LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਲਈ ਪਹੁੰਚੇ ਮੰਤਰੀ ਤੇ ਵਿਧਾਇਕ

24bajwa

ਚੰਡੀਗੜ੍ਹ (ਇੰਟ.)- ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa) ਦੇ ਘਰ ਕਈ ਮੰਤਰੀਆਂ (Ministers) ਅਤੇ ਵਿਧਾਇਕਾਂ ਦੀ ਬੈਠਕ ਚਲ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਮੁੱਖ ਮੰਤਰੀ ਕੈਪਟਨ (Punjab Chief Minister Capt) ਦੇ ਕੰਮ ਕਾਜ ਦੇ ਵਿਰੋਧ ਵਿਚ ਇਹ ਬੈਠਕ ਕੀਤੀ ਜਾ ਰਹੀ ਹੈ।

Liquor Shops, Punjab Government, Charanjit Singh Channi Vs Tript Rajinder  Singh Bajwa - पंजाबः चन्नी ने शुरू की अनुसूचित जाति नेताओं की लॉबिंग, कहा-  बाजवा ने घर आकर दी थी धमकी -

ਇਸ ਬੈਠਕ ਵਿਚ ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਪਰਗਟ ਸਿੰਘ ਸਮੇਤ ਹੋਰ ਵੀ ਮੈਂਬਰ ਹਾਜ਼ਰ ਹਨ।

Punjab CM likely to meet PM Modi today; discuss security threat, farm laws  | Latest News India - Hindustan Times

Read more- ਦੇਸ਼ ਵਿਚ ਕੋਰੋਨਾ ਵਾਇਰਸ ਦੇ 25,467 ਨਵੇਂ ਮਾਮਲੇ ਆਏ ਸਾਹਮਣੇ, 354 ਲੋਕਾਂ ਦੀ ਹੋਈ ਮੌਤ

ਬੈਠਕ ਵਿਚ 20 ਵਿਧਾਇਕ ਅਤੇ ਤਿੰਨ ਮੰਤਰੀ ਵੀ ਪਹੁੰਚੇ ਹਨ। ਇਹ ਮੀਟਿੰਗ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ 2 ਦਿਨ ਬਾਅਦ 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਹੈ।

Tript Bajwa's wife, son also tests Covid-19 positive

ਕੈਬਨਿਟ ਮੀਟਿੰਗ ਵਿਚ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਕਦੋਂ ਬੁਲਾਇਆ ਜਾਵੇ ਇਸ ਨੂੰ ਲੈ ਕੇ ਫੈਸਲਾ ਹੋਣਾ ਹੈ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੌਜੂਦ ਨਹੀਂ ਹੋਏ। ਦਰਅਸਲ ਮਾਲਵਿੰਦਰ ਸਿੰਘ ਮਾਲੀ ਵਲੋਂ ਲਗਾਤਾਰ ਵਿਵਾਦਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿੱਜੀ ਹਮਲੇ ਕੀਤੇ ਜਾ ਰਹੇ ਹਨ। ਹਾਲਾਂਕਿ ਨਵਜੋਤ ਸਿੱਧੂ ਵਲੋਂ ਇਸ ਬਿਆਨਬਾਜ਼ੀ ਤੋਂ ਬਾਅਦ ਆਪਣੇ ਸਲਾਹਕਾਰਾਂ ਨੂੰ ਤਲਬ ਕੀਤਾ ਹੈ। ਸਿੱਧੂ ਵਲੋਂ ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੂੰ ਪਟਿਆਲਾ ਵਿਚ ਮੀਟਿੰਗ ਲਈ ਬੁਲਾਇਆ ਗਿਆ ਸੀ। ਇਸ ਮੁੱਦੇ ਤੋਂ ਬਾਅਦ ਮੰਤਰੀ ਬਾਜਵਾ ਦੇ ਘਰ ਅੱਜ ਸਿੱਧੂ ਧੜੇ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਮੀਟਿੰਗ ਹੋ ਰਹੀ ਹੈ। 

In The Market