LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ 'ਚ ਕੋਰੋਨਾ ਬਲਾਸਟ: 5 ਮਹੀਨਿਆਂ ਬਾਅਦ ਇਕ ਦਿਨ 'ਚ ਮਿਲੇ 21 ਮਰੀਜ਼

30d lud

ਲੁਧਿਆਣਾ- ਲੁਧਿਆਣਾ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਲੁਧਿਆਣਾ 'ਚ ਇਕ ਦਿਨ 'ਚ ਕੋਰੋਨਾ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿੱਚ 5 ਮਹੀਨਿਆਂ ਬਾਅਦ ਇੱਕ ਦਿਨ ਵਿੱਚ ਇੰਨੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 17 ਮਰੀਜ਼ ਲੁਧਿਆਣਾ ਜ਼ਿਲ੍ਹੇ ਦੇ ਹਨ।

Also Read: ਅਚੱਲ ਜਾਇਦਾਦਾਂ ਦੀ ਖ਼ਰੀਦ ਨੂੰ ਲੈ ਕੇ RBI ਵਲੋਂ ਵੱਡੀ ਰਾਹਤ, ਪ੍ਰੀ-ਮਨਜ਼ੂਰੀ ਦੀ ਨਹੀਂ ਪਏਗੀ ਲੋੜ

ਸਿਹਤ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਮਿਲੇ ਕੋਰੋਨਾ ਮਰੀਜ਼ਾਂ ਵਿਚ 3 ਇੰਗਲੈਂਡ ਤੇ ਇੱਕ ਵਿਅਕਤੀ ਰੋਮਾਨੀਆ ਤੋਂ ਪਰਤਿਆ ਸੀ। ਇਸ ਤੋਂ ਇਲਾਵਾ ਫਲੂ ਕਾਰਨਰ ਦੇ 5 ਅਤੇ 2 ਹੈਲਥਕੇਅਰ ਕਰਮਚਾਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਮਰੀਜ਼ਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਣਗੇ।

Also Read: ਪੰਜਾਬ ਚੋਣਾਂ 2022: AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਸੂਚੀ, ਦੇਖੋ ਲਿਸਟ

ਲੁਧਿਆਣਾ ਵਿਚ ਓਮੀਕਰੋਨ ਦਾ ਕੋਈ ਕੇਸ ਨਹੀਂ
ਹੁਣ ਤੱਕ ਲੁਧਿਆਣਾ ਵਿੱਚ ਕਿਸੇ ਵੀ ਵਿਅਕਤੀ ਵਿੱਚ ਕੋਰੋਨਾ ਦਾ ਓਮਾਈਕਰੋਨ ਵੇਰੀਐਂਟ ਨਹੀਂ ਪਾਇਆ ਗਿਆ ਹੈ। ਸਿਹਤ ਵਿਭਾਗ ਨੇ ਜੀਨੋਮ ਸੀਕਵੈਂਸਿੰਗ ਲਈ 54 ਸੈਂਪਲ ਭੇਜੇ ਸਨ, ਜਿਨ੍ਹਾਂ ਵਿੱਚੋਂ 42 ਦੀ ਰਿਪੋਰਟ ਆ ਗਈ ਹੈ। ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਓਮੀਕਰੋਨ ਵੇਰੀਐਂਟ ਨਹੀਂ ਪਾਇਆ ਗਿਆ। ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।

Also Read: ਕੇਂਦਰ ਦੀ 8 ਸੂਬਿਆਂ ਨੂੰ ਚਿੱਠੀ, ਦੁੱਗਣੇ ਹੋਏ ਓਮੀਕਰੋਨ ਦੇ ਮਾਮਲੇ

ਨਵੇਂ ਸਾਲ 'ਤੇ ਸਾਵਧਾਨੀ ਵਰਤੋ
ਸਿਹਤ ਵਿਭਾਗ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਹਰਿਆਣਾ ਅਤੇ ਦਿੱਲੀ ਵਿੱਚ ਓਮੀਕਰੋਨ ਵੇਰੀਐਂਟ ਦੇ ਮਰੀਜ਼ ਵਧੇ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਵੀ ਵਾਇਰਸ ਫੈਲਣ ਦਾ ਖਤਰਾ ਵੱਧ ਗਿਆ ਹੈ। ਅਜੇ ਤੱਕ ਕੋਈ 100 ਫੀਸਦੀ ਵੈਕਸੀਨ ਨਹੀਂ ਹੈ, ਇਸ ਲਈ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਇਹ ਬਹੁਤ ਜ਼ਰੂਰੀ ਹੈ ਕਿ ਨਵੇਂ ਸਾਲ ਦੇ ਜਸ਼ਨ ਦੌਰਾਨ ਲੋਕ ਸਾਵਧਾਨੀ ਵਰਤਣ। ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ ਅਤੇ ਜੇਕਰ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਪਹਿਨੋ।

In The Market