LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amazon 'ਤੇ ਨਹੀਂ ਵਿਕਣਗੇ 600 ਚੀਨੀ ਬ੍ਰਾਂਡਸ ਦੇ ਪ੍ਰੋਡਕਟਸ, ਕੰਪਨੀ ਨੇ ਹਮੇਸ਼ਾ ਲਈ ਕੀਤਾ ਬੈਨ

19

ਨਵੀਂ ਦਿੱਲੀ: ਐਮਾਜ਼ਾਨ ਨੇ ਚੀਨੀ ਬ੍ਰਾਂਡਸ ਉੱਤੇ ਵੱਡੀ ਕਾਰਵਾਈ ਕੀਤੀ ਹੈ। ਐਮਾਜ਼ਾਨ ਨੇ 600 ਚੀਨੀ ਬ੍ਰਾਂਡਸ ਨੂੰ ਆਪਣੇ ਪਲੇਟਫਾਰਨ ਤੋਂ ਬੈਨ ਕਰ ਦਿੱਤਾ ਹੈ। ਇਹ ਚੀਨੀ ਬ੍ਰਾਂਡਸ ਰਿਵਿਊ ਪਾਲਿਸੀ ਦਾ ਉਲੰਘਣ ਕਰ ਰਹੇ ਸਨ। ਇਸ ਨੂੰ ਲੈ ਕੇ 'ਦ ਵਾਲ ਸਟ੍ਰੀਟ ਜਨਰਲ' ਨੇ ਰਿਪੋਰਟ ਕੀਤੀ ਹੈ।

ਪੜੋ ਹੋਰ ਖਬਰਾਂ: ਕਾਂਗਰਸੀ ਲੀਡਰਾਂ ਵਲੋਂ ਸਿਰਫ 250 ਕਿਲੋਮੀਟਰ ਦੇ ਸਫਰ ਲਈ ਵਰਤੇ ਜਾ ਰਹੇ ਪ੍ਰਾਈਵੇਟ ਜੈੱਟ : ਅਕਾਲੀ ਦਲ

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਐਮਾਜ਼ਾਨ ਨੇ ਦੱਸਿਆ ਕਿ ਇਹ ਕਸਟਮਰਸ ਨੂੰ ਪਾਜ਼ੇਟਿਵ ਰਿਵਿਊ ਦੇਣ ਲਈ ਗਿਫਟ ਕਾਰਡ ਆਫਰ ਕਰਦੇ ਸਨ। 'ਦ ਵਰਜ' ਦੀ ਇਕ ਰਿਪੋਰਟ ਮੁਤਾਬਕ ਕੁਝ ਬ੍ਰਾਂਡਸ ਵੀਆਈਪੀ ਟੈਸਟਿੰਗ ਪ੍ਰੋਗਰਾਮਸ ਆਫਰ ਕਰਦੇ ਸਨ। ਜਦੋਂ ਕਿ ਕਈ ਬ੍ਰਾਂਡਸ ਪ੍ਰੋਡਕਟਸ ਦੀ ਵਾਰੰਟੀ ਵਧਉਣਾ ਆਫਰ ਕਰਦੇ ਸਨ।

ਪੜੋ ਹੋਰ ਖਬਰਾਂ: ਹਾਈਕੋਰਟ ਨੇ ਲਾਈ ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ 'ਚ ਦਰੱਖਤ ਕੱਟਣ 'ਤੇ ਰੋਕ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਬ੍ਰਾਂਡ ਖਰਾਬ ਰਿਵਿਊ ਦੇਣ ਵਾਲੇ ਨੂੰ ਇੰਸੈਂਟਿਵ ਦਿੰਦੇ ਸਨ। ਇੰਸੈਂਟਿਵ ਦੇ ਤੌਰ 'ਤੇ ਰਿਫੰਡ ਜਾਂ ਫਰੀ ਪ੍ਰੋਡਕਟ ਦਿੱਤਾ ਜਾਂਦਾ ਸੀ। ਐਮਾਜ਼ਾਨ ਨੇ ਕਿਹਾ ਕਿ ਇਹ ਬਿਜ਼ਨਸਮੈਨ ਨੂੰ ਉਨ੍ਹਾਂ ਦੇ ਬਿਜ਼ਨਸ ਨੂੰ ਵਧਾਉਣ ਦਾ ਮੌਕਾ ਦਿੰਦਾ ਹੈ। ਇਸ ਦੇ ਲਈ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਹੈ। ਐਮਾਜ਼ਾਨ ਨੇ ਅੱਗੇ ਦੱਸਿਆ ਕਿ ਕਸਟਮਰ ਕਿਸੇ ਪ੍ਰੋਡਕਟ ਨੂੰ ਖਰੀਦਣ ਤੋਂ ਪਹਿਲਾਂ ਉਸ ਦੇ ਰਿਵਿਊ ਨੂੰ ਦੇਖਦਾ ਹੈ। ਇਸ ਦੇ ਲਈ ਰਿਵਿਊ ਤੇ ਸੇਲਿੰਗ ਪਾਰਟਨਰਸ ਦੇ ਲਈ ਕੰਪਨੀ ਦੀ ਕਲੀਅਰ ਪਾਲਿਸੀ ਹੈ। ਇਸ ਪਾਲਿਸੀ ਨੂੰ ਨਾ ਮੰਨਣ ਵਾਲਿਆਂ ਨੂੰ ਸਸਪੈਂਡ, ਬੈਨ ਕਰ ਦਿੱਤਾ ਜਾਂਦਾ ਹੈ।

ਪੜੋ ਹੋਰ ਖਬਰਾਂ: IPL 2021: ਅੱਜ ਰਾਜਸਥਾਨ ਤੇ ਪੰਜਾਬ ਵਿਚਾਲੇ ਮੁਕਾਬਲਾ, ਜਿੱਤ ਲਈ ਲਾਉਣਗੇ ਪੂਰਾ ਜ਼ੋਰ

ਇਸ ਤੋਂ ਇਲਾਵਾ ਪਾਲਿਸੀ ਨੂੰ ਨਾ ਮੰਨਣ ਵਾਲਿਆਂ ਦੇ ਖਿਲਾਫ ਲੀਗਲ ਐਕਸ਼ਨ ਵੀ ਲਿਆ ਜਾਂਦਾ ਹੈ। ਐਮਾਜ਼ਾਨ ਨੇ ਕਿਹਾ ਹੈ ਕਿ ਇਸ ਕੈਂਪੇਨ ਨਾਲ ਚੀਨ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਦੀ ਪਾਲਿਸੀ ਨੂੰ ਨਾ ਮੰਨਣ ਕਾਰਨ ਕੰਪਨੀ ਅਜਿਹੇ ਕਦਮ ਚੁੱਕਦੀ ਹੈ।

In The Market