LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਧੋਖੇ ਦਾ ਸ਼ਿਕਰ ਹੋਏ ਮ੍ਰਿਤਕ ਲਵਪ੍ਰੀਤ ਦੇ ਘਰ ਪੁੱਜੀ ਮਨੀਸ਼ਾ ਗੁਲਾਟੀ, ਕੀਤੇ ਵੱਡੇ ਐਲਾਨ

msiha

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਲਵਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਲਗਾਤਾਰ ਬਖਦਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮਾਮਲਾ ਬਰਨਾਲਾ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦਾ ਹੈ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਲਵਪ੍ਰੀਤ ਦੀ ਮੌਤ ਉਸ ਦੀ ਪਤਨੀ ਵੱਲੋਂ ਕੈਨੇਡਾ ਪਹੁੰਚ ਉਸ ਨਾਲ ਕੀਤੇ ਧੋਖੇ ਕਾਰਨ ਹੋਈ। ਇਸ ਮਸਲੇ ਲਈ ਅੱਜ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਜਿੱਥੇ ਉਨ੍ਹਾਂ ਨੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿੱਤਾ।

Read this- ਮੋਤੀ ਮਹਿਲ ਗੇਟ ਨੇੜਿਓਂ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਚੁੱਕਿਆ, ਇਕ ਮੁਲਾਜ਼ਮ ਬੁਰੀ ਤਰ੍ਹਾਂ ਡਿੱਗਾ

ਇਸ ਦੇ ਨਾਲ ਹੀ ਮੈਡਮ ਮੁਨੀਸ਼ਾ ਗੁਲਾਟੀ ਨੂੰ ਮਿਲਣ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਧੋਖਾਧੜੀ ਦੇ ਸ਼ਿਕਾਰ ਹੋਏ ਹੋਰ ਵੀ ਕਈ ਨੌਜਵਾਨ ਅਤੇ ਲੋਕ ਪਹੁੰਚੇ। ਇਸ ਮੌਕੇ ਮੈਡਮ ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਕਾਨਟ੍ਰੈਕਟ ਮੈਰੀਜ਼ ਕਰ ਵਿਦੇਸ਼ ਜਾਣ ਦਾ ਢੰਗ ਗਲਤ ਹੈ ਅਤੇ ਇਸ ਦਾ ਰੁਝਾਨ ਪੰਜਾਬ ਵਿਚ ਵਧਦਾ ਜਾ ਰਿਹਾ ਹੈ ਜਿਸ 'ਚ ਹੋਣ ਵਾਲੇ ਧੋਖੇ ਦੀ ਸ਼ਿਕਾਇਤਾਂ ਵੀ ਵਧ ਰਹੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਲਵਪ੍ਰੀਤ ਦਾ ਵੀ ਇਹੀ ਮਾਮਲਾ ਹੈ।

 

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਕਰਕੇ ਹੀ ਲਵਪ੍ਰੀਤ ਨੇ ਖੁਦਕੁਸ਼ੀ ਕਰ ਲਈ। ਇਸ ਸਬੰਧ ਵਿਚ ਅੱਜ ਪਰਿਵਾਰ ਨੂੰ ਮਿਲ ਕੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜਿਹੜਾ ਵੀ ਦੋਸ਼ੀ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਲਵਪ੍ਰੀਤ ਦੀ ਪਤਨੀ ਬੇਅੰਤ ਅਤੇ ਬੇਅੰਤ ਦੇ ਪਰਿਵਾਰ ਨਾਲ ਵੀ ਵਿਚਾਰ ਵਟਾਂਦਰੇ ਕੀਤੇ ਗਏ ਹਨ। ਪਰ ਬੇਅੰਤ ਲਵਪ੍ਰੀਤ ਦੀ ਮੌਤ ਨੂੰ ਖੁਦਕੁਸ਼ੀ ਨਹੀਂ ਮੰਨਦੇ।

Read this-ਚੰਡੀਗੜ੍ਹ ਵਿਚ ਹੁਣ ਖੁੱਲ੍ਹਣਗੇ ਸਕੂਲ, ਇਸ ਸ਼ਰਤ 'ਤੇ ਬੱਚੇ ਆ ਸਕਣਗੇ ਸਕੂਲ

In The Market