LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਿਸ ਸਕੂਲ 'ਚ ਮਾਂ ਸਫਾਈ ਮੁਲਾਜ਼ਮ, ਉਥੇ ਚੀਫ ਗੈਸਟ ਬਣ ਕੇ ਪਹੁੰਚਿਆ MLA ਸਾਬ੍ਹ

5 april labh singh

ਭਦੌੜ : ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party in Punjab) (ਆਪ) ਦੇ ਵਿਧਾਇਕ ਲਾਭ ਸਿੰਘ ਉਗੋਕੇ (MLA Labh Singh Ugoke) ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਮਾਤਾ ਬਲਦੇਵ ਕੌਰ (Mata Baldev Kaur) ਸਰਕਾਰੀ ਸਕੂਲ ਵਿੱਚ ਸਵੀਪਰ ਹੈ, ਜਿੱਥੇ ਉਗੋਕੇ ਮੁੱਖ ਮਹਿਮਾਨ (Ugoke chief guest) ਵਜੋਂ ਪੁੱਜੇ। ਉਗੋਕੇ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਭਦੌੜ ਵਿਧਾਨ ਸਭਾ ਸੀਟ (Bhadaur Assembly seat) ਤੋਂ ਕਾਂਗਰਸ ਸਰਕਾਰ (Congress Government) ਵਿੱਚ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ (Chief Minister Charanjit Channy) ਨੂੰ ਹਰਾਇਆ ਸੀ। ਉਗੋਕੇ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਹੈ। ਉੱਥੇ ਉਸਦੀ ਮਾਂ ਸਫਾਈ ਕਰਮਚਾਰੀ ਵਜੋਂ ਕੰਮ ਕਰਦੀ ਹੈ। ਖੁਦ ਉਗੋਕੇ ਵੀ ਛੋਟੇ ਹੁੰਦਿਆਂ ਮਾਂ ਦੀ ਮਦਦ ਲਈ ਇੱਥੇ ਝਾੜੂ ਲਾਉਂ ਸਨ। ਉਨ੍ਹਾਂ ਨੂੰ ਸਕੂਲ ਵਲੋਂ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਸੀ। Also Read : ਡਾ. ਭੀਮਰਾਓ ਅੰਬੇਡਕਰ ਦੇ ਜਨਮਦਿਨ 'ਤੇ 14 ਅਪ੍ਰੈਲ ਨੂੰ ਸਰਕਾਰੀ ਦਫਤਰਾਂ 'ਚ ਰਹੇਗੀ ਛੁੱਟੀ, ਕੇਂਦਰ ਨੇ ਕੀਤਾ ਐਲਾਨ

Meet AAP's Labh Singh Ugoke, a mobile repair shop owner who defeated  Congress CM Charanjit Singh Channi
ਉਗੋਕੇ ਕਹਿੰਦੇ ਹਨ ਕਿ ਕੀ ਹੋਇਆ, ਜੇ ਅੱਜ ਮੈਂ ਵਿਧਾਇਕ ਬਣ ਗਿਆ ਹਾਂ। ਮਾਤਾ ਬਲਦੇਵ ਕੌਰ ਦੀ ਕਮਾਈ ਪਹਿਲਾਂ ਹੀ ਸਾਡੇ ਲਈ ਸਭ ਤੋਂ ਵੱਡਾ ਇਨਕਮ ਸੋਰਸ ਸੀ। ਉਨ੍ਹਾਂ ਦੀ ਕਮਾਈ ਨਾਲ ਸਾਡਾ ਘਰ ਚਲਦਾ ਸੀ। ਹੁਣ ਮਾਂ 'ਤੇ ਕਮਾਈ ਦਾ ਕੋਈ ਦਬਾਅ ਨਹੀਂ ਹੈ। ਮੈਨੂੰ ਵਿਧਾਇਕ ਦੀ ਤਨਖਾਹ ਮਿਲਦੀ ਹੈ ਅਤੇ ਪਤਨੀ ਵੀ ਸਿਲਾਈ ਤੋਂ ਪੈਸੇ ਕਮਾਉਂਦੀ ਹੈ। ਜੇਕਰ ਮਾਂ ਨੇ ਕੰਮ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਮੇਰੇ ਵਿਧਾਇਕ ਹੋਣ ਦਾ ਰੁਤਬਾ ਉਨ੍ਹਾਂ ਦੇ ਕੰਮ ਦੇ ਸਾਹਮਣੇ ਨਹੀਂ ਆਵੇਗਾ। ਜਦੋਂ ਮੈਂ ਵਿਧਾਇਕ ਬਣਿਆ ਤਾਂ ਮੇਰੀ ਮਾਂ ਨੇ ਕਿਹਾ ਕਿ ਮੈਂ ਆਪਣਾ ਕੰਮ ਜਾਰੀ ਰੱਖਾਂਗੀ, ਇਸ ਲਈ ਮੈਨੂੰ ਕੋਈ ਇਤਰਾਜ਼ ਨਹੀਂ ਸੀ।
ਵਿਧਾਇਕ ਉਗੋਕੇ ਵਾਂਗ ਉਨ੍ਹਾਂ ਦੀ ਮਾਤਾ ਬਲਦੇਵ ਕੌਰ ਵੀ ਉਨ੍ਹਾਂ ਦੇ ਕੰਮ ਤੋਂ ਖੁਸ਼ ਹਨ। ਉਹ ਕਹਿੰਦੇ ਹਨ ਕਿ ਮੈਨੂੰ ਇਸ ਗੱਲ ਤੋਂ ਕੋਈ ਹਰਜ਼ ਨਹੀਂ ਹੈ ਕਿ ਮੇਰਾ ਲੜਕਾ ਵਿਧਾਇਕ ਹੈ ਅਤੇ ਮੈਂ ਸਫਾਈ ਦਾ ਕੰਮ ਕਰਦੀ ਹਾਂ। ਉਹ ਸਰਕਾਰ ਤੋਂ ਯਕੀਨੀ ਤੌਰ 'ਤੇ ਮੰਗ ਕਰਦੀ ਹੈ ਕਿ ਉਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲ ਧਿਆਨ ਦੇਵੇ। ਮੇਰਾ ਬੇਟਾ ਅੱਜ ਵਿਧਾਇਕ ਬਣਿਆ ਪਰ ਹਰ ਮਾਂ ਇੰਨੀ ਖੁਸ਼ਕਿਸਮਤ ਨਹੀਂ ਹੁੰਦੀ।

In The Market