LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੋਰਖਨਾਥ ਮੰਦਰ ਦੇ ਹਮਲਾਵਰ ਅਹਿਮਦ ਮੁਰਤਜ਼ਾ ਤੋਂ ਯੂ.ਪੀ. ATS ਨੇ ਕੀਤੇ ਤਾਬੜਤੋੜ ਸਵਾਲ

5 april ghorakhpur

ਲਖਨਊ : ਯੂ.ਪੀ. ਵਿਚ ਗੋਰਖਪੁਰ (U.P. In Gorakhpur) ਦੇ ਗੋਰਖਨਾਥ ਮੰਦਰ (Gorakhnath Temple) ਦੇ ਬਾਹਰ ਸੁਰੱਖਿਆ ਮੁਲਾਜ਼ਮਾਂ (Security personnel) 'ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਅੱਤਵਾਦੀ ਐਂਗਲ (Police Terrorist Angle) ਨਾਲ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਹਮਲੇ ਦੇ ਮੁਲਜ਼ਮ ਅਹਿਮਦ ਮੁਰਤਜ਼ਾ ਅੱਬਾਸੀ (Accused Ahmed Murtaza Abbasi) ਕੋਲੋਂ ਪੁੱਛਗਿੱਛ ਦੌਰਾਨ ਉਸ ਦਾ ਨਾਂ, ਉਹ ਮੰਦਰ ਕਿਉਂ ਗਿਆ, ਪੁਲਿਸ ਮੁਲਾਜ਼ਮਾਂ (Police personnel) 'ਤੇ ਹਮਲਾ ਕਿਉਂ ਕੀਤਾ, ਵਰਗੇ ਸਵਾਲ ਪੁੱਛੇ। ਆਓ ਜਾਣਦੇ ਹਾਂ ਕਿ ਇਨ੍ਹਾਂ ਸਵਾਲਾਂ ਦੇ ਅੱਬਾਸੀ ਨੇ ਕੀ ਜਵਾਬ ਦਿੱਤੇ।
ਸਵਾਲ- ਤੁਹਾਡਾ ਕੀ ਨਾਂ ਹੈ? 
ਜਵਾਬ- ਮੁਰਤਜ਼ਾ, ਮੁਰਤਜ਼ਾ ਅਹਿਮਦ ਅੱਬਾਸੀ, ਅੱਲਾਹ ਦਾ ਬੰਦਾ
ਸਵਾਲ- ਤੁਹਾਡੇ ਪਿਤਾ ਕੀ ਕੰਮ ਕਰਦੇ ਹਨ? 
ਜਵਾਬ- ਅੱਬੂ ਰਿਟਾਇਰ ਹੋ ਚੁੱਕੇ ਹਨ ਅਤੇ ਮੈਂ ਉਨ੍ਹਾਂ ਦੇ ਨਾਲ ਰਹਿੰਦਾ ਹਾਂ।
ਸਵਾਲ- ਤੁਸੀਂ ਕਿੰਨਾ ਪੜ੍ਹੇ-ਲਿਖੇ ਹੋ? 
ਜਵਾਬ- ਆਈ.ਐੱਮ. ਕੈਮੀਕਲ ਇੰਜੀਨੀਅਰ।
ਸਵਾਲ- ਤੂੰ ਅਰਬੀ ਉਰਦੂ ਕਿੱਥੋਂ ਸਿੱਖੀ? 
ਜਵਾਬ- ਛੋਟਾ ਸੀ ਤਾਂ ਘਰ 'ਤੇ ਸਿੱਖੀ, ਪਰ ਹੁਣ ਯੂਟਿਊਬ ਤੋਂ ਸਿੱਖ ਰਿਹਾ ਹਾਂ। 
ਸਵਾਲ- ਮੰਦਰ ਕਿਉਂ ਗਏ ਸੀ? 
ਜਵਾਬ- ਮੈਨੂੰ ਅੱਲਾਹ ਦੀ ਰਾਹ ਵਿਚ ਜਾਨ ਦੇਣ ਦਾ ਮਨ ਕਰ ਰਿਹਾ ਸੀ।
ਸਵਾਲ- ਸਿਪਾਹੀਆਂ 'ਤੇ ਹਮਲਾ ਕਿਉਂ ਕੀਤਾ? 
ਜਵਾਬ- ਮੈਨੂੰ ਦੇਖ ਕੇ ਉਹ ਲੋਕ ਘੂਰ ਰਹੇ ਸਨ, ਜਿਸ 'ਤੇ ਗੁੱਸਾ ਆ ਗਿਆ। ਫਿਰ ਮਨ ਵਿਚ ਅੱਲਾਹ ਲਈ ਜਾਨ ਦੇਣ ਦਾ ਮਨ ਹੋ ਗਿਆ।
