ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।

In The Market