‘ਸਿੱਖ ਭਰਾਵਾਂ ਦੇ ਬਲਿਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ’ 

ਫਰੀਦਕੋਟ : ਪੰਜਾਬ ਵਿਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈ ਕੇ ਸਿਆਸੀ ਪਾਰਟੀਆਂ (Political parties) ਵਲੋਂ ਧੜਾ-ਧੜ ਚੋਣ ਰੈਲੀਆਂ (Election rallies) ਕੀਤੀਆਂ…

ਫਰੀਦਕੋਟ : ਪੰਜਾਬ ਵਿਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈ ਕੇ ਸਿਆਸੀ ਪਾਰਟੀਆਂ (Political parties) ਵਲੋਂ ਧੜਾ-ਧੜ ਚੋਣ ਰੈਲੀਆਂ (Election rallies) ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ (Political parties) ਦੇ ਵੱਡੇ ਲੀਡਰਾਂ ਨੇ ਪੰਜਾਬ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ ਅਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਸੇ ਦੌਰਾਨ ਅੱਜ ਫਰੀਦਕੋਟ ਵਿਖੇ ਕੇਂਦਰੀ ਰੱਖਿਆ ਰਾਜਨਾਥ ਸਿੰਘ (Central Defense Rajnath Singh) ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ (Election campaign) ਕੀਤਾ ਜਾ ਰਿਹਾ ਹੈ। Also Read : ਲਹਿੰਗਾ ਚੋਲੀ ‘ਚ ਲਾੜੀ ਬਣੀ ਇਸ ਬੱਚੀ ਨੂੰ ਹੁਣ ਪੂਰਾ ਬਾਲੀਵੁੱਡ ਕਰਦੈ ਸਲਾਮਾਂ, ਦੇਖੋ ਤਸਵੀਰਾਂ 

Defense minister Rajnath Singh unveils 27 border infrastructure projects |  Business Standard News
ਰਾਜਨਾਥ ਸਿੰਘ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਫਰੀਦਕੋਟ ‘ਚ ਪਹਿਲੀ ਵਾਰ ਲੋਕਾਂ ਨੂੰ ਸੰਬੋਧਨ ਕਰਨ ਲਈ ਆਇਆ ਹਾਂ। ਪੰਜਾਬ ‘ਚ ਪਹਿਲਾਂ ਵੀ ਕਈ ਸਭਾਵਾਂ ਨੂੰ ਸੰਬੋਧਨ ਕੀਤਾ ਹੈ ਪਰ ਇਸ ਵਾਰ ਲੋਕਾਂ ਦਾ ਜੋ ਸਮਰਥਨ ਮਿਲ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ। ਰਾਜਨਾਥ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਭਲਾਈ ਦਾ ਸੰਦੇਸ਼ ਦਿੱਤਾ ਸੀ। ਇਸੇ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਕਾ ਸਾਥ, ਸਭ ਕਾ ਵਿਕਾਸ ਦਾ ਨਾਅਰਾ ਦਿੱਤਾ ਹੈ। ਸਿੱਖ ਭਰਾਵਾਂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। Also Read : ਯੂਕਰੇਨ : ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ

Defense Minister Rajnath Singh tests positive for COVID-19 with mild  symptoms
ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤਾਂ ਹਮੇਸ਼ਾ ਯਾਦ ਆਉਂਦਾ ਹੈ ਕਿ ਕਰਤਾਰਪੁਰ ਅਤੇ ਨਨਕਾਨਾ ਸਾਹਿਬ ਭਾਰਤ ਦਾ ਹਿੱਸਾ ਹੁੰਦੇ ਤਾਂ ਦੇਸ਼ ਨੂੰ ਬਹੁਤ ਚੰਗਾ ਲੱਗਦਾ। ਕੁਝ ਸਿਆਸਤਦਾਨ ਮਜਹਬ ਦੀ ਰਾਜਨੀਤੀ ਕਰਦੇ ਹਨ। ਭਾਜਪਾ ਇਨਸਾਨੀਅਤ ਦੀ ਰਾਜਨੀਤੀ ਕਰਦੀ ਹੈ। ਬਹੁਤ ਸਾਰੀਆਂ ਤਾਕਤਾਂ ਸਾਡੇ ਵਿਚਾਲੇ ਫੁਟ ਪਾਉਣ ਦਾ ਕੰਮ ਕਰਨਗੀਆਂ, ਉਨ੍ਹਾਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜਹੈ। ਦੱਸਣੋਯਗ ਹੈ ਕਿ ਰਾਜਨਾਥ ਸਿੰਘ ਭਾਜਪਾ ਉਮੀਦਵਾਰ ਗੌਰਵ ਕੱਕੜ ਦੇ ਪੱਖ ‘ਚ ਰੈਲੀ ਕਰ ਰਹੇ ਹਨ। ਰੈਲੀ 11 ਵਜੇ ਸ਼ੁਰੂ ਹੋਣ ਵਾਲੀ ਸੀ ਪਰ ਇਸ ‘ਚ ਦੇਰੀ ਹੋ ਗਈ। ਰੈਲੀ ‘ਚ ਵੱਡੀ ਗਿਣਤੀ ‘ਚ ਔਰਤਾਂ ਅਤੇ ਪਿੰਡ ਦੇ ਲੋਕ ਪਹੁੰਚੇ ਹਨ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਹੈਲੀਪੈਡ ਤੋਂ ਲੈ ਕੇ ਰੈਲੀ ਸਥਾਨ ਤੱਕ ਪੂਰੀ ਤਿਆਰੀ ਕੀਤੀ ਗਈ ਹੈ। ਪਿਛਲੇ ਅਨੁਭਵ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਗੂੰਜਾਇਸ਼ ਨਹੀਂ ਛੱਡ ਰਿਹਾ ਹੈ।

Leave a Reply

Your email address will not be published. Required fields are marked *