LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ, ਕਈ ਅਹਿਮ ਫੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

31m meeting

ਚੰਡੀਗੜ੍ਹ- ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਦੀ ਦੂਜੀ ਕੈਬਨਿਟ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਸ਼ਾਮ 4 ਵਜੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਇਕੱਠਾ ਹੋਵੇਗਾ। ਮੀਟਿੰਗ ਦੇ ਏਜੰਡੇ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਮਾਨ ਨੇ ਹਾਲ ਵਿਚ ਕਈ ਐਲਾਨ ਕੀਤੇ ਹਨ, ਜਿਨ੍ਹਾਂ ਉੱਤੇ ਕੈਬਨਿਟ ਦੀ ਮੋਹਰ ਲੱਗ ਸਕਦੀ ਹੈ।

Also Read: ਚੰਡੀਗੜ੍ਹੀਆਂ ਨੂੰ ਵੱਡਾ ਝਟਕਾ: 1 ਅਪ੍ਰੈਲ ਤੋਂ ਪਾਣੀ ਦੀਆਂ ਕੀਮਤਾਂ 'ਚ ਭਾਰੀ ਵਾਧਾ

ਹੁਣ ਤੱਕ ਕੀਤੇ ਐਲਾਨ
ਪ੍ਰਾਈਵੇਟ ਸਕੂਲ ਨਵੇਂ ਸੈਸ਼ਨ ਵਿਚ ਐਡਮਿਸ਼ਨ ਜਾਂ ਫੀਸ ਨਹੀਂ ਵਧਾਉਣਗੇ। ਕਿਤਾਬਾਂ ਤੇ ਡ੍ਰੈੱਸ ਖਾਸ ਦੁਕਾਨ ਤੋਂ ਨਹੀਂ ਮਿਲੇਗੀ। ਪੰਜਾਬ ਵਿਚ ਠੇਕੇ ਤੇ ਆਊਟਸੋਰਸਿੰਗ ਉੱਤੇ ਕੰਮ ਕਰ ਰਹੇ 35 ਹਜ਼ਾਰ ਕਰਮਚਾਰੀ ਪੱਕੇ ਹੋਣਗੇ। 25 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿਚੋਂ 10 ਹਜ਼ਾਰ ਭਰਤੀ ਸਿਰਫ ਪੰਜਾਬ ਪੁਲਿਸ ਵਿਚ ਹੋਵੇਗੀ। ਸਸਤੇ ਰਾਸ਼ਨ ਦੀ ਡੋਰ-ਸਟੈੱਪ ਡਿਲਵਰੀ ਹੋਵੇਗੀ। ਸਰਕਾਰ ਕਾਰਡਧਾਰਕਾਂ ਨੂੰ ਉਨ੍ਹਾਂ ਦੇ ਰਾਸ਼ਨ ਦੀ ਹੋਮ ਡਿਲਵਰੀ ਕਰੇਗੀ।

Also Read: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਜਾਰੀ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਮੁੜ ਹੋਇਆ ਵਾਧਾ

ਇਸ ਕੈਬਨਿਟ ਮੀਟਿੰਗ ਵਿਚ ਸੰਗਰੂਰ ਵਿਚ ਧਰਨਾ ਦੇ ਰਹੇ ਬੇਰੁਜ਼ਗਾਰ ਨੌਜਵਾਨਾਂ ਉੱਤੇ ਫੈਸਲਾ ਲਿਆ ਜਾ ਸਕਦਾ ਹੈ। ਸੂਬੇ ਵਿਚ 2016-17 ਵਿਚ ਪੁਲਿਸ ਭਰਤੀ ਹੋਈ ਸੀ, ਉਸ ਵਿਚੋਂ ਤਕਰੀਬਨ 700 ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ ਹੈ। ਇਨ੍ਹਾਂ ਦੀ ਵੈਰੀਫਿਕੇਸ਼ਨ ਤੱਕ ਹੋ ਗਈ ਹੈ। ਪਿਛਲੇ 3 ਦਿਨ ਤੋਂ ਇਹ ਨੌਜਵਾਨ ਸੰਗਰੂਰ ਵਿਚ ਧਰਨਾ ਦੇ ਰਹੇ ਹਨ, ਜਿਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਹੈ। ਇਨ੍ਹਾਂ ਦੀ ਜੁਆਇਨਿੰਗ ਨੂੰ ਲੈ ਵੀ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ।

In The Market