ਸਿੱਧੂ ਮੂਸੇ ਵਾਲਾ ਦਾ ‘SYL’ Billboard Canadian Hot 100 ’ਚ ਸ਼ਾਮਲ

ਚੰਡੀਗੜ੍ਹ– 23 ਜੂਨ ਨੂੰ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਗੀਤ ‘ਐੱਸ. ਵਾਈ. ਐੱਲ.’ ‘ਬਿਲਬੋਰਡ ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸ਼ਾਮਲ ਹੋ ਗਿਆ ਹੈ।…

ਚੰਡੀਗੜ੍ਹ– 23 ਜੂਨ ਨੂੰ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਗੀਤ ‘ਐੱਸ. ਵਾਈ. ਐੱਲ.’ ‘ਬਿਲਬੋਰਡ ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸ਼ਾਮਲ ਹੋ ਗਿਆ ਹੈ। ‘ਬਿਲਬੋਰਡ ਕੈਨੇਡੀਅਨ ਹੌਟ 100’ ’ਚ ਸਿੱਧੂ ਦਾ ‘ਐੱਸ. ਵਾਈ. ਐੱਲ.’ ਗੀਤ 81ਵੇਂ ਨੰਬਰ ’ਤੇ ਹੈ। ਗੀਤ ਨੂੰ ਯੂਟਿਊਬ ’ਤੇ ਹੁਣ ਤਕ 3 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਭਾਰਤ ’ਚ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਬੈਨ ਕਰ ਦਿੱਤਾ ਗਿਆ ਹੈ ਪਰ ਵਿਦੇਸ਼ਾਂ ’ਚ ਰਹਿੰਦੇ ਲੋਕ ਇਸ ਗੀਤ ਨੂੰ ਅਜੇ ਵੀ ਯੂਟਿਊਬ ’ਤੇ ਦੇਖ ਸਕਦੇ ਹਨ।

Also Read: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪੰਜਵਾਂ ਦਿਨ: ਅੱਜ ਬਜਟ ਗ੍ਰਾਂਟਾਂ ‘ਤੇ ਹੋਵੇਗੀ ਚਰਚਾ, ਭਲਕੇ ਅਗਨੀਪਥ ਯੋਜਨਾ ਵਿਰੁੱਧ ਪ੍ਰਸਤਾਵ

‘ਐੱਸ. ਵਾਈ. ਐੱਲ.’ ਗੀਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਲੀਕ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐੱਫ. ਆਈ. ਆਰ. ਵੀ ਦਰਜ ਕਰਵਾਈ ਹੈ। ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਅੱਜ ਇਕ ਮਹੀਨਾ ਬੀਤ ਚੁੱਕਾ ਹੈ। ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ‘ਐੱਸ. ਵਾਈ. ਐੱਲ.’ ਪਹਿਲਾ ਗੀਤ ਸੀ। ਗੀਤ ’ਚ ਸਿੱਧੂ ਮੂਸੇ ਵਾਲਾ ਨੇ ਪੰਜਾਬ ਦੇ ਪਾਣੀਆਂ ਸਮੇਤ ਹੋਰ ਕਈ ਮੁੱਦਿਆਂ ਨੂੰ ਚੁੱਕਿਆ ਹੈ।

Also Read: ਗਲਤੀ ਨਾਲ 286 ਵਾਰ ਖਾਤੇ ‘ਚ ਆਈ ਤਨਖਾਹ, ਮੁਲਾਜ਼ਮ ਅਸਤੀਫਾ ਦੇ ਕੇ ਫੁਰਰ!

Leave a Reply

Your email address will not be published. Required fields are marked *