LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

MLA ਨੂੰ ਧਮਕੀ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ, ਮੁਲਜ਼ਮ ਰਿਤੇਸ਼ ਨੇ ਕੀਤੇ ਵੱਡੇ ਖੁਲਾਸੇ 

5 april ritesh kumar

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ (Punjab Assembly Elections) ਵਿਚ ਹੂੰਝਾ ਫੇਰ ਜਿੱਤ ਹਾਸਲ ਕਰਨ ਤੋਂ ਬਾਅਦ ਆਪ ਪਾਰਟੀ ਦੀ ਸਰਕਾਰ (AAP government) ਬਣ ਚੁੱਕੀ ਹੈ। ਪੰਜਾਬ ਦੇ ਲਹਿਰਾਗਾਗਾ (Lahiragaga of Punjab) ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਬਰਿੰਦਰ ਗੋਇਲ (MLA Brindar Goyal) ਨੂੰ ਜਾਨੋਂ ਮਾਰਨ ਦੀ ਧਮਕੀ (Death threat) ਮਿਲੀ ਸੀ। ਇਸ ਦੌਰਾਨ ਧਮਕੀ ਦੇਣ ਵਾਲੇ ਨੇ ਐੱਮ.ਐੱਲ.ਏ. (MLA) ਨਾਲ ਗਲਤ ਲਹਿਜ਼ੇ ਵਿਚ ਗੱਲਬਾਤ ਵੀ ਕੀਤੀ ਸੀ, ਜਿਸ ਦੀ ਸ਼ਿਕਾਇਤ ਕੀਤੀ ਸੀ। ਪੁਲਿਸ ਵਲੋਂ ਕਾਰਵਾਈ ਕਰਦਿਆਂ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ (The person arrested) ਕਰ ਲਿਆ ਹੈ। Also Read : ਗੋਰਖਨਾਥ ਮੰਦਰ ਦੇ ਹਮਲਾਵਰ ਅਹਿਮਦ ਮੁਰਤਜ਼ਾ ਤੋਂ ਯੂ.ਪੀ. ATS ਨੇ ਕੀਤੇ ਤਾਬੜਤੋੜ ਸਵਾਲ

ਜਾਣਕਾਰੀ ਅਨੁਸਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਲਹਿਰਾ ਮਨੋਜ ਗੋਰਸੀ ਨੇ ਦੱਸਿਆ ਕਿ 3 ਅਪ੍ਰੈਲ ਦੀ ਰਾਤ ਨੂੰ ਵਿਧਾਇਕ ਵਰਿੰਦਰ ਗੋਇਲ ਦੇ ਮੋਬਾਇਲ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅਪਸ਼ਬਦ ਬੋਲੇ ਗਏ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਰਿਤੇਸ਼ ਕੁਮਾਰ ਨਾਮਕ ਇਕ ਵਿਅਕਤੀ ਨੂੰ ਸੰਗਰੂਰ ਤੋਂ ਕਾਬੂ ਕੀਤਾ ਗਿਆ ਹੈ। ਇਸੇ ਨੇ ਵਿਧਾਇਕ ਬਰਿੰਦਰ ਗੋਇਲ ਨੂੰ ਫ਼ੋਨ ਕਰਕੇ ਧਮਕੀ ਦਿੱਤੀ ਸੀ। Also Read : ਜਿਸ ਸਕੂਲ 'ਚ ਮਾਂ ਸਫਾਈ ਮੁਲਾਜ਼ਮ, ਉਥੇ ਚੀਫ ਗੈਸਟ ਬਣ ਕੇ ਪਹੁੰਚਿਆ MLA ਸਾਬ੍ਹ

ਡੀ.ਐੱਸ.ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਉਸ ਰਾਤ ਕਈ ਹੋਰ ਵਿਅਕਤੀਆਂ ਨੂੰ ਵੀ ਫੋਨ ਕੀਤੇ ਸਨ, ਉਨ੍ਹਾਂ ਕਿਹਾ ਕਿ ਪੁਲਸ ਨੇ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਮਨੋਜ ਗੋਰਸੀ ਨੇ ਕਿਹਾ ਕਿ ਕਿਸੇ ਵੀ ਗੈਰ-ਸਮਾਜਿਕ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਗੈਰ ਸਮਾਜਿਕ ਅਤੇ ਗੁੰਡਾ ਅਨਸਰਾਂ ਨੂੰ ਜ਼ੁਰਮਾਂ ਤੋਂ ਬਾਜ਼ ਰਹਿਣ ਦੀ ਹਦਾਇਤ ਕੀਤੀ।

In The Market