LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਪੂਰਥਲਾ ਪੁਲਿਸ ਨੇ ਸੁਲਝਾਈ 45 ਲੱਖ ਦੀ ਲੁੱਟ ਦੀ ਗੁੱਥੀ, 22 ਲੱਖ ਨਕਦੀ ਸਣੇ ਵਿਅਕਤੀ ਗ੍ਰਿਫ਼ਤਾਰ

30d loot

ਫਗਵਾੜਾ- ਕਪੂਰਥਲਾ ਪੁਲਿਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਫਗਵਾੜਾ ਵਿੱਚ ਮਨੀ ਚੇਂਜਰ ਦੇ ਕਰਮਚਾਰੀ ਤੋਂ 45 ਲੱਖ ਰੁਪਏ ਦੀ ਸਨਸਨੀਖੇਜਜ ਲੁੱਟ ਦੀ ਗੁੱਥੀ ਨੂੰ ਸੁਲਝਾਉਂਦਿਆਂ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕਰਕੇ ਲੁੱਟੀ ਗਈ 22 ਲੱਖ ਰੁਪਏ ਦੀ ਰਕਮ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮ ਦੀ ਪਛਾਣ ਸੈਕਟਰ 51-ਏ ਚੰਡੀਗੜ੍ਹ ਦੇ ਮਕਾਨ ਨੰਬਰ 122-ਏ ਦੇ ਰਹਿਣ ਵਾਲੇ ਅਖਿਲ ਰਾਵਤ ਉਰਫ਼ ਸੋਨੂੰ ਵਜੋਂ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ (ਐੱਸ. ਐੱਸ. ਪੀ.) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 25 ਦਸੰਬਰ ਦੀ ਸ਼ਾਮ ਨੂੰ ਫਗਵਾੜਾ ਸ਼ਹਿਰ ਦੇ ਮੇਨ ਚੌਂਕ ਨੇੜੇ ਸਨਸਨੀਖੇਜ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਦੋਂ ਹੁਸ਼ਿਆਰਪੁਰ ਸਥਿਤ ਮਨੀ ਐਕਸਚੇਂਜਰ ਪ੍ਰਾਈਵੇਟ ਫਰਮ ਦੇ ਕਰਮਚਾਰੀ ਸ਼ੰਕਰ ਮੈਣੀ ਨਾਮਕ ਵਿਅਕਤੀ ਨੂੰ ਪੇਪਰ ਰੋਡ ਤੋਂ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ, ਜੋ ਸਿਲਵਰ ਸਕੋਡਾ ਕਾਰ ਵਿੱਚ ਸਵਾਰ ਹੋ ਆਏ ਸੀ ਅਤੇ ਸ਼ੰਕਰ ਮੈਣੀ ਨੂੰ ਲੁਧਿਆਣਾ ਵਾਲੇ ਪਾਸੇ ਲੈ ਕੇ ਭੱਜ ਗਏ ਸਨ।  

Also Read: ਲੁਧਿਆਣਾ 'ਚ ਕੋਰੋਨਾ ਬਲਾਸਟ: 5 ਮਹੀਨਿਆਂ ਬਾਅਦ ਇਕ ਦਿਨ 'ਚ ਮਿਲੇ 21 ਮਰੀਜ਼

ਬਾਅਦ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਸ਼ੰਕਰ ਮੈਣੀ ਨੂੰ ਲੁੱਟਣ ਦੇ ਮਕਸਦ ਨਾਲ ਅਗਵਾ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਨਾਲ 45 ਲੱਖ ਰੁਪਏ ਲੈ ਕੇ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਥਾਣਾ ਸਿਟੀ ਫਗਵਾੜਾ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 365-ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐੱਸ. ਪੀ. ਡੀ. ਕਪੂਰਥਲਾ ਜਗਜੀਤ ਸਿੰਘ ਸਰੋਆ, ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ, ਡੀ. ਐੱਸ. ਪੀ. ਫਗਵਾੜਾ ਆਸ਼ਰੂ ਰਾਮ ਸ਼ਰਮਾ ਅਤੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਸਬ ਇੰਸਪੈਕਟਰ ਸਿਕੰਦਰ ਸਿੰਘ ਦੀ ਨਿਗਰਾਨੀ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀਮ ਵੱਖ-ਵੱਖ ਥਿਊਰੀਆਂ ਤੋਂ ਬਾਅਦ, ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਨੇ ਅਖਿਲ ਰਾਵਤ ਨੂੰ ਲੱਭ ਲਿਆ, ਜਿਸ ਦੀਆਂ ਗਤੀਵਿਧੀਆਂ ਪੁਲਿਸ ਨੂੰ ਸ਼ੱਕੀ ਜਾਪਦੀਆਂ ਸਨ, ਇਸ ਲਈ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਅਪਰਾਧ ਕਬੂਲ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਟੀਮ ਨੇ 22 ਲੱਖ ਰੁਪਏ ਦੀ ਨਕਦੀ ਅਤੇ ਹੌਂਡਾ ਕਾਰ ਨੰਬਰ ਸੀ. ਐੱਚ. 04-ਬੀ-0421 ਵੀ ਬਰਾਮਦ ਕੀਤੀ ਹੈ, ਜੋਕਿ ਵਾਰਦਾਤ ਦੌਰਾਨ ਵਰਤੀ ਗਈ ਸੀ।

