ਹੋਮ ਵਰਕ ਪੂਰਾ ਨਾ ਕਰਨ ‘ਤੇ ਸਕੂਲ ‘ਚ ਪਈ ਮਾਰ, 8ਵੀਂ ਦੇ ਵਿਦਿਆਰਥੀ ਨੇ ਲੈ ਲਿਆ ਫਾਹਾ

ਏਟਾ : ਸਕੂਲ (School) ’ਚ ਕੁੱਟ ਤੋਂ ਦੁਖੀ ਅੱਠਵੀਂ ਜਮਾਤ ਦੇ ਵਿਦਿਆਰਥੀ (Students) ਨੇ ਘਰ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਵੇਲੇ…

ਏਟਾ : ਸਕੂਲ (School) ’ਚ ਕੁੱਟ ਤੋਂ ਦੁਖੀ ਅੱਠਵੀਂ ਜਮਾਤ ਦੇ ਵਿਦਿਆਰਥੀ (Students) ਨੇ ਘਰ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਵੇਲੇ ਘਰ ’ਚ ਕੋਈ ਨਹੀਂ ਸੀ। ਮਾਮਲਾ ਯੂਪੀ (UP) ਦੇ ਏਟਾ ਜ਼ਿਲ੍ਹੇ ਦੇ ਕਾਸੋਨ ਪਿੰਡ ਦਾ ਹੈ। 

Also Read: ਕੋਰੋਨਾ ਵਾਇਰਸ ਨੇ ਫਿਰ ਵਧਾਈ ਚਿੰਤਾ, ਦਿੱਲੀ ਹਵਾਈ ਅੱਡੇ ‘ਤੇ 6 ਹੋਰ ਅੰਤਰਰਾਸ਼ਟਰੀ ਯਾਤਰੀ ਕੋਰੋਨਾ ਪਾਜ਼ੇਟਿਵ

13 ਸਾਲਾ ਸਚਿਨ ਕੁਮਾਰ ਪਿੰਡ ’ਚ ਸਥਿਤ ਸਕੂਲ ’ਚ ਪੜ੍ਹ ਰਿਹਾ ਸੀ। ਬੁੱਧਵਾਰ ਸਵੇਰੇ ਉਹ ਸਕੂਲ ਗਿਆ ਸੀ। ਦੋਸ਼ ਹੈ ਕਿ ਦੁਪਹਿਰ ਇਕ ਵਜੇ ਸਕੂਲ ’ਚ ਇਕ ਅਧਿਆਪਕ ਨੇ ਹੋਮ ਵਰਕ ਪੂਰਾ ਨਾ ਕਰਨ ’ਤੇ ਸਚਿਨ ਨੂੰ ਕੁੱਟਿਆ। ਇਸ ਤੋਂ ਬਾਅਦ ਡੇਢ ਵਜੇ ਸਚਿਨ ਸਕੂਲ ਛੱਡ ਕੇ ਘਰ ਗਿਆ ਹੈ। ਪਿਤਾ ਨਰੇਸ਼ ਮਜ਼ਦੂਰੀ ਕਰਨ ਗਏ ਸਨ ਜਦਕਿ ਮਾਂ ਸੰਗੀਤਾ ਪਸ਼ੂਆਂ ਲਈ ਚਾਰਾ ਲੈਣ ਖੇਤ ਗਈ ਸੀ। ਘਰ ’ਚ ਕੋਈ ਨਹੀਂ ਸੀ। ਉੱਧਰ, ਸਕੂਲ ਛੁੱਟੀ ਹੋਣ ਤੋਂ ਬਾਅਦ ਵੱਡਾ ਭਰਾ ਸੰਦੀਪ, ਛੋਟਾ ਭਰਾ ਬੌਬੀ ਤੇ ਉਸ ਤੋਂ ਛੋਟਾ ਅੰਸ਼ੁਲ ਵੀ ਘਰ ਪਹੁੰਚ ਗਏ। ਸਚਿਨ ਸੰਦੀਪ ਤੋਂ ਛੋਟਾ ਸੀ। ਇਹ ਸਭ ਜਦੋਂ ਘਰ ਪੁੱਜੇ ਤਾਂ ਸਚਿਨ ਫਾਹੇ ’ਤੇ ਲਟਕਦਾ ਮਿਲਿਆ। ਸਚਿਨ ਦੇ ਪਿਤਾ ਨੇ ਪੁਲਿਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਫੂਲਚੰਦਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੱਕ ਸ਼ਿਕਾਇਤ ਨਹੀਂ ਆਈ ਹੈ।

Also Read: ‘ਭਾਜਪਾ ਨੇ ਮੁਗਲਾਂ ਵਾਂਗ ਸਿਰਸਾ ਨੂੰ ਦਿੱਤੇ 2 ਬਦਲ’, ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

Leave a Reply

Your email address will not be published. Required fields are marked *