LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵੀਂ ਕੈਬਨਿਟ ਤੋਂ ਪਹਿਲਾਂ ਕਾਂਗਰਸ 'ਚ ਘਮਾਸਾਣ, ਸੁਰਜੀਤ ਧਿਮਾਣ ਨੇ ਦਿੱਤੀ ਚਿਤਾਵਨੀ

21s17

ਚੰਡੀਗੜ੍ਹ: ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੇ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਇਕ ਨਵਾਂ ਵਿਵਾਦ ਛਿੜ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਕੱਲ ਹੋ ਸਕਦੀ ਹੈ। ਪਰ ਇਸ ਤੋਂ ਪਹਿਲਾਂ ਹੀ ਵਿਧਾਇਕ ਸੁਰਜੀਤ ਧਿਮਾਣ ਨੇ ਕਾਂਗਰਸ ਪਾਰਟੀ ਦੇ ਨਾਂ ਇਕ ਚਿਤਾਵਨੀ ਜਾਰੀ ਕਰ ਦਿੱਤੀ ਹੈ।

ਪੜੋ ਹੋਰ ਖਬਰਾਂ: IPL 2021: ਅੱਜ ਰਾਜਸਥਾਨ ਤੇ ਪੰਜਾਬ ਵਿਚਾਲੇ ਮੁਕਾਬਲਾ, ਜਿੱਤ ਲਈ ਲਾਉਣਗੇ ਪੂਰਾ ਜ਼ੋਰ

ਕਾਂਗਰਸੀ ਵਿਧਾਇਕ ਸੁਰਜੀਤ ਧਿਮਾਨ ਨੇ ਕਾਂਗਰਸ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਮੰਗ ਕੀਤੀ ਹੈ ਕਿ ਪੰਜਾਬ ਦੀ ਨਵੀਂ ਕੈਬਨਿਟ ਵਿਚ ਓਬੀਸੀ ਭਾਈਚਾਰੇ ਦੇ 2 ਮੰਤਰੀ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਅਸਤੀਫਾ ਵੀ ਦੇ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਨਾ ਹੋਣ ਉੱਤੇ ਉਹ ਜੋ ਉਨ੍ਹਾਂ ਦੇ ਭਾਈਚਾਰੇ ਦਾ ਸੁਨੇਹਾ ਹੋਵੇਗਾ ਉਸ ਅਨੁਸਾਰ ਹੀ ਕੰਮ ਕਰਨਗੇ। ਚੋਣ ਲੜਨੀ ਹੈ ਜਾਂ ਨਹੀਂ, ਪਾਰਟੀ ਵਿਚ ਰਹਿਣਾ ਹੈ ਜਾਂ ਨਹੀਂ ਉਹ ਭਾਈਚਾਰੇ ਦੇ ਕਹੇ ਅਨੁਸਾਰ ਹੀ ਚੱਲਣਗੇ। ਇਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੇ ਨਾਲ ਹੀ ਪੂਰੀ ਕੈਬਨਿਟ ਨੇ ਵੀ ਅਸਤੀਫਾ ਦੇ ਦਿੱਤਾ ਸੀ ਪਰ ਇਸ ਦੌਰਾਨ ਰਾਜਪਾਲ ਵਲੋਂ ਕਿਹਾ ਗਿਆ ਸੀ ਕਿ ਜਦੋਂ ਤੱਕ ਨਵੀਂ ਕੈਬਨਿਟ ਨਹੀਂ ਚੁਣੀ ਜਾਂਦੀ ਉਦੋਂ ਤੱਕ ਸਾਰੇ ਕੈਬਨਿਟ ਮੰਤਰੀਆਂ ਨੂੰ ਆਪਣਾ ਕੰਮ ਪਹਿਲਾਂ ਵਾਂਗ ਕਰਨਾ ਹੋਵੇਗਾ।

ਪੜੋ ਹੋਰ ਖਬਰਾਂ: ਕਾਂਗਰਸੀ ਲੀਡਰਾਂ ਵਲੋਂ ਸਿਰਫ 250 ਕਿਲੋਮੀਟਰ ਦੇ ਸਫਰ ਲਈ ਵਰਤੇ ਜਾ ਰਹੇ ਪ੍ਰਾਈਵੇਟ ਜੈੱਟ : ਅਕਾਲੀ ਦਲ

ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਰੰਧਾਵਾ ਅੱਜ ਹਾਈ ਕਮਾਨ ਨਾਲ ਮੁਲਾਕਾਤ ਲਈ ਨਵੀਂ ਦਿੱਲੀ ਗਏ ਹੋਏ ਹਨ। ਇਸ ਦੌਰਾਨ ਉਹ ਰਾਹੁਲ ਗਾਂਧੀ ਤੇ ਸੋਨੀ ਗਾਂਧੀ ਨਾਲ ਮੁਲਾਕਾਤ ਕਰਕੇ ਕੈਬਨਿਟ ਬਾਰੇ ਵੀ ਗੱਲਬਾਤ ਕਰ ਸਕਦੇ ਹਨ।

ਪੜੋ ਹੋਰ ਖਬਰਾਂ: Amazon 'ਤੇ ਨਹੀਂ ਵਿਕਣਗੇ 600 ਚੀਨੀ ਬ੍ਰਾਂਡਸ ਦੇ ਪ੍ਰੋਡਕਟਸ, ਕੰਪਨੀ ਨੇ ਹਮੇਸ਼ਾ ਲਈ ਕੀਤਾ ਬੈਨ

In The Market