LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਗੁੰਡਾਗਰਦੀ 'ਤੇ ਸਖਤ ਮਾਨ ਸਰਕਾਰ, ADGP ਦੀ ਅਗਵਾਈ 'ਚ ਬਣੇਗੀ 'ਐਂਟੀ ਗੈਂਗਸਟਰ ਟਾਸਕ ਫੋਰਸ'

5a punjab

ਚੰਡੀਗੜ੍ਹ- ਪੰਜਾਬ 'ਚ ਹੁਣ ਗੈਂਗਸਟਰਾਂ 'ਤੇ ਪੁਲਿਸ ਦੀ ਸਖ਼ਤੀ ਵਧੇਗੀ। ਇਸ ਦੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਜਾਵੇਗੀ। ਜਿਸ ਦੀ ਅਗਵਾਈ ਏਡੀਜੀਪੀ ਰੈਂਕ ਦਾ ਅਧਿਕਾਰੀ ਕਰੇਗਾ। ਉਨ੍ਹਾਂ ਕੋਲ ਵਿਸ਼ੇਸ਼ ਪੁਲਿਸ ਸਟੇਸ਼ਨ ਹੋਣਗੇ। ਇਸ ਦੇ ਨਾਲ ਹੀ ਇਹ ਪੂਰੇ ਸੂਬੇ ਵਿੱਚ ਕਿਤੇ ਵੀ ਕਾਰਵਾਈ ਕਰ ਸਕੇਗਾ। ਇਹ ਫੈਸਲਾ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀ ਅਤੇ ਪੁਲਿਸ ਕਮਿਸ਼ਨਰ ਹਾਜ਼ਰ ਸਨ। ਪੰਜਾਬ ਸਰਕਾਰ ਮੁਤਾਬਕ ਇਸ ਫੋਰਸ ਨੂੰ ਵਿਸ਼ੇਸ਼ ਸ਼ਕਤੀ ਦਿੱਤੀ ਜਾਵੇਗੀ।

Also Read: Swiggy-Zomato ਨੂੰ ਝਟਕਾ, CCI ਵਲੋਂ ਜਾਂਚ ਦੇ ਹੁਕਮ ਜਾਰੀ

ਉਨ੍ਹਾਂ ਦੇ ਵਿਸ਼ੇਸ਼ ਥਾਣੇ ਬਣਾਏ ਜਾਣਗੇ। ਜਿਸ ਦਾ ਅਧਿਕਾਰ ਖੇਤਰ ਪੂਰੇ ਸੂਬੇ ਦਾ ਹੋਵੇਗਾ ਤਾਂ ਜੋ ਥਾਣਿਆਂ ਨੂੰ ਤਾਲਮੇਲ ਦੀ ਕੋਈ ਸਮੱਸਿਆ ਨਾ ਆਵੇ। ਗੈਂਗਸਟਰ ਖਿਲਾਫ ਕੇਸ ਦਰਜ ਕਰਨ ਤੋਂ ਲੈ ਕੇ ਸਜ਼ਾ ਤੱਕ ਦੀ ਜ਼ਿੰਮੇਵਾਰੀ ਫੋਰਸ ਦੀ ਹੋਵੇਗੀ। ਇਸ ਰਾਹੀਂ ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਖਤਮ ਕੀਤਾ ਜਾਵੇਗਾ। ਹਰੇਕ ਜ਼ਿਲ੍ਹੇ ਦੇ ਐੱਸਐੱਸਪੀ ਅਤੇ ਪੁਲਿਸ ਕਮਿਸ਼ਨਰ ਟਾਸਕ ਫੋਰਸ ਨਾਲ ਤਾਲਮੇਲ ਕਰਨਗੇ। ਇਨ੍ਹਾਂ ਲਈ ਵੱਖਰੇ ਬਜਟ ਦਾ ਪ੍ਰਬੰਧ ਵੀ ਰੱਖਿਆ ਜਾਵੇਗਾ।

Also Read: ਚੰਡੀਗੜ੍ਹ ਤੇ SYL ਮੁੱਦੇ 'ਤੇ ਹਰਿਆਣਾ ਵਿਧਾਨ ਸਭਾ 'ਚ ਨਿੰਦਾ ਪ੍ਰਸਤਾਵ ਪੇਸ਼, ਕੇਂਦਰ ਸਰਕਾਰ ਨੂੰ ਕੀਤੀ ਦਖਲ ਦੀ ਮੰਗ

ਪਾਰਟੀ ਆਗੂਆਂ ਬਾਰੇ ਸਥਿਤੀ ਹੋਵੇਗੀ ਸਪੱਸ਼ਟ
ਪੰਜਾਬ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਇਸ ਤੋਂ ਬਾਅਦ ਟਰੱਕ ਯੂਨੀਅਨ ਨੂੰ ਲੈ ਕੇ ਸੂਬੇ 'ਚ ਕਈ ਥਾਵਾਂ 'ਤੇ ਝਗੜੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਪਿਛਲੀਆਂ ਸਰਕਾਰਾਂ ਵਿੱਚ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਪੁਲਿਸ ’ਤੇ ਪੂਰਾ ਦਬਾਅ ਪਾਇਆ ਗਿਆ। ਚੋਣਾਂ ਦੌਰਾਨ ‘ਆਪ’ ਨੇ ਵਾਅਦਾ ਕੀਤਾ ਸੀ ਕਿ ਅਧਿਕਾਰੀਆਂ ਦੇ ਕੰਮਕਾਜ ਵਿੱਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਹਾਲਾਂਕਿ ਹੁਣ ਤੱਕ ਪੁਲਿਸ ਅਧਿਕਾਰੀਆਂ ਕੋਲ ਇਸ ਬਾਰੇ ਕੋਈ ਸਪੱਸ਼ਟ ਸੰਦੇਸ਼ ਨਹੀਂ ਸੀ। ਸੀਐੱਮ ਮਾਨ ਨਾਲ ਮੀਟਿੰਗ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿੰਨੀ ਪਹਿਲ ਦੇਣੀ ਹੈ।

In The Market