LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋੜ ਰੈਲੀ 'ਚ ਬੋਲੇ ਜੇ. ਪੀ. ਨੱਢਾ-'ਮੋਦੀ ਜੀ ਦੇ ਹੱਥਾਂ ਨੂੰ ਕਰੋ ਮਜ਼ਬੂਤ'

15f modi nadda

ਬਠਿੰਡਾ- ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ। ਭਾਜਪਾ ਪਾਰਟੀ ਵਲੋਂ ਵੀ ਤਾਬੜਤੋੜ ਰੈਲੀਆਂ ਕਰ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੱਢਾ ਨੇ ਕਿਹਾ ਕਿ ਅੱਜ ਮੈਨੂੰ ਮੌਕਾ ਮਿਲਿਆ ਹੈ, ਅੱਜ ਇੱਥੇ ਸਾਰਿਆਂ ਦੇ ਆਸ਼ੀਰਵਾਦ ਨਾਲ ਕਮਲ ਖਿੜ ਰਿਹਾ ਹੈ। ਇਹ ਸਾਡਾ ਅਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਭਾਜਪਾ ਨੂੰ ਆਸ਼ੀਰਵਾਦ ਦੇਈਏ। ਨੱਢਾ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ 600 ਕਿਲੋਮੀਟਰ ਬਾਰਡਰ ਮਜ਼ਬੂਤੀ ਨਾਲ ਰਹੇ। ਇਹ ਬਾਰਡਰ ਸਟੇਟ ਮਜ਼ਬੂਤ ਰਹੇ। ਇੱਥੋਂ ਦਾ ਨੌਜਵਾਨ ਮਜ਼ਬੂਤ ਬਣੇ ਅਤੇ ਇਕ ਹੀ ਰਸਤਾ ਹੈ ਮੋਦੀ ਜੀ ਦੇ ਹੱਥਾਂ ਨੂੰ ਮਜ਼ਬੂਤ ਕਰੋ।

Also Read: ਵੈਲੇਨਟਾਈਨ ਡੇਅ 'ਤੇ ਪਤਨੀ ਦਾ ਪਤੀ ਨੂੰ ਬਿਹਤਰੀਨ ਤੋਹਫਾ, ਲਿਵਰ ਡੋਨੇਟ ਕਰ ਦਿੱਤੀ ਨਵੀਂ ਜ਼ਿੰਦਗੀ

ਉਨ੍ਹਾਂ ਨੇ ਮੋੜ ਮੰਡੀ ਵਿਖੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ 1947 ’ਚ ਦੇਸ਼ ਦੀ ਵੰਡ ਹੋਈ। ਨਨਕਾਣਾ ਸਾਹਿਬ ਨਹੀਂ ਜਾ ਸਕਦੇ ਸੀ, ਕਿਸੇ ਨੇ ਚਿੰਤਾ ਨਹੀਂ ਕੀਤੀ। ਇਹ ਮੋਦੀ ਜੀ ਹੀ ਸਨ, ਜਿਨ੍ਹਾਂ ਨੇ ਪਾਕਿਸਤਾਨ ਨਾਲ ਗੱਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਸਿੱਖ ਭਾਈਚਾਰੇ ਨੂੰ ਵੱਡਾ ਤੋਹਫ਼ਾ ਦਿੱਤਾ। ਮੋਦੀ ਸਰਕਾਰ ’ਚ ਬਹੁਤ ਸਾਰੇ ਕੰਮ ਹੋਏ। ਜੋ ਕੰਮ ਮੋਦੀ ਜੀ ਨੇ ਹਿੰਦੂ-ਸਿੱਖ ਏਕਤਾ ਲਈ ਕੀਤਾ, ਉਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਹੈ।

