LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲਾ: ਪੰਜਾਬ ਦੇ ਖੰਨਾ 'ਚ NIA ਦੀ ਛਾਪੇਮਾਰੀ

30m ludhiana

ਲੁਧਿਆਣਾ- ਪੰਜਾਬ ਦੇ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕਾ ਦੇ ਮਾਮਲੇ ਵਿਚ ਬੁੱਧਵਾਰ ਨੂੰ NIA ਦੀ ਇਕ ਟੀਮ ਨੇ ਖੰਨਾ ਵਿਚ ਛਾਪੇਮਾਰੀ ਕੀਤੀ। ਟੀਮ ਦੇ ਨਾਲ ਭਾਰੀ ਗਿਣਤੀ ਵਿਚ ਪੁਲਿਸ ਦੇ ਜਵਾਨ ਵੀ ਮੌਜੂਦ ਰਹੇ। ਟੀਮ ਨੇ ਛਾਪੇਮਾਰੀ ਲਲਹੇੜੀ ਰੋਡ ਸਥਿਤ ਗੁਰੂ ਤੇਗ ਬਹਾਦਰ ਨਗਰ ਦੇ ਇਕ ਘਰ ਵਿਚ ਕੀਤੀ ਹੈ। ਇਹ ਘਰ ਬੰਬ ਧਮਾਕੇ ਦੇ ਮੁੱਖ ਦੋਸ਼ੀ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਗਗਨਦੀਪ ਸਿੰਘ ਦਾ ਹੈ। ਕੋਰਟ ਵਿਚ ਹੋਏ ਬੰਬ ਧਮਾਕੇ ਵਿਚ ਉਸ ਦੀ ਮੌਤ ਹੋ ਚੁੱਕੀ ਹੈ।

Also Read: ਜੇਲ੍ਹਾਂ 'ਚ VIP ਕਲਚਰ ਰੋਕਣ ਲਈ ਮਾਨ ਸਰਕਾਰ ਸਖਤ, ਜੇਲ੍ਹ ਅਧਿਕਾਰੀਆਂ ਨੂੰ ਕੀਤਾ ਤਲਬ

ਇਨਪੁਟ ਤੋਂ ਬਾਅਦ ਛਾਪੇਮਾਰੀ
ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਪ੍ਰੋਫੈਸਰ ਕਾਲੋਨੀ ਵਿਚ ਨਵੇਂ ਮਕਾਨ ਵਿਚ ਸ਼ਿਫਟ ਹੋਣ ਤੋਂ ਪਹਿਲਾਂ ਪਰਿਵਾਰ ਦੇ ਨਾਲ ਇਸੇ ਥਾਂ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਕੁਝ ਸਾਲਾਂ ਤੋਂ ਇਹ ਮਕਾਨ ਬੰਦ ਸੀ। ਧਮਾਕਾ ਮਾਮਲੇ ਵਿਚ ਜਾਂਚ ਕਰ ਰਹੀ ਐੱਨ.ਆਈ.ਏ. ਦੀ ਟੀਮ ਦਾ ਇਸ ਤਰ੍ਹਾਂ ਅਚਾਨਕ ਬੰਦ ਘਰ ਵਿਚ ਰੇਡ ਕਰਨਾ ਕਿਸੇ ਵੱਡੇ ਸੁਰਾਗ ਵੱਲ ਇਸ਼ਾਰਾ ਕਰ ਰਿਹਾ ਹੈ। ਫਿਲਹਾਲ ਕਿਸੇ ਨੂੰ ਘਰ ਦੇ ਨੇੜੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਤੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ।

Also Read: ਸਾਬਕਾ ਪੱਤਰਕਾਰ ਸੀ ਸ਼੍ਰੀਨਗਰ ਮੁਕਾਬਲੇ 'ਚ ਮਾਰਿਆ ਗਿਆ ਅੱਤਵਾਦੀ, ਪੁਲਿਸ ਨੇ ਕੀਤਾ ਖੁਲਾਸਾ

ਇਹ ਸੀ ਮਾਮਲਾ
ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਵਿਚ ਕੁਝ ਸਾਲਾਂ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਖੰਨਾ ਸਦਰ ਥਾਣਾ ਦੇ ਸਾਬਕਾ ਮੁੰਸ਼ੀ ਗਗਨਦੀਪ ਨੇ ਹੀ ਲੁਧਿਆਣਾ ਕੋਰਟ ਕੰਪਲੈਕਸ ਵਿਚ ਬੰਬ ਧਮਾਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਵਿਚ ਗਗਨਦੀਪ ਦੀ ਵੀ ਮੌਤ ਹੋ ਗਈ ਸੀ। ਗਗਨਦੀਪ ਦੀ ਲਾਸ਼ ਦੀ ਕੁਝ ਦਿਨਾਂ ਬਾਅਦ ਪਛਾਣ ਹੁੰਦੇ ਹੀ ਪੰਜਾਬ ਪੁਲਿਸ ਵਿਚ ਹੜਕੰਪ ਮਚ ਗਿਆ ਸੀ। ਉਸ ਤੋਂ ਬਾਅਦ ਐੱਨ.ਆਈ.ਏ. ਦੀ ਟੀਮ ਨੇ ਗਗਨਦੀਪ ਦੇ ਪਰਿਵਾਰ ਤੋਂ ਇਲਾਵਾ ਉਸ ਦੀ ਇਕ ਮਹਿਲਾ ਮਿੱਤਰ ਪੁਲਿਸ ਕਰਮਚਾਰੀ ਤੋਂ ਵੀ ਪੁੱਛਗਿੱਛ ਕੀਤੀ ਸੀ। ਪਰ ਇਸ ਸਾਰੀ ਜਾਂਚ ਵਿਚ ਕਿਤੇ ਵੀ ਇਸ ਪੁਰਾਣੇ ਘਰ ਦਾ ਜ਼ਿਕਰ ਨਹੀਂ ਆਇਆ ਸੀ।

In The Market