LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਕਰੇਨ : ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ ਅਸਥਾਈ ਤੌਰ 'ਤੇ ਯੂਕਰੇਨ ਛੱਡਣ ਲਈ ਕਿਹਾ

15feb ukraine

ਕੀਵ : ਕੀਵ (Kiev) ਵਿਚ ਭਾਰਤ ਦੇ ਦੂਤਾਵਾਸ (Embassy of India) ਨੇ ਭਾਰਤੀਆਂ ਨੂੰ, ਖਾਸ ਤੌਰ 'ਤੇ ਉਹਨਾਂ ਵਿਦਿਆਰਥੀਆਂ ਨੂੰ, ਜਿਨ੍ਹਾਂ ਦਾ ਰਹਿਣਾ ਜ਼ਰੂਰੀ ਨਹੀਂ ਹੈ, ਨੂੰ ਮੌਜੂਦਾ ਸਥਿਤੀ ਦੀਆਂ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਅਸਥਾਈ ਤੌਰ 'ਤੇ ਯੂਕਰੇਨ (Ukraine) ਛੱਡਣ ਲਈ ਕਿਹਾ ਹੈ। ਸਫਾਰਤਖਾਨੇ (Embassies) ਵਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਯੁਕਰੇਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ (Government of India) ਆਪਣੇ ਸਾਰੇ ਨਾਗਰਿਕਾਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਯੁਕਰੇਨ (Ukraine) ਛੱਡ ਕੇ ਦੇਸ਼ ਵਾਪਸ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਯੁਕਰੇਨ ਦੀ ਅੰਦਰ ਭਾਰਤੀ ਨਾਗਰਿਕ ਬਿਨਾਂਕਿਸੇ ਕੰਮ ਦੇ ਬਾਹਰ ਨਾ ਜਾਣ ਅਤੇ ਜ਼ਰੂਰੀ ਨਾ ਹੋਣ 'ਤੇ ਯੁਕਰੇਨ (Ukraine) ਦੀ ਯਾਤਰਾ ਨਾ ਕਰੋ। ਯੁਕਰੇਨ ਵਿਚ ਮੌਜੂਦ ਭਾਰਤੀ ਸਫਾਰਤਖਾਨੇ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮੌਜੂਦਗੀ ਬਾਰੇ ਸਫਾਰਤਖਾਨੇ ਨੂੰ ਜਾਣਕਾਰੀ ਦਿੰਦੇ ਰਹਿਣ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਤੱਕ ਮਦਦ ਪਹੁੰਚਾਈ ਜਾ ਸਕੇ। Also Read : ਇਸ ਤਾਰੀਖ ਤੋਂ ਪਹਿਲਾਂ ਕਿਸਾਨ ਜ਼ਰੂਰ ਪੂਰਾ ਕਰ ਲਓ ਇਹ ਕੰਮ, ਨਹੀਂ ਤਾਂ 11ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ

Russia-Ukraine crisis: Indian Embassy in Kyiv asks Indians to leave the  country | India – Gulf News

ਇਸ ਚਿੱਠੀ ਦੇ ਆਖਿਰ ਵਿਚ ਕਿਹਾ ਗਿਆ ਹੈ ਕਿ ਭਾਰਤੀ ਸਫਾਰਤਖਾਨਾ ਯੁਕਰੇਨ ਵਿਚ ਆਪਣਾ ਆਮ ਕੰਮਕਾਜ ਜਾਰੀ ਰੱਖੇਗਾ ਤਾਂ ਜੋ ਯੁਕਰੇਨ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਸੇਵਾਵਾਂ ਦੇਣਾ ਜਾਰੀ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜਨਵਰੀ ਵਿਚ ਯੁਕਰੇਨ ਵਿਚ ਮੌਜੂਦ ਭਾਰਤੀ ਸਫਾਰਤਖਾਨੇ ਨੇ ਇਕ ਫਾਰਮ ਜਾਰੀ ਕੀਤਾ ਸੀ। ਇਸ ਫਾਰਮ ਵਿਚ 31 ਜਨਵਰੀ ਤੱਕ ਸਾਰੇ ਭਾਰਤੀ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਇਸ ਫਾਰਮ ਵਿਚ ਭਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਛੇਤੀ ਤੋਂ ਛੇਤੀ ਭਾਰਤੀਆਂ ਤੱਕ ਜ਼ਰੂਰੀ ਸੂਚਨਾ ਅਤੇ ਮਦਦ ਪਹੁੰਚਾਈ ਜਾ ਸਕੇ। 25 ਜਨਵਰੀ ਨੂੰ ਜਾਰੀ ਇਸ ਫਾਰਮ ਨੂੰ ਭਾਰਤੀ ਸਫਾਰਤਖਾਨੇ ਨੇ ਆਪਣੇ ਟਵਿੱਟਰ 'ਤੇ ਪਿਨ ਕੀਤਾ ਹੋਇਆ ਹੈ। ਭਾਰਤੀ ਸਫਾਰਤਖਾਨੇ ਨੇ ਕਿਹਾ ਸੀ ਕਿ ਉਹ ਕਿਏਵ ਵਿਚ ਸਥਿਤੀ 'ਤੇ ਨੇੜਿਓਂ ਨਜ਼ਰ ਬਣਾਏ ਹੋਏ ਹਨ।

In The Market