Also Read: ਅਚੱਲ ਜਾਇਦਾਦਾਂ ਦੀ ਖ਼ਰੀਦ ਨੂੰ ਲੈ ਕੇ RBI ਵਲੋਂ ਵੱਡੀ ਰਾਹਤ, ਪ੍ਰੀ-ਮਨਜ਼ੂਰੀ ਦੀ ਨਹੀਂ ਪਏਗੀ ਲੋੜ

ਮੁੱਢਲੀ ਪੁੱਛਗਿੱਛ ਦੌਰਾਨ ਅਖਿਲ ਨੇ ਖ਼ੁਲਾਸਾ ਕੀਤਾ ਕਿ ਉਸ ਨੇ 25 ਦਸੰਬਰ ਨੂੰ ਫਗਵਾੜਾ ਸ਼ਹਿਰ ਵਿੱਚ ਆਪਣੇ ਦੋਸਤਾਂ ਨਾਲ ਮਿਲ ਕੇ 45 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸ਼ੰਕਰ ਪੈਸਿਆਂ ਵਾਲਾ ਬੈਗ ਲੈ ਕੇ ਬੱਸ ਵਿੱਚ ਫਗਵਾੜਾ ਵੱਲ ਆਇਆ ਤਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨੂੰ ਉਸ ਦਾ ਪਿੱਛਾ ਕਰਨ ਦੀ ਸੂਚਨਾ ਦਿੱਤੀ। ਫਿਰ ਉਨ੍ਹਾਂ ਨੇ ਉਸ ਨੂੰ ਜਾਅਲੀ ਨੰਬਰ ਪੀ. ਬੀ-10-ਸੀ-1111 (ਅਸਲ ਨੰਬਰ ਐੱਚ. ਆਰ26-ਵੀ. ਬੀ-8026) ਵਾਲੀ ਸਕੋਡਾ ਕਾਰ ਵਿੱਚ ਅਗਵਾ ਕਰ ਲਿਆ ਅਤੇ ਉਸ ਤੋਂ ਨਕਦੀ ਲੁੱਟਣ ਤੋਂ ਬਾਅਦ ਗੁਰਾਇਆ ਸ਼ਹਿਰ ਨੇੜੇ ਛੱਡ ਦਿੱਤਾ ਸੀ।

Also Read: ਪੰਜਾਬ ਚੋਣਾਂ 2022: AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਸੂਚੀ, ਦੇਖੋ ਲਿਸਟ

ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਮੱਖਣ ਗੁਰੂਸਰ ਸ਼ਾਹ ਨਾਲਾ 126, ਗੁਰਦੁਆਰਾ ਫਤਿਹਾਬਾਦ, ਹਰਿਆਣਾ, ਸ਼ਮੀ ਸ਼ਰਮਾ ਪੁੱਤਰ ਪ੍ਰਿਥਵੀ ਰਾਮ ਸ਼ਰਮਾ ਵਾਸੀ ਹਰ ਮਿਲਾਪ ਨਗਰ ਬਲਟਾਣਾ, ਐੱਸ. ਏ. ਐੱਸ ਨਗਰ ਮੁਹਾਲੀ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ’ਤੇ ਛਾਪੇਮਾਰੀ ਕਰਕੇ ਮੁਲਜ਼ਮ ਅਮਨਦੀਪ ਬੁੱਟਰ ਦੇ ਘਰੋਂ ਦੂਜੀ ਕਾਰ ਸਿਲਵਰ ਸਕੋਡਾ ਬਰਾਮਦ ਕੀਤੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਸਕੋਡਾ ਕਾਰ ਦੀ ਨੰਬਰ ਪਲੇਟ ਬਦਲ ਕੇ ਜਾਅਲੀ ਨੰਬਰ (ਪੀ. ਬੀ.10-ਸੀ-1111) ਦੀ ਵਰਤੋਂ ਕੀਤੀ ਹੈ ਪਰ ਕਾਰ ਦਾ ਅਸਲ ਨੰਬਰ ਐੱਚ. ਆਰ-26-ਬੀਵੀ-8026 ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ 379-ਬੀ, 472  ਆਈ. ਪੀ. ਸੀ. ਅਤੇ 25-54-59 ਆਰਮਜ਼ ਐਕਟ ਦੀਆਂ ਹੋਰ ਧਾਰਾਵਾਂ ਸ਼ਾਮਲ ਕਰੇਗੀ ਕਿਉਂਕਿ ਇਸ ਮਾਮਲੇ ਵਿੱਚ ਹੋਰ ਵੀ ਖ਼ੁਲਾਸੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਹੋਰ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਰੈਕੇਟ ਦੇ ਬਾਕੀ ਮੈਂਬਰਾਂ ਦੇ ਟਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

In The Market