ਨੱਢਾ ਨੇ ਕਿਹਾ ਕਿ 1984 ’ਚ ਜਦੋਂ ਦੰਗੇ ਹੋਏ ਸਨ ਅਤੇ ਉਸ ’ਚ ਸਿੱਖ ਭਾਈਚਾਰੇ ਦੇ ਲੋਕ ਮਾਰੇ ਗਏ ਸਨ ਤਾਂ ਕਾਂਗਰਸ ਨੇ ਕਿਹਾ ਸੀ ਕਿ ਜਦੋਂ ਵੱਡਾ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। ਇਕ ਪਾਸੇ ਤਾਂਡਵ ਹੋ ਰਿਹਾ ਹੈ, ਮਨੁੱਖਤਾ ਨਾਲ ਖਿਲਵਾੜ ਹੋ ਰਿਹਾ ਸੀ ਪਰ ਕਿਸੇ ਨੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਧ ਨਹੀਂ ਲਈ। ਸਾਲ 2014 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਈ। ਮੋਦੀ ਜੀ ਦੇ ਆਉਣ ਮਗਰੋਂ ਉਨ੍ਹਾਂ ਨੇ ਐੱਸ. ਆਈ. ਟੀ. ਬਣਾਈ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜ ਕੇ ਪੀੜਤ ਪਰਿਵਾਰ ਦੇ ਹੰਝੂ ਪੂੰਝਣ ਦਾ ਕੰਮ ਕੀਤਾ।

Also Read: ਰਾਜਪੁਰਾ ਪਹੁੰਚੇ ਰਾਹੁਲ ਗਾਂਧੀ, ਕਿਹਾ-'ਮੈਨੂੰ ਸੱਚ ਬੋਲਣਾ ਸਿਖਾਇਆ ਗਿਆ ਹੈ'

ਜੇ. ਪੀ. ਨੱਢਾ ਨੇ ਕਿਹਾ ਕਿ ਅੱਜ ਜਦੋਂ ਕਾਂਗਰਸ ਦੇ ਲੋਕ ਵੋਟ ਮੰਗਣ ਆਉਣ ਤਾਂ ਉਨ੍ਹਾਂ ਨੂੰ ਪੁੱਛਣਾ ਕਿ ਉਨ੍ਹਾਂ ਨੇ 1984 ਦੇ ਦੰਗਿਆਂ ਬਾਅਦ ਕੀ ਕੀਤਾ? ਪੰਜਾਬ ਦੇ ਵਿਕਾਸ ਲਈ ਤੁਸੀਂ ਕੀ ਕੀਤਾ? ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਵਿਧਾਨ ਸਭਾ ਖੇਤਰ ਵਿਚ ਰੇਤ ਮਾਫੀਆ ਖੁੱਲ੍ਹੇ ਆਮ ਘੁੰਮ ਰਹੇ ਹਨ। ਮੋਦੀ ਜੀ ਜਿਸ ਤਰ੍ਹਾਂ ਦੇਸ਼ ਨੂੰ ਅੱਗੇ ਵਧਾ ਰਹੇ ਹਨ, ਉਹ ਪਾਕਿਸਤਾਨ ਨੂੰ ਪਸੰਦ ਨਹੀਂ ਆ ਰਿਹਾ। ਦੇਸ਼ ’ਚ ਵੀ ਰਾਸ਼ਟਰ ਵਿਰੋਧੀ ਤਾਕਤਾਂ ਮੋਦੀ ਜੀ ਦੀ ਇਸ ਤਪੱਸਿਆ ਨੂੰ ਭੰਗ ਕਰਨ ’ਚ ਲੱਗੀਆਂ ਹੋਈਆਂ ਹਨ। ਨੱਢਾ ਨੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਪੁੱਛਿਆ ਕਿ ਕੀ ਤੁਸੀਂ ਅਜਿਹੇ ਲੋਕਾਂ ਨੂੰ ਮਜ਼ਬੂਤ ਕਰੋਗੇ, ਜੋ ਦੇਸ਼ ਲਈ ਮੁਸੀਬਤ ਪੈਦਾ ਕਰ ਰਹੇ ਹਨ? 

