LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੈਲੇਨਟਾਈਨ ਡੇਅ 'ਤੇ ਪਤਨੀ ਦਾ ਪਤੀ ਨੂੰ ਬਿਹਤਰੀਨ ਤੋਹਫਾ, ਲਿਵਰ ਡੋਨੇਟ ਕਰ ਦਿੱਤੀ ਨਵੀਂ ਜ਼ਿੰਦਗੀ

15f valentine

ਕੋਟਾਯਮ: ਕੇਰਲ ਦੇ ਕੋਟਾਯਮ 'ਚ ਵੈਲੇਨਟਾਈਨ ਡੇਅ 'ਤੇ ਇਕ ਪਤਨੀ ਨੇ ਆਪਣੇ ਪਤੀ ਨੂੰ ਲਿਵਰ ਦਾਨ ਕਰਕੇ ਸੱਚੇ ਪਿਆਰ ਦੀ ਮਿਸਾਲ ਕਾਇਮ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਸੂਬੇ ਦੇ ਕਿਸੇ ਸਰਕਾਰੀ ਹਸਪਤਾਲ ਵਿੱਚ ਲਿਵਰ ਟਰਾਂਸਪਲਾਂਟ ਕੀਤਾ ਗਿਆ ਹੈ। ਮਾਮਲਾ ਕੁੰਨਮਕੁਲਮ ਦੇ ਵੇਲੂਰ ਕੋਟਾਪਾਡੀ ਦਾ ਹੈ। ਇੱਥੇ 39 ਸਾਲਾ ਪ੍ਰਵਿਜਾ ਨੇ ਆਪਣੇ ਪਤੀ ਸੁਬੀਸ਼ (43) ਨੂੰ ਲਿਵਰ ਦਾਨ ਕੀਤਾ ਹੈ।

Also Read: ਰਾਜਪੁਰਾ ਪਹੁੰਚੇ ਰਾਹੁਲ ਗਾਂਧੀ, ਕਿਹਾ-'ਮੈਨੂੰ ਸੱਚ ਬੋਲਣਾ ਸਿਖਾਇਆ ਗਿਆ ਹੈ'

ਇਕ ਸਮਾਚਾਰ ਏਜੰਸੀ ਦੇ ਅਨੁਸਾਰ ਇਹ ਸਰਜਰੀ ਸੋਮਵਾਰ ਸਵੇਰੇ 6 ਵਜੇ ਕੋਟਾਯਮ ਮੈਡੀਕਲ ਕਾਲਜ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਕਰੀਬ 17 ਘੰਟੇ ਚੱਲੀ। ਇਸ ਸਰਜਰੀ ਦੌਰਾਨ ਪਹਿਲਾਂ ਪ੍ਰਵੀਜਾ ਦਾ 40 ਫੀਸਦੀ ਲਿਵਰ ਕੱਢਿਆ ਗਿਆ। ਇਸ ਦੇ ਨਾਲ ਹੀ ਸੁਬੀਸ਼ ਦਾ ਲਿਵਰ ਵੀ ਕੱਢ ਦਿੱਤਾ ਗਿਆ। ਸਰਜਰੀ ਦਾ ਪਹਿਲਾ ਪੜਾਅ ਸ਼ਾਮ 5 ਵਜੇ ਪੂਰਾ ਹੋਇਆ।

Also Read: ਮੱਧ ਪ੍ਰਦੇਸ਼ ’ਚ ਮਜ਼ਦੂਰਾਂ ਨਾਲ ਭਰਿਆ ਪਿਕਅੱਪ ਵਾਹਨ ਨਦੀ ’ਚ ਡਿੱਗਾ, 4 ਦੀ ਮੌਤ

ਇਸ ਤੋਂ ਬਾਅਦ ਸ਼ਾਮ 5.30 ਵਜੇ ਸੁਭਾਸ਼ ਦੇ ਸਰੀਰ ਵਿਚ ਪ੍ਰਵੀਜਾ ਦੇ ਲਿਵਰ ਦੇ ਹਿੱਸੇ ਦਾ ਟਰਾਂਸਪਲਾਂਟ ਕਰਨਾ ਸ਼ੁਰੂ ਕੀਤਾ ਗਿਆ। ਫਿਰ ਅਗਲੇ ਪੰਜ ਘੰਟੇ ਬਾਅਦ ਆਪ੍ਰੇਸ਼ਨ ਪੂਰਾ ਹੋਇਆ। ਇਸ ਆਪ੍ਰੇਸ਼ਨ ਨੂੰ ਡਾ.ਆਰ.ਐੱਸ.ਸਿੰਧੂ ਦੀ ਅਗਵਾਈ ਵਿਚ 29 ਹੋਰ ਡਾਕਟਰਾਂ ਦੀ ਟੀਮ ਨੇ 9 ਤਕਨੀਸ਼ੀਅਨਾਂ ਦੀ ਮਦਦ ਨਾਲ ਸਫਲ ਬਣਾਇਆ।

Also Read: ਪੰਜਾਬ ਚੋਣਾਂ: ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ (ਵੀਡੀਓ)

ਸੁਬੀਸ਼ ਲਈ ਅਗਲੇ 48 ਘੰਟੇ ਅਹਿਮ
ਇਸ ਦੇ ਨਾਲ ਹੀ ਆਪਰੇਸ਼ਨ ਤੋਂ ਬਾਅਦ ਸੁਬੀਸ਼ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਐੱਮਸੀਐੱਚ ਦੇ ਸੁਪਰਡੈਂਟ ਡਾ: ਟੀਕੇ ਜੈਕੁਮਾਰ ਨੇ ਦੱਸਿਆ ਕਿ ਰਾਤ 10.30 ਵਜੇ ਤੱਕ ਸਰਜਰੀ ਪੂਰੀ ਹੋ ਗਈ ਅਤੇ ਇੱਕ ਘੰਟੇ ਦੀ ਨਿਗਰਾਨੀ ਤੋਂ ਬਾਅਦ ਸੁਬੀਸ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਹਾਲਾਂਕਿ ਅਗਲੇ 48 ਘੰਟੇ ਸੁਬੀਸ਼ ਲਈ ਬਹੁਤ ਮਹੱਤਵਪੂਰਨ ਹਨ। ਇਸ ਲਈ ਜਦੋਂ ਕਿ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ, "ਕੇਰਲ ਵਿੱਚ ਅੰਗ ਟ੍ਰਾਂਸਪਲਾਂਟ ਸਰਜਰੀ ਦੇ ਖੇਤਰ ਵਿੱਚ ਇਹ ਇੱਕ ਵੱਡਾ ਮੀਲ ਪੱਥਰ ਹੈ।"

In The Market