LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਨੇਤਾ ਨੇ ਭਾਜਪਾ ਵਿਧਾਇਕ ਨੂੰ ਮਾਰਿਆ ਥੱਪੜ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

8j

ਨਵੀਂ ਦਿੱਲੀ : ਉਨਾਵ ਸਦਰ (Unav Sadar) ਤੋਂ ਭਾਜਪਾ ਵਿਧਾਇਕ ਪੰਕਜ ਗੁਪਤਾ (BJP MLA Pankaj Gupta) ਨੂੰ ਇਕ ਜਨਸਭਾ ਵਿਚ ਕਥਿਤ ਕਿਸਾਨ ਨੇਤਾ (Farmer leaders) ਨੇ ਜਨਤਕ ਤੌਰ (In public) 'ਤੇ ਮੰਚ 'ਤੇ ਥੱਪੜ ਮਾਰ ਦਿੱਤਾ। ਉਨ੍ਹਾਂ ਨੂੰ ਥੱਪੜ ਮਾਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ (Video social media) 'ਤੇ ਵਾਇਰਲ ਹੋ ਰਹੀ ਹੈ। ਸਮਾਜਵਾਦੀ ਪਾਰਟੀ  (Socialist Party) ਵਲੋਂ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ ਘਟਨਾ ਤੋਂ ਬਾਅਦ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਥੱਪੜ ਮਾਰਨ ਵਾਲੇ ਕਿਸਾਨ ਨੇਤਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਮਾਰਿਆ ਨਹੀਂ ਸੀ ਸਗੋਂ ਪਿਆਰ ਨਾਲ ਪੁੱਛਿਆ ਸੀ ਕਿ ਕੀ ਹੋਇਆ ਕਿਉਂਕਿ ਵਿਧਾਇਕ ਸਿਰ ਝੁਕਾ ਕੇ ਬੈਠੇ ਹੋਏ ਸਨ।


ਸਮਾਜਵਾਦੀ ਪਾਰਟੀ ਦੇ ਮੀਡੀਆ ਸੈੱਲ ਟਵਿੱਟਰ ਅਕਾਉਂਟ ਤੋਂ ਇਹ ਵੀਡੀਓ ਟਵੀਟ ਕੀਤਾ ਗਿਆ ਹੈ। ਜਿਸ ਵਿਚ ਲਿਖਿਆ ਗਿਆ ਹੈ ਕਿ ਕਿਸਾਨ ਵਲੋਂ ਮਾਰਿਆ ਗਿਆ ਥੱਪੜ ਭਾਜਪਾ ਵਿਧਾਇਕ ਨੂੰ ਨਹੀਂ ਸਗੋਂ ਯੂ.ਪੀ. ਦੀ ਭਾਜਪਾ ਸ਼ਾਸਤ ਆਦਿੱਤਿਆਨਾਥ ਸਰਕਾਰ ਦੀ ਚੁਣੌਤੀਆਂ, ਕੁਸ਼ਾਸਨ ਅਤੇ ਤਾਨਾਸ਼ਾਹੀ ਦੇ ਮੂੰਹ 'ਤੇ ਜੜਿਆ ਗਿਆ ਥੱਪੜ ਹੈ। ਸਮਾਜਵਾਦੀ ਪਾਰਟੀ ਦੇ ਮੀਡੀਆ ਸੈੱਲ ਟਵਿੱਟਰ ਤੋਂ ਜੋ ਇਹ ਵੀਡੀਓ ਜਾਰੀ ਹੋਇਆ ਹੈ। ਉਹ 21 ਸੈਕਿੰਡ ਦੀ ਹੈ। ਇਸ ਵਿਚ ਬੀ.ਜੇ.ਪੀ. ਦੇ ਉਨਾਵ ਸਦਰ ਤੋਂ ਵਿਧਾਇਕ ਪੰਕਜ ਗੁਪਤਾ ਮੰਚ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ਤਾਂ ਹੀ ਇਕ ਹਰੀ ਅਤੇ ਸਫੈਦ ਟੋਪੀ ਲਗਾ ਕੇ ਬਜ਼ੁਰਗ ਮੰਚ 'ਤੇ ਆਉਂਦਾ ਨਜ਼ਰੀ ਪੈਂਦਾ ਹੈ। ਉਸ ਦੇ ਹੱਥ ਵਿਚ ਇਕ ਡਾਂਗ ਵੀ ਨਜ਼ਰ ਆ ਰਹੀ ਹੈ। ਜਦੋਂ ਵਿਧਾਇਕ ਪੰਕਜ ਗੁਪਤਾ ਨੂੰ ਲੱਗਦਾ ਹੈ ਕਿ ਬਜ਼ੁਰਗ ਨੇੜੇ ਆ ਗਏ ਹਨ। ਇਸ ਤੋਂ ਬਾਅਦ ਉਹ ਥੋੜ੍ਹਾ ਅੱਗੇ ਹੋ ਜਾਂਦੇ ਹਨ, ਬਜ਼ੁਰਗ ਇਸੇ ਦੌਰਾਨ ਤਪਾਕ ਤੋਂ ਉਨ੍ਹਾਂ ਦੇ ਚਿਹਰੇ 'ਤੇ ਥੱਪੜ ਮਾਰ ਦਿੰਦਾ ਹੈ।

In The Market