LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪਸ਼ੂਟਰ ਮੋਗਾ ਪੁਲਿਸ ਵਲੋਂ ਗ੍ਰਿਫਤਾਰ

3d6

ਮੋਗਾ- ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨਾਲ ਸਬੰਧਤ ਸ਼ਾਰਪ ਸ਼ੂਟਰ (Sharp shooter) ਮੋਨੂੰ ਡਗਰ ਪੁੱਤਰ ਰਾਮ ਕੁਮਾਰ ਵਾਸੀ ਰਵੇਲੀ ਪੁਲਿਸ ਸਟੇਸ਼ਨ ਮੁਰਥਲ ਜ਼ਿਲ੍ਹਾ ਸੋਨੀਪਤ ਨੂੰ ਗ੍ਰਿਫਤਾਰ (Arrested) ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਿਸ ਉਪਰ ਹਰਿਆਣਾ ਪੁਲਿਸ (Haryana Police) ਵੱਲੋਂ ਇਨਾਮੀ ਰਾਸ਼ੀ ਲਗਾਈ ਹੋਈ ਸੀ। 

Also Read: ਪੈਟਰੋਲ-ਡੀਜ਼ਲ ਦੇ ਅੱਜ ਦੇ ਰੇਟ ਜਾਰੀ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਕੀਮਤ

ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਕਰੀਬ 11:22 ਵਜੇ ਮੋਨੂੰ ਅਤੇ ਜੋਧਾ ਵਾਸੀ ਅੰਮ੍ਰਿਤਸਰ ਇਕ ਕਾਲੇ ਰੰਗ ਦੇ ਸਪਲੈਂਡਰ ਮੋਟਰ ਸਾਈਕਲ ਉੱਤੇ ਦੋ ਪਿਸਤੌਲਾਂ ਸਮੇਤ ਆਏ ਅਤੇ ਉਹਨਾਂ ਨੇ ਜਤਿੰਦਰ ਉਰਫ ਨੀਲਾ ਪੁੱਤਰ ਕੁੰਦਨ ਲਾਲ ਵਾਸੀ ਨਾਨਕ ਨਗਰੀ ਮੋਗਾ ਦੇ ਭੁਲੇਖੇ ਉਸਦੇ ਭਰਾ ਸੁਨੀਲ ਧਮੀਜਾ ਅਤੇ ਉਸਦੇ ਪੁੱਤਰ ਪ੍ਰਥਮ ਧਮੀਜਾ ਉੱਤੇ ਹਮਲਾ ਕਰ ਦਿੱਤਾ। ਮੋਨੂੰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਜੋਧਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

Also Read: ਹੋਮ ਵਰਕ ਪੂਰਾ ਨਾ ਕਰਨ 'ਤੇ ਸਕੂਲ 'ਚ ਪਈ ਮਾਰ, 8ਵੀਂ ਦੇ ਵਿਦਿਆਰਥੀ ਨੇ ਲੈ ਲਿਆ ਫਾਹਾ

ਇਸ ਸਬੰਧੀ ਪੁਲਿਸ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਕੋਲੋਂ ਇਕ ਜ਼ਿਗਾਨਾ ਈਗਲ 9 ਐੱਮ ਐੱਮ, 1000 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਮੋਨੂੰ ਨੇ ਦੱਸਿਆ ਕਿ ਉਸਨੂੰ ਜਤਿੰਦਰ ਨੀਲਾ ਨੂੰ ਮਾਰਨ ਲਈ ਮੁਕਤਸਰ ਵਾਸੀ ਗੈਂਗਸਟਰ ਗੋਲਡੀ ਬਰਾੜ ਨੇ ਜਿੰਮਾ ਸੌਂਪਿਆ ਸੀ। ਮੋਨੂੰ ਲਖਨਊ ਤੋਂ ਆਇਆ ਸੀ ਅਤੇ ਬੀਤੇ ਦਿਨ ਸਵੇਰੇ 5 ਵਜੇ ਫਿਰੋਜ਼ਪੁਰ ਰੋਡ ਉੱਤੇ ਜੋਧੇ ਨੂੰ ਮਿਲਿਆ ਸੀ। ਦੋਵਾਂ ਕੋਲ ਪਿਸਤੌਲ ਸਨ। ਰੇਕੀ ਕਰਨ ਉਪਰੰਤ ਉਹ ਜਤਿੰਦਰ ਨੀਲਾ ਦੇ ਨਾਨਕ ਨਗਰੀ ਮੋਗਾ ਸਥਿਤ ਘਰ ਦੇ ਬਾਹਰ ਚਲੇ ਗਏ, ਜਿੱਥੇ ਉਹਨਾਂ ਨੇ ਭੁਲੇਖੇ ਨਾਲ ਸੁਨੀਲ ਅਤੇ ਪ੍ਰਥਮ ਉੱਤੇ ਹਮਲਾ ਕੇ ਦਿੱਤਾ। ਜੋਧੇ ਵੱਲੋਂ ਚਲਾਈ ਗੋਲੀ ਪ੍ਰਥਮ ਦੀ ਲੱਤ ਵਿੱਚ ਲੱਗੀ।

Also Read: ਕੋਰੋਨਾ ਵਾਇਰਸ ਨੇ ਫਿਰ ਵਧਾਈ ਚਿੰਤਾ, ਦਿੱਲੀ ਹਵਾਈ ਅੱਡੇ 'ਤੇ 6 ਹੋਰ ਅੰਤਰਰਾਸ਼ਟਰੀ ਯਾਤਰੀ ਕੋਰੋਨਾ ਪਾਜ਼ੇਟਿਵ

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੋਨੂੰ ਲੰਘੀ 4 ਅਗਸਤ, 2021 ਨੂੰ ਅੰਮ੍ਰਿਤਸਰ ਵਿਚ ਹੋਏ ਰਾਣਾ ਕੰਦੋਵਾਲੀਆ ਦੇ ਕਤਲ ਦਾ ਵੀ ਦੋਸ਼ੀ ਹੈ। ਇਹ ਲੜਾਈ ਬਿਸ਼ਨੋਈ ਅਤੇ ਬੰਬੀਹਾ ਗੈਂਗਾਂ ਵਿਚਕਾਰ ਹੋਈ ਸੀ। ਉਸ ਖਿਲਾਫ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਡਕੈਤੀ ਦੇ ਕਈ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਫਰਾਰ ਜੋਧੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

In The Market