ਨੱਢਾ ਨੇ ਅੱਗੇ ਕਿਹਾ ਕਿ ਪਹਿਲਾਂ ਗੁਰਦੁਆਰਿਆਂ ’ਚ ਲੰਗਰ ’ਤੇ ਟੈਕਸ ਲੱਗਦਾ ਸੀ। ਕਿਸੇ ਨੇ ਇਸ ਟੈਕਸ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ ਸੀ। ਪ੍ਰਧਾਨ ਮੰਤਰੀ ਨੇ ਖ਼ੁਦ ਕਿਹਾ ਸੀ ਕਿ ਲੰਗਰ ’ਤੇ ਟੈਕਸ ਹਟਣਾ ਚਾਹੀਦਾ ਹੈ। ਦੇਸ਼ ਦੇ ਸਾਰੇ ਗੁਰਦੁਆਰਿਆਂ ’ਚ ਲੰਗਰ ਤੋਂ ਟੈਕਸ ਹਟਾ ਦਿੱਤਾ ਗਿਆ ਹੈ। ਹੁਣ ਲੰਗਰ ’ਤੇ ਟੈਕਸ ਨਹੀਂ ਲੱਗਦਾ ਹੈ, ਭਾਰਤ ਸਰਕਾਰ 350 ਕਰੋੜ ਰੁਪਏ ਜੀ. ਐੱਸ. ਟੀ. ਆਪਣੀ ਤਿਜੋਰੀ ਤੋਂ ਭਰਦੀ ਹੈ। ਦੁਨੀਆ ਭਰ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ਦੀ ਮਨਜ਼ੂਰੀ ਸ੍ਰੀ ਹਰਿਮੰਦਰ ਸਾਹਿਬ ਨੂੰ ਨਹੀਂ ਸੀ, ਮੋਦੀ ਜੀ ਨੇ ਮਨਜ਼ੂਰੀ ਦਿੱਤੀ ਹੈ, ਹੁਣ ਦੁਨੀਆ ਭਰ ਦੇ ਸ਼ਰਧਾਲੂ ਆਪਣਾ ਸਹਿਯੋਗ ਕਰ ਸਕਦੇ ਹਨ।

Also Read: ਮੱਧ ਪ੍ਰਦੇਸ਼ ’ਚ ਮਜ਼ਦੂਰਾਂ ਨਾਲ ਭਰਿਆ ਪਿਕਅੱਪ ਵਾਹਨ ਨਦੀ ’ਚ ਡਿੱਗਾ, 4 ਦੀ ਮੌਤ

ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਨੇ ਕਿਹਾ ਕਿ ਬਸ ਇੰਨਾ ਹੀ ਪੀ. ਐੱਮ. ਕਿਸਾਨ ਸਨਮਾਨ ਨਿਧੀ ਤਹਿਤ 10.50 ਕਰੋੜ ਕਿਸਾਨਾਂ ਦੇ ਖਾਤੇ ’ਚ ਹਰ ਤੀਜੇ ਮਹੀਨੇ 2-2 ਹਜ਼ਾਰ ਰੁਪਏ ਪਹੁੰਚਾਏ ਗਏ। ਪੰਜਾਬ ’ਚ 23 ਲੱਖ ਕਿਸਾਨਾਂ ਦੇ ਖਾਤਿਆਂ ’ਚ ਕਰੀਬ 24,000 ਕਰੋੜ ਰੁਪਏ ਪਹੁੰਚਾਏ ਗਏ। ਉਨ੍ਹਾਂ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹੈ ਕਿ ਗਰੀਬ, ਵਾਂਝੇ, ਦਲਿਤ, ਪੀੜਤ, ਸਮਾਜ ਦੇ ਅੰਤਿਮ ਪਾਏਦਾਨ ’ਤੇ ਖੜ੍ਹੇ ਹਰ ਵਿਅਕਤੀ ਦੇ ਵਿਕਾਸ ਲਈ ਭਾਜਪਾ ਵਚਨਬੱਧ ਹੈ। ਭਾਜਪਾ ਹੀ ਇਕ ਅਜਿਹੀ ਪਾਰਟੀ ਹੈ, ਜੋ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ, ਸਾਰਿਆ ਦਾ ਵਿਸ਼ਵਾਸ ਅਤੇ ਸਾਰਿਆਂ ਦੀ ਕੋਸ਼ਿਸ਼ ਦੇ ਆਧਾਰ ’ਤੇ ਅੱਗੇ ਵਧਦੀ ਹੈ।

In The Market