ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਸੰਕਰਮਣ ਦੇ ਮਾਮਲਿਆਂ ਨੂੰ ਰਫ਼ਤਾਰ ਦੇ ਦਿੱਤੀ ਹੈ। ਦਿੱਲੀ ਅਤੇ ਮੁੰਬਈ 'ਚ ਬਹੁਤ ਤੇਜ਼ੀ ਨਾਲ ਮਾਮਲੇ ਵਧਣ ਲੱਗੇ ਹਨ। ਕੋਰੋਨਾ ਦੇ ਮਾਮਲਿਆਂ 'ਚ ਵਾਧੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਕਾਫ਼ੀ ਚਿੰਤਤ ਹੈ।
Also Read: ਦਿਵਿਆਂਗ ਤੇ ਬਜ਼ੁਰਗ ਵੋਟਰਾਂ ਨੂੰ EC ਦੀ ਰਾਹਤ, ਘਰ ਬੈਠੇ ਪਾ ਸਕਣਗੇ ਵੋਟ
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 8 ਸੂਬਿਆਂ ਨੂੰ ਚਿੱਠੀ ਲਿਖੀ ਹੈ। ਇਨ੍ਹਾਂ 'ਚ ਦਿੱਲੀ, ਹਰਿਆਣਾ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਸ਼ਾਮਲ ਹੈ। ਸਰਕਾਰ ਨੇ ਇਨ੍ਹਾਂ ਸੂਬਿਆਂ ਨੂੰ ਕੋਰੋਨਾ ਦੀ ਜਾਂਚ ਵਧਾਉਣ ਅਤੇ ਹਸਪਤਾਲ ਪੱਧਰ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ, ਵੈਕਸੀਨੇਸ਼ਨ ਦੀ ਗਤੀ ਅਤੇ ਕਵਰੇਜ਼ ਵਧਾਉਣ ਦੀ ਸਲਾਹ ਦਿੱਤੀ ਹੈ।
Also Read: ਪੰਜਾਬ ਸਰਕਾਰ ਵਲੋਂ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ
ਕੇਂਦਰੀ ਸਿਹਤ ਮੰਤਰਾਲਾ ਅਨੁਸਾਰ, ਅੰਕੜੇ ਦੱਸਦੇ ਹਨ ਕਿ ਭਾਰਤ ਦੇ ਘੱਟੋ-ਘੱਟ 8 ਸੂਬਿਆਂ ਦੇ ਕੁਝ ਸ਼ਹਿਰਾਂ 'ਚ ਕੋਰੋਨਾ ਵਾਇਰਸ ਪੀੜਤਾਂ ਦੇ ਅੰਕੜੇ ਦੁੱਗਣੇ ਹੋ ਰਹੇ ਹਨ। ਇਨ੍ਹਾਂ 'ਚ ਦਿੱਲੀ, ਹਰਿਆਣਾ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਦਾ ਨਾਮ ਸ਼ਾਮਲ ਹੈ। ਦਿੱਲੀ 'ਚ ਓਮੀਕ੍ਰੋਨ ਦੇ ਸਭ ਤੋਂ ਵੱਧ 263 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਤੋਂ ਬਾਅਦ ਮਹਾਰਾਸ਼ਟਰ ' 252, ਗੁਜਰਾਤ 'ਚ 97, ਰਾਜਸਥਾਨ 'ਚ 69, ਕੇਰਲ 'ਚ 65 ਅਤੇ ਤੇਲੰਗਾਨਾ 'ਚ 62 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਓਮੀਕ੍ਰੋਨ ਵੇਰੀਐਂਟ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 961 ਹੋ ਗਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर