LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਚੋਣਾਂ: ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ (ਵੀਡੀਓ)

15f badal

ਚੰਡੀਗੜ੍ਹ- ਪੰਜਾਬ ਚੋਣਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੇ ਸਮੇਂ ਵਿਚ ਸਰਕਾਰ ਬਣਨ ਉੱਤੇ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ।

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਜੋ ਕਿਹਾ ਉਹ ਕੀਤਾ। ਸਾਰੀਆਂ ਸਕੀਮਾਂ ਜੋ ਬਣੀਆਂ ਉਨ੍ਹਾਂ ਨੂੰ ਅਪਲਾਈ ਵੀ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਬੜਾ ਸੋਚ-ਸਮਝ ਕੇ ਜਿਸ ਚੀਜ਼ ਦੀ ਲੋੜ ਹੈ, ਅਸੀਂ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੈਨੀਫੈਸਟੋ ਉੱਤੇ ਗੱਲ ਕਰਦਿਆਂ ਕਿਹਾ ਕਿ ਪੈਨਸ਼ਨ ਸਕੀਮ ਜੋ ਕਿ ਬਾਦਲ ਸਰਕਾਰ ਵਲੋਂ ਹੀ ਚਲਾਈ ਗਈ ਸੀ ਉਸ ਨੂੰ 1500 ਤੋਂ ਵਧਾ ਕੇ 3100 ਕੀਤਾ ਜਾਵੇਗਾ। ਸ਼ਗਨ ਸਕੀਮ ਵੀ ਬਾਦਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੀ ਤੇ ਪਹਿਲਾਂ ਇਹ 15000 ਰੁਪਏ ਸੀ ਤੇ ਹੁਣ ਇਹ 51000 ਰੁਪਏ ਹੈ। ਬਾਦਲ ਸਰਕਾਰ ਮੁੜ ਆਉਣ ਉੱਤੇ ਇਸ ਨੂੰ ਵਧਾ ਕੇ 75000 ਰੁਪਏ ਕੀਤਾ ਜਾਵੇਗਾ।

ਸੁਖਬੀਰ ਸਿੰਘ ਬਾਦਲਨ ਨੇ ਕਿਹਾ ਕਿ ਉਨ੍ਹਾਂ ਗਰੀਬ ਪਰਿਵਾਰਾਂ ਲਈ ਪੱਕੇ ਮਕਾਨ ਦੀ ਸੁਪਨਾ ਦੇਖਿਆ ਹੈ। ਇਸ ਲਈ ਉਹ ਪੰਜ ਸਾਲਾਂ ਵਿਚ 5 ਲੱਖ ਮਕਾਨ ਗਰੀਬਾਂ ਲਈ ਬਣਾਉਣਗੇ। ਇਸ ਤੋਂ ਇਲਾਵਾ ਭਾਈ ਕਨ੍ਹਈਆ ਜੀ ਸਕੀਮ ਮੁੜ ਤੋਂ ਚਾਲੂ ਕੀਤੀ ਜਾਵੇਗੀ। ਇਸ ਸਕੀਮ ਦੀ ਲਿਮਟ ਨੂੰ ਵੀ ਵਧਾ ਕੇ 10 ਲੱਖ ਰੁਪਏ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਘਾਟ ਨਹੀਂ ਰਹਿਣ ਦੇਣਗੇ। ਉਹ ਸਰਕਾਰ ਬਣਨ ਉੱਤੇ ਇਕ ਸਟੂਡੈਂਟ ਕਾਰਡ ਲਿਆਉਣਗੇ। ਇਸ ਕਾਰਡ ਦੀ ਲਿਮਟ ਨੂੰ 10 ਲੱਖ ਰੁਪਏ ਰੱਖਿਆ ਜਾਵੇਗਾ। ਜੇਕਰ ਕੋਈ ਵਿਦਿਆਰਥੀ ਕਿਸੇ ਵੀ ਯੂਨੀਵਰਸਿਟੀ ਵਿਚ ਦਾਖਲਾ ਲੈਣਾ ਚਾਹੁੰਦਾ ਹੈ, ਚਾਹੇ ਦੇਸ਼ ਅੰਦਰ ਜਾਂ ਵਿਦੇਸ਼ ਵਿਚ, ਤਾਂ ਉਸ ਨੂੰ ਇਹ ਪੈਸਾ ਪੰਜਾਬ ਸਰਕਾਰ ਕੋਲ ਅਪਲਾਈ ਕਰਕੇ ਸਿੱਧਾ ਆਪਣੀ ਯੂਨੀਵਰਸਿਟੀ ਵਿਚ ਭਿਜਵਾ ਸਕਦਾ ਹੈ। 

ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰ 25000 ਦੀ ਅਬਾਦੀ ਵਾਲੇ ਇਲਾਕੇ ਵਿਚ 5 ਹਜ਼ਾਰ ਬੱਚਿਆਂ ਲਈ ਸਕੂਲ ਬਣਾਏ ਜਾਣਗੇ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਲਈ ਹਰ ਤਰ੍ਹਾਂ ਦੀ ਐਕਟਿਵਿਟੀ ਦਾ ਧਿਆਨ ਰੱਖਿਆ ਜਾਵੇਗਾ। ਟੀਚਰਾਂ ਦੇ ਰਹਿਣ ਲਈ ਵੀ ਸਕੂਲਾਂ ਵਿਚ ਪ੍ਰਬੰਧ ਕੀਤੇ ਜਾਣਗੇ। 33 ਫੀਸਦੀ ਕਾਲਜਾਂ ਦੀਆਂ ਸੀਟਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ 6 ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ। 

ਰੋਜ਼ਗਾਰ ਦੇ ਮਾਮਲੇ ਉੱਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ 1 ਲੱਖ ਨੌਕਰੀਆਂ ਸਿਰਜੀਆਂ ਜਾਣਗੀਆਂ ਤੇ ਇਨ੍ਹਾਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 7ਵੇਂ ਤਨਖਾਹ ਕਮਿਸ਼ਨ ਨੂੰ ਵੀ ਲਾਗੂ ਕੀਤਾ ਜਾਵੇ। ਹਰੇਕ ਵਰਗ ਦੇ ਲੋਕਾਂ ਲਈ ਬਿਜਲੀ ਦੀਆਂ 400 ਯੂਨਿਟਾਂ ਮੁਫਤ ਹੋਣਗੀਆਂ ਤੇ ਉਸ ਤੋਂ ਬਾਅਦ ਦਾ ਬਿੱਲ ਹੀ ਅਦਾ ਕਰਨਾ ਪਵੇਗਾ। ਇਸ ਤੋਂ ਇਵਾਲਾ ਜਿਹੜੇ ਨੌਜਵਾਨ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ 10 ਲੱਖ ਤੱਕ ਦਾ ਲੋਨ ਦਿੱਤਾ ਜਾਵੇਗਾ ਤੇ ਉਹ ਵੀ ਵਿਆਜ ਮੁਕਤ। ਇਸ ਦੀ ਅਦਾਇਗੀ ਪਹਿਲੇ ਤਿੰਨ ਸਾਲ ਨਹੀਂ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਲੋਨ ਲੈਣ ਵਾਲਾ ਵਿਅਕਤੀ ਅਗਲੇ 10 ਸਾਲਾਂ ਵਿਚ ਅਸਾਨੀ ਨਾਲ ਇਸ ਨੂੰ ਅਦਾ ਕਰ ਸਕੇਗਾ।


ਦੇਖੋ ਵੀਡੀਓ

In The Market