LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ-ਪਾਕਿਸਤਾਨ ਵਪਾਰ ਨੂੰ ਲੈ ਕੇ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ

sandhwan

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪਾਕਿ ਪੀ.ਐੱਮ. ਇਮਰਾਨ ਖਾਨ (Imran Khan) ਨੂੰ ਵੱਡਾ ਭਰਾ ਕਹਿਣ ਨਾਲ ਭਖੇ ਵਿਵਾਦ ਵਿਚ ਪੰਜਾਬ (Punjab) ਦੇ ਆਮ ਆਦਮੀ ਪਾਰਟੀ (Aam Aadmi Party) ਤੋਂ ਕੁਲਤਾਰ ਸੰਧਵਾਂ (Kultar Sandhwan) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਫਰਤ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਦੋਹਾਂ ਦੇਸ਼ਾਂ ਵਿਚਾਲੇ ਕਾਰੋਬਾਰ (Trade) ਦੇ ਰਸਤੇ ਖੁੱਲਣ ਤਾਂ ਭਾਰਤ ਅਤੇ ਪਾਕਿਸਤਾਨ (Indo-Pak) ਵਿਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਵੇਗੀ।

ਦੋਹਾਂ ਮੁਲਕਾਂ ਦੇ ਇਨਸਾਫ ਪਸੰਦ ਲੋਕ ਚਾਹੁੰਦੇ ਹਨ ਟੁੱਟੇ ਨਫਰਤ ਦੀ ਕੰਧ 

ਸੰਧਵਾਂ ਦੀਆਂ ਗੱਲਾਂ ਇਸ ਲਈ ਵੀ ਅਹਿਮ ਹਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਡਾ ਨੇ ਸਿੱਧੂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ 'ਤੇ ਦੇਸ਼ ਅਤੇ ਪੰਜਾਬ ਦੇ ਲਿਹਾਜ਼ ਨਾਲ ਕਾਂਗਰਸ ਅਤੇ ਸਿੱਧੂ ਦੇ ਪਾਕਿ ਪ੍ਰੇਮ ਨੂੰ ਲੈ ਕੇ ਚਿੰਤਾ ਜਤਾਈ ਸੀ।
ਐੱਮ.ਐੱਲ.ਏ. ਕੁਲਤਾਰ ਸੰਧਵਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਾ ਹਰ ਇੰਸਾਫ ਪਸੰਦ ਨਾਗਰਿਕ ਚਾਹੁੰਦਾ ਹੈ ਕਿ ਦੋਹਾਂ ਦੇਸ਼ਾਂ ਵਿਚ ਨਫਰਤ ਦੀ ਕੰਧ ਟੁੱਟੇ ਤਾਂ ਜੋ ਦੋਹਾਂ ਪਾਸੇ ਵਪਾਰ ਜ਼ਰੀਏ ਖੁਸ਼ਹਾਲੀ ਆ ਸਕੇ। ਸਰਹੱਦਾਂ 'ਤੇ ਤਣਾਅ ਘਟੇ। ਨਫਰਤ ਦੀ ਰਾਜਨੀਤੀ ਦੀ ਭੇਟ ਚੜ੍ਹਣ ਵਾਲੇ ਸਾਡੇ ਫੌਜੀ ਆਮ ਘਰਾਂ ਦੇ ਬੱਚੇ ਹੁੰਦੇ ਹਨ। ਨਫਰਤ ਦੀ ਅੱਗ ਫੈਲਾ ਕੇ ਸ਼ਹੀਦਾਂ ਉਪਰ ਰਾਜਨੀਤਿਕ ਰੋਟੀਆਂ ਸੇਕਣ ਵਾਲੇ ਨੇਤਾਵਾਂ ਦੇ ਨਹੀਂ।

ਰਾਘਵ ਚੱਢਾ ਨੇ ਕਿਹਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਦਾ ਪਾਕਿ ਪ੍ਰੇਮ ਉਮੜ ਰਿਹਾ ਹੈ। ਉਹ ਇਮਰਾਨ ਖਾਨ ਦਾ ਮੰਤਰੀਮੰਡਲ ਕਰ ਰਹੇ ਹਨ। ਪੰਜਾਬ ਬਾਰਡਰ ਸਟੇਟ ਹੈ। ਬੀ.ਐੱਸ.ਐੱਫ. ਰੋਜ਼ਾਨਾ ਕਈ ਡ੍ਰੋਨ ਅਟੈਕ ਫੇਲ ਕਰਦੀ ਹੈ। ਰੋਜ਼ਾਨਾ ਹੈਰੋਇਨ ਅਤੇ ਹਥਿਆਰ ਫੜਦੀ ਹੈ। ਪਾਕਿਸਤਾਨ ਪੰਜਾਬ ਰਾਹੀਂ ਦੇਸ਼ ਵਿਚ ਅੱਤਵਾਦ, ਡਰੋਨ ਅਤੇ ਨਸ਼ਾ ਭੇਜਦਾ ਹੈ। ਜੇਕਰ ਪੰਜਾਬ ਵਿਚ ਸੱਤਾਧਾਰੀ ਨੇਤਾ ਹੀ ਪਾਕਿਸਤਾਨ ਪ੍ਰੇਮ ਵਿਚ ਪੈ ਜਾਣਗੇ ਤਾਂ ਇਹ ਦੇਸ਼ ਅਤੇ ਪੰਜਾਬ ਦੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ। ਜੇਕਰ ਵਪਾਰ ਲਈ ਬਾਰਡਰ ਖੋਲੋਗੇ ਤਾਂ ਚਾਰ ਗੁਣਾ ਹਥਿਆਰ, ਨਸ਼ਾ ਅਤੇ ਅੱਤਵਾਦੀ ਭਾਰਤ ਭੇਜੇ ਜਾਣਗੇ।

In The Market