LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਚੋਣ ਬਿਗੁਲ ਵਜਾਉਣਗੇ PM ਮੋਦੀ, 5 ਜਨਵਰੀ ਨੂੰ ਹੈ ਰੈਲੀ

27dpm

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਪੰਜਾਬ ਵਿਧਾਨ ਸਭਾ (Punjab Vidhan Sabha) ਲਈ ਭਾਜਪਾ ਦਾ ਚੋਣ (BJP's election) ਬਿਗੁਲ ਵਜਾਉਣਗੇ। ਇਸ ਦੇ ਲਈ 5 ਜਨਵਰੀ ਨੂੰ ਫਿਰੋਜ਼ਪੁਰ (Ferozepur) ਵਿਚ ਵਿਸ਼ਾਲ ਰੈਲੀ (Huge rally) ਰੱਖੀ ਗਈ ਹੈ। ਇਥੇ ਪਹਿਲਾਂ ਉਹ ਪੀ.ਜੀ.ਆਈ. ਦੇ ਸੈਟੇਲਾਈਟ ਵਿੰਗ (PGI Satellite Wing) ਦਾ ਉਦਘਾਟਨ ਕਰਨਗੇ। ਉਸ ਤੋਂ ਬਾਅਦ ਰੈਲੀ ਨੂੰ ਸੰਬੋਧਿਤ ਕਰਨਗੇ। Also Read : ਮਹਿਲਾ ਦੀ ਕੁੱਖ 'ਚ 35 ਸਾਲ ਪਲਦਾ ਰਿਹਾ 'ਸਟੋਨ ਬੇਬੀ', ਡਾਕਟਰ ਵੀ ਹੋਏ ਹੈਰਾਨ

PM: Aug 14 now Partition Horrors Remembrance Day, lest we forget | India  News,The Indian Express

ਰੈਲੀ ਨੂੰ ਪ੍ਰਭਾਵੀ ਬਣਾਉਣ ਲਈ ਭਾਜਪਾ ਨੇ ਕਮਰ ਕੱਸ ਲਈ ਹੈ। ਇਸ ਦੇ ਲਈ ਮੰਗਲਵਾਰ ਨੂੰ ਜਲੰਧਰ ਵਿਚ ਸਟੇਟ ਲੀਡਰਸ਼ਿਪ ਦੀ ਮੀਟਿੰਗ ਬੁਲਾ ਲਈ ਗਈ ਹੈ। ਜਿਸ ਵਿਚ ਸੂਬਾ ਅਤੇ ਜ਼ਿਲਾ ਇੰਚਾਰਜ, ਜ਼ਿਲਾ ਪ੍ਰਧਾਨ, 2017 ਵਿਚ ਚੋਣ ਲੜ ਚੁੱਕੇ ਉਮੀਦਵਾਰ, ਸਾਰੇ ਮੋਰਚਿਆਂ ਦੇ ਸੂਬਾ ਪ੍ਰਧਾਨ ਅਤੇ ਜਨਰਲ ਸੈਕ੍ਰੇਟਰੀ, ਲੋਕ ਸਭਾ ਇੰਚਾਰਜ ਅਤੇ ਪ੍ਰਵਾਸੀ ਜ਼ਿਲਾ ਇੰਚਾਰਜਾਂ ਨੂੰ ਬੁਲਾਇਆ ਗਿਆ ਹੈ। Also Read : ਦਿਲਜਲੇ ਆਸ਼ਕ ਨੇ ਸੜਕ ਵਿਚਾਲੇ ਬਾਈਕ ਨੂੰ ਲਗਾ ਦਿੱਤੀ ਅੱਗ, ਜਾਣੋ ਪੂਰਾ ਮਾਮਲਾ

Narendra Modi | NarendraModi.in Official Website of Prime Minister of India

ਪੰਜਾਬ ਵਿਚ ਭਾਜਪਾ ਇਸ ਵਾਰ ਸਾਬਕਾ ਸੀ.ਐੱਮ. ਕੈਪਟਨ  ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ। ਫਿਰੋਜ਼ਪੁਰ ਵਿਚ ਹੋਣ ਵਾਲੀ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੇ ਮੰਚ 'ਤੇ ਦਿਖਣਗੇ। ਇਸ ਤੋਂ ਇਲਾਵਾ ਸ਼ਿਅਦ ਸੰਯੁਕਤ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਵੀ ਰੈਲੀ ਵਿਚ ਹਿੱਸਾ ਲੈਣਗੇ। ਭਾਜਪਾ ਪਹਿਲੀ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ, ਇਸ ਲਈ ਉਨ੍ਹਾਂ 'ਤੇ ਇਥੇ ਭੀੜ ਇਕੱਠੀ ਕਰਨ ਦਾ ਭਾਰੀ ਦਬਾਅ ਹੋਣਾ ਤੈਅ ਹੈ। ਇਸੇ ਕਾਰਮ ਸਾਰੇ ਵੱਡੇ ਨੇਤਾਵਾਂ ਨੂੰ ਭੀੜ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।Also Read : ਮਹਿਲਾ ਦੀ ਕੁੱਖ 'ਚ 35 ਸਾਲ ਪਲਦਾ ਰਿਹਾ 'ਸਟੋਨ ਬੇਬੀ', ਡਾਕਟਰ ਵੀ ਹੋਏ ਹੈਰਾਨ

ਜਲੰਧਰ ਵਿਚ ਭਾਜਪਾ ਨੇ ਸੂਬਾ ਚੋਣ ਦਫਤਰ ਬਣਾਇਆ ਹੈ, ਉਥੋਂ ਇਸ ਦੀ ਪੂਰੀ ਰਣਨੀਤੀ ਤਿਆਰ ਕੀਤੀ ਜਾਵੇਗੀ। ਪੀ.ਐੱਮ. ਨਰਿੰਦਰ ਮੋਦੀ ਤੋਂ ਪਹਿਲਆਂ ਕਾਂਗਰਸ ਦਾ ਵੀ ਚੋਣ ਪ੍ਰਚਾਰ ਦਾ ਆਗਾਜ਼ ਹੋਵੇਗਾ। ਇਸ ਦੇ ਲਈ ਰਾਹੁਲ ਗਾਂਧੀ 3 ਜਨਵਰੀ ਨੂੰ ਮੋਗਾ ਪਹੁੰਚਣਗੇ। ਇਥੇ ਕਿੱਲੀ ਚਾਹਲਾਂ ਵਿਚ ਕਾਂਗਰਸ ਦੀ ਵੱਡੀ ਚੋਣ ਰੈਲੀ ਹੋਵੇਗੀ। ਅਕਾਲੀ ਦਲ ਨੇ ਵੀ ਮੋਗਾ ਤੋਂ ਹੀ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। 100 ਸਾਲ ਪੂਰੇ ਹੋਣ 'ਤੇ 14 ਦਸੰਬਰ 2021 ਨੂੰ ਕਿੱਲੀ ਚਾਹਲਾਂ ਵਿਚ ਹੀ ਅਕਾਲੀ ਦਲ ਨੇ ਸ਼ਤਾਬਦੀ ਸਾਲ ਮਨਾਇਆ ਸੀ।

In The Market