ਲੰਬੀ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Chief Minister Parkash Singh Badal) ਲਗਾਤਰ ਹਲਕਾਂ ਲੰਬੀ ਦੇ ਪਿੰਡਾਂ ਵਿਚ ਜਲਸਿਆਂ ਨੂੰ ਸੰਬੋਧਨ ਕਰਕੇ ਚੋਣਾਂ ਲਈ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਇਸ ਦੇ ਚਲਦੇ ਉਹ ਅੱਜ ਵੀ ਹਲਕੇ ਦੇ ਪਿੰਡਾਂ ਦੇ ਦੌਰੇ 'ਤੇ ਸਨ, ਕੜਾਕੇ ਦੀ ਪੈ ਰਹੀ ਠੰਡ ਦੇ ਬਾਵਜੂਦ ਉਨ੍ਹਾਂ ਨੇ ਵਡੇਰੀ ਉਮਰ 'ਚ ਲੋਕਾਂ 'ਚ ਵਿਚਰਨਾ ਆਪਣੀ ਸਿਹਤ ਦਾ ਰਾਜ ਦੱਸਿਆ ਕਿ ਹਮੇਸ਼ਾ ਆਪਨਾ ਕੰਮ ਕਰਦੇ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਪਾਰਟੀ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦਾ ਰਿਹਾ ਹਾਂ ਤੇ ਅੱਗੋਂ ਵੀ ਮੈਂ ਪਾਰਟੀ ਲਈ ਕੰਮ ਕਰਦਾ ਰਹਾਂਗਾ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ (Former Chief Minister Capt Amarinder) 'ਤੇ ਦਲ ਬਦਲੋਣ ਦਾ ਇਲਜ਼ਾਮ ਲਾਇਆ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ (Prakash Singh Badal) ਵਲੋਂ ਪਿੰਡ ਮਹੁਆਨਾਂ, ਖੁੱਡੀਆ ਗੁਲਾਬ ਸਿੰਘ , ਮਿੱਠੜੀ, ਫ਼ਤੂਹੀ ਵਾਲਾ ਆਦਿ ਪਿੰਡਾਂ ਵਿਚ ਜਲਸਿਆਂ ਨੂੰ ਸੰਬੋਧਨ ਕੀਤਾ। Also Read : ਕਿਸਾਨ ਨੇਤਾ ਨੇ ਭਾਜਪਾ ਵਿਧਾਇਕ ਨੂੰ ਮਾਰਿਆ ਥੱਪੜ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਉਨ੍ਹਾਂ ਨੇ 2022 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਅਤੇ ਦੂਸਰੀਆਂ ਪਾਰਟੀਆਂ 'ਤੇ ਸ਼ਬਦੀ ਹਮਲੇ ਕੀਤੇ। ਇਕ ਸਵਾਲ ਦੇ ਜਵਾਬ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਦਲ ਬਦਲੂ ਰਹੇ ਹਨ ਹੁਣ ਕਾਂਗਰਸ ਤੋਂ ਭਾਜਪਾ ਵਿਚ ਜਾ ਮਿਲੇ ਹਨ। ਇਸੇ ਤਰ੍ਹਾਂ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹਾਲ ਹੈ ਉਨ੍ਹਾਂ ਨੇ ਵੀ ਕਈ ਪਾਰਟੀਆਂ ਛੱਡੀਆਂ ਹਨ।ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੀ ਅਮਨ ਸ਼ਾਂਤੀ ਲਈ ਕੰਮ ਕੀਤਾ ਹੈ ਅਤੇ ਅਕਾਲੀ ਵਰਕਰ ਹਮੇਸ਼ਾ ਲੋਕਾਂ ਵਿਚ ਵਿਚਰਦੇ ਰਹਿੰਦੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold-Silver price Today: सोना-चांदी की कीमतों मे कमी; देखें आज का लेटेस्ट प्राइस
Punjab-Haryana Weather update: पंजाब-हरियाणा समेत चंडीगढ़ में गर्मी शुरू, 24 डिग्री रहा अधिकतम तापमान
Chandigarh to Prayagraj : चंडीगढ़ से प्रयागराज के लिए सीधी बस सेवा शुरू आज से चलेगी सीटीयू की बस