ਸਵਾਲ- ਇਹ ਇੰਨਾ ਮਹਿੰਗਾ ਲੈਪਟਾਪ ਕਿਉਂ ਖਰੀਦਿਆ ਸੀ? 
ਜਵਾਬ- ਐਪ ਡਿਵੈਲਪ ਕਰਨ ਲਈ ਖਰੀਦਿਆ ਸੀ। ਮੋਬਾਇਲ 'ਤੇ ਵੀਡੀਓ ਚੰਗੀ ਨਹੀਂ ਦਿਖਦੇ।
ਅੱਬਾਸੀ 'ਤੇ ਮੰਦਰ ਦੇ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ 'ਤੇ ਹਮਲੇ ਦੇ ਮਾਮਲੇ ਵਿਚ ਦੋ ਕੇਸ ਦਰਜ ਹੋਏ ਹਨ। ਪਹਿਲਾ ਕੇਸ ਗੋਰਖਨਾਥ ਥਾਣੇ ਦੇ ਇੰਸਪੈਕਟਰ ਮਨੋਜਰ ਕੁਮਾਰ ਸਿੰਘ ਨੇ ਕਰਾਈਮ ਨੰ 60/2022 ਲੁੱਟ, ਕਤਲ ਦੀ ਕੋਸ਼ਿਸ਼ 7ਸੀ.ਐੱਲ.ਏ. ਦੀ ਧਾਰਾ ਵਿਚ ਦਰਜ ਕਰਵਾਇਆ। ਦੂਜਾ ਕੇਸ ਮੰਦਰ ਦੀ ਸੁਰੱਖਿਆ ਵਿਚ ਤਾਇਨਾਤ ਪੀ.ਏ.ਸੀ. ਦੇ ਹੈੱਡ ਕਾਂਸਟੇਬਲ ਵਿਨੇ ਕੁਮਾਰ ਮਿਸ਼ਰਾ ਨੇ ਦਰਜ ਕਰਵਾਇਆ।
ਪੁਲਿਸ ਮੁਤਾਬਕ ਮੁਲਜ਼ਮ ਅਹਿਮਦ ਮੁਰਤਜ਼ਾ ਅੱਬਾਸੀ ਕੋਲ ਇਕ ਨਹੀਂ ਤਿੰਨ ਧਾਰਦਾਰ ਹਥਿਾਰ ਮਿਲੇ ਸਨ। ਅਹਿਮਦ ਦੋ ਬਾਂਕਾ ਅਤੇ ਇਕ ਚਾਕੂ ਲੈ ਕੇ ਅੰਦਰ ਦਾਖਲ ਹੋਇਆ ਸੀ। ਉਸ ਨੇ ਇਕ ਬਾਂਕੇ ਤੋਂ ਹਮਲਾ ਕੀਤਾ ਸੀ। ਦੂਜਾ ਬਾਂਕਾ ਅਤੇ ਚਾਕੂ ਬੈਗ ਵਿਚ ਲੁਕਾ ਕੇ ਰੱਖੇ ਸਨ।
ਗੋਰਖਨਾਥ ਪੀਠ ਵਿਚ ਅਹਿਮਦ ਮੁਰਤਜ਼ਾ ਅੱਬਾਸੀ ਨਾਂ ਦੇ ਵਿਅਕਤੀ ਨੇ ਮੰਦਰ ਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਸੀ। ਮੰਦਰ ਦੇ ਕੋਲ ਮੌਜੂਦ ਲੋਕਾਂ ਨੂੰ ਧਾਰਦਾਰ ਹਥਿਆਰ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਮੁਰਤਜ਼ਾ ਨੇ ਹਮਲੇ ਦੌਰਾਨ ਅੱਲਾਹ-ਹੂ-ਅਕਬਰ ਦਾ ਨਾਅਰਾ ਵੀ ਲਗਾਇਆ। ਉੱਤਰ ਪ੍ਰਦੇਸ਼ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅੱਤਵਾਦੀ ਸਾਜ਼ਿਸ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਮਾਮਲੇ ਵਿਚ ਅੱਤਵਾਦੀ ਐਂਗਲ ਨਾਲ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਯੂ.ਪੀ. ਦੇ ਕਈ ਸ਼ਹਿਰਾਂ ਵਿਚ ਛਾਪੇ ਮਾਰੇ ਗਏ ਹਨ। ਪੁਲਿਸ ਨੇ ਹੁਣ ਤੱਕ 5 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।

